ਨਵੀਂ ਦਿੱਲੀ – ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੇਸ਼ ਭਰ ਵਿੱਚ 18 ਸਾਲ ਤੋਂ ਵੱਧ ਉਮਰ ਦੇ ਭਾਰਤ ਦੇ ਜਿਸ ਕਿਸੇ ਵੀ ਨਾਗਰਕ ਦਾ ਨਾਂਅ ਵੋਟਰ ਸੂਚੀ ਵਿੱਚ ਸ਼ਾਮਿਲ ਨਹੀਂ ਹੈ, ਉਹ ੯ ਮਾਰਚ ਨੂੰ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਆਪਣਾ ਨਾਂਅ ਰਜਿਸਟਰ ਕਰਵਾ ਸਕਦਾ ਹੈ। ਇਹ ਮੁਹਿੰਮ ੯ ਮਾਰਚ ਨੂੰ ਦੇਸ਼ ਭਰ ‘ਚ ਚਲਾਈ ਜਾਵੇਗੀ। ਦੇਸ਼ ਦੇ ਵੱਖ-ਵੱਖ ਹਲਕਿਆਂ ਵਿੱਚ ਤਾਇਨਾਤ ਬੂਥ ਅਫ਼ਸਰ ਵੋਟਰ ਸੂਚੀ ਵਿੱਚ ਨਾਂਅ ਸ਼ਾਮਿਲ ਕਰਵਾਉਣ ਵਾਲੇ ਵਸਨੀਕਾਂ ਦੀਆਂ ਅਰਜ਼ੀਆਂ ਲੈਣਗੇ।
Indian News ਵੋਟਰ ਸੂਚੀ ‘ਚ ਨਾਂਅ ਦਰਜ ਕਰਵਾਉਣ ਦਾ ਮੌਕਾ