ਆਕਲੈਂਡ, 19 ਜੂਨ – ਵੈਸਟ ਆਕਲੈਂਡ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਮੈਸੀ ਵਿੱਚ ਅੱਜ ਦੋ ਪੁਲਿਸ ਅਧਿਕਾਰੀਆਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੈਸੀ ਵਿੱਚ ਰੀਨੇਲਾ ਡ੍ਰਾਈਵ ‘ਤੇ ਰੁਟੀਨ ਟ੍ਰੈਫ਼ਿਕ ਰੋਕਣ ਲਗਾਉਣ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਭੱਜ ਰਹੇ ਇੱਕ ਵਾਹਨ ਦੀ ਮਾਰ ਹੇਠ ਆਉਣ ਨਾਲ ਜਨਤਾ ਦਾ ਇੱਕ ਮੈਂਬਰ ਵੀ ਜ਼ਖਮੀ ਹੋ ਗਿਆ।
ਵਾਈਮਾਟਾ ਡਿਸਟ੍ਰਿਕਟ ਕਮਾਂਡਰ ਸੁਪਰਡੈਂਟ ਨਾਇਲਾ ਹਸਨ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਕਰੀਬ 10.30 ਵਜੇ, ਮੈਸੀ ਦੇ ਰੀਨੇਲਾ ਡ੍ਰਾਈਵ ‘ਤੇ ਨਿਯਮਤ ਟ੍ਰੈਫਿਕ ਰੋਕਣ ਦੌਰਾਨ ਗੋਲੀ ਲੱਗਣ ਨਾਲ ਦੋਵੇਂ ਅਧਿਕਾਰੀ ਗੰਭੀਰ ਜ਼ਖਮੀ ਹੋ ਗਏ।
ਸੈਂਟ ਜਾਨ ਨੇ ਪੁਸ਼ਟੀ ਕੀਤੀ ਕਿ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਖ਼ਬਰ ਹੈ ਕਿ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। ਜ਼ਖਮੀ ਹੋਏ ਲੋਕਾਂ ਵਿਚੋਂ ਇਕ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਦੂਸਰੇ ਨੂੰ ਦਰਮਿਆਨੀ ਸੱਟਾਂ ਲੱਗੀਆਂ। ਜਦੋਂ ਕਿ ਮੁਜਰਮ ਇੱਕ ਵਾਹਨ ਵਿੱਚ ਭੱਜ ਗਿਆ ਅਤੇ ਪੁਲਿਸ ਵਿਅਕਤੀ ਦੀ ਭਾਲ ਸਰਗਰਮੀ ਨਾਲ ਕਰ ਰਹੀ ਹੈ। ਕੋਰਡਨਜ਼ ਜਗ੍ਹਾ ‘ਤੇ ਹਨ ਅਤੇ ਨੇੜਲੇ ਖੇਤਰ ਦੇ ਸਕੂਲਾਂ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ। ਪੁਲਿਸ ਨੇ ਸਾਰੀ ਜਨਤਾ ਨੂੰ ਮੈਸੀ ਖੇਤਰ ਦੇ ਖ਼ਾਸ ਕਰਕੇ ਡੌਨ ਬੱਕ ਰੋਡ, ਵਾਈਮੂਲੂ ਰੋਡ, ਹੈਵਲੀਟ ਰੋਡ ਅਤੇ ਟ੍ਰਿਐਂਗਲ ਰੋਡ ਦੇ ਆਸ ਪਾਸ ਦੇ ਇਲਾਕਿਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ।
Home Page ਵੈਸਟ ਆਕਲੈਂਡ ‘ਚ ਦੋ ਪੁਲਿਸ ਅਧਿਕਾਰੀਆਂ ਦੇ ਗੋਲੀ ਮਾਰੀ, ਇੱਕ ਦੀ ਮੌਤ