ਵੈਲਿੰਗਟਨ, 21 ਮਈ – ਕੋਵਿਡ -19 ਮਹਾਂਮਾਰੀ ਦੇ ਕਾਰਣ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸ ਲਿਆਉਣ ਲਈ ‘ਵੰਦੇ ਭਾਰਤ ਮਿਸ਼ਨ’ ਦੇ ਹਿੱਸੇ ਵਜੋਂ, ਭਾਰਤ ਸਰਕਾਰ ਨੇ ਪੜਾਅ ਵਾਰ ਨਿਊਜ਼ੀਲੈਂਡ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਅਨੁਸਾਰ ਏਅਰ ਇੰਡੀਆ (AI 1306) ਦੀ 4 ਜੂਨ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਨੂੰ ਆਉਣ ਵਾਲੀ ਪਹਿਲੀ ਉਡਾਣ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਦੀ ਇਹ ਉਡਾਣ 5 ਜੂਨ ਨੂੰ ਆਕਲੈਂਡ ਦੇ ਹਵਾਈ ਅੱਡੇ ਉੱਤੇ ਪਹੁੰਚੇਗੀ ਅਤੇ ਏਅਰ ਇੰਡੀਆ (AI 1307) ਦੀ ਇਹ ਉਡਾਣ 7 ਜੂਨ ਨੂੰ 1.30 ਵਜੇ ਆਕਲੈਂਡ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਵਾਪਸ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਪੁੱਜੇਗੀ।
੨੦ ਮਈ ਨੂੰ ਭਾਰਤੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਦੀਆਂ ਹੋਰ ਪ੍ਰਮੁੱਖ ਥਾਵਾਂ ਨੂੰ ਕਵਰ ਕਰਨ ਲਈ ਵਾਧੂ ਉਡਾਣਾਂ ਦਾ ਐਲਾਨ ਕੀਤੀ ਜਾਏਗੀ। ਭਾਰਤੀ ਯਾਤਰੀਆਂ ਲਈ ਹੇਠਾਂ ਦਿੱਤੇ ਸਟੈਂਡਰਡ ਦਿਸ਼ਾ ਨਿਰਦੇਸ਼ ਹਨ :-
- ਸਾਰੇ ਫਸੇ ਭਾਰਤੀਆਂ ਨੂੰ ਆਪਣੀ ਵੈੱਬਸਾਈਟ ‘ਤੇ ਦਿੱਤੇ ਲਿੰਕ ‘ਤੇ ਹਾਈ ਕਮਿਸ਼ਨ ਕੋਲ ਰਜਿਸਟਰ ਹੋਣਾ ਲਾਜ਼ਮੀ ਹੈ।
- ਹਰ ਉਡਾਣ ‘ਤੇ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸੂਚੀ ਨੂੰ ਮੰਜ਼ਿਲ ਅਤੇ ਮਜਬੂਰ ਕਾਰਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹਾਈ ਕਮਿਸ਼ਨ ਦੁਆਰਾ ਅੰਤਿਮ ਰੂਪ ਦਿੱਤਾ ਜਾਵੇਗਾ।
- ਸ਼ਾਰਟ ਲਿਸਟ ਕੀਤੇ ਯਾਤਰੀਆਂ ਨੂੰ ਟਿਕਟਾਂ ਦੀ ਬੁਕਿੰਗ ਅਤੇ ਭੁਗਤਾਨ ਲਈ ਈਮੇਲ ਦੁਆਰਾ ਸੰਪਰਕ ਕੀਤਾ ਜਾਵੇਗਾ।
- ਉਡਾਣਾਂ ‘ਤੇ ਸੀਟਾਂ ਦੀ ਗਿਣਤੀ ਸੀਮਤ ਹੈ, ਬਹੁਤ ਮੁਸ਼ਕਿਲ ਹਾਲਤਾਂ ਵਾਲੇ ਯਾਤਰੀਆਂ ਨੂੰ ਪਹਿਲ ਦਿੱਤੀ ਜਾਵੇਗੀ। ਜੇ ਸ਼ਾਰਟ ਲਿਸਟਿਡ ਯਾਤਰੀ 24 ਘੰਟਿਆਂ ਦੇ ਅੰਦਰ ਟਿਕਟ ਖ਼ਰੀਦਣ ਵਿੱਚ ਅਸਫਲ ਹੋ ਜਾਂਦਾ ਹੈ, ਤਾਂ ਜਾਣਕਾਰੀ ਦੇ ਕੇ ਉਸ ਦੀ ਸੀਟ ਅਗਲੇ ਉਡੀਕ ਸੂਚੀ ਵਿਚਲੇ ਯਾਤਰੀ ਨੂੰ ਦਿੱਤੀ ਜਾਏਗੀ।
- ਯਾਤਰਾ ਦਾ ਖ਼ਰਚਾ ਮੁਸਾਫ਼ਰ ਸਹਿਣ ਕਰੇਗਾ।
- ਸਾਰੇ ਯਾਤਰੀਆਂ ਨੂੰ ਡਿਪਾਰਟਿੰਗ ਸਮੇਂ ਤੋਂ ਘੱਟੋ ਘੱਟ 4 ਘੰਟੇ ਪਹਿਲਾਂ ਡਿਪਾਰਟਚਰ ਏਅਰਪੋਰਟ ਤੱਕ ਪਹੁੰਚਣ ਲਈ ਆਪਣਾ ਪ੍ਰਬੰਧ ਆਪ ਕਰਨਾ ਪਏਗਾ।
- ਸਾਰੇ ਯਾਤਰੀਆਂ ਨੂੰ ਫਲਾਈਟ ਵਿੱਚ ਚੜ੍ਹਨ ਵੇਲੇ ਡਾਕਟਰੀ ਜਾਂਚ (Medical Screening) ਕਰਵਾਉਣ ਦੀ ਜ਼ਰੂਰਤ ਹੋਏਗੀ ਅਤੇ ਸਿਰਫ਼ ਅਸੰਪੋਮੈਟਿਕ (Asymptomatic) ਯਾਤਰੀਆਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਏਗੀ।
- ਸਾਰੇ ਯਾਤਰੀਆਂ ਨੂੰ ਫਲਾਈਟ ਵਿੱਚ ਚੜ੍ਹਨ ਤੋਂ ਪਹਿਲਾਂ ਇਕ ਦਸਤਖ਼ਤ ਕੀਤੇ ਅੰਡਰਟੇਕਿੰਗ ਕਮ ਇੰਡਮਨੇਟੀ ਬਾਂਡ (ਕਾਪੀ ਨਾਲ ਜੁੜੇ) ਨੂੰ ਸੌਂਪਣਾ ਲਾਜ਼ਮੀ ਤੌਰ ‘ਤੇ ਜ਼ਰੂਰੀ ਹੋਏਗਾ।
- ਭਾਰਤ ਆਉਣ ‘ਤੇ ਸਾਰੇ ਯਾਤਰੀਆਂ ਦੀ ਡਾਕਟਰੀ ਜਾਂਚ ਕੀਤੀ ਜਾਏਗੀ ਅਤੇ ਉਨ੍ਹਾਂ ਨੂੰ ‘ਅਰੋਗਿਆ ਸੇਤੂ ਐਪ’ ਡਾਊਨਲੋਡ ਕਰਕੇ ਰਜਿਸਟਰ ਕਰਨਾ ਹੋਵੇਗਾ।
- ਸਾਰੇ ਯਾਤਰੀਆਂ ਨੂੰ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਗਏ ਪ੍ਰੋਟੋਕੋਲ ਦੇ ਅਨੁਸਾਰ, ਵੱਖ-ਵੱਖ ਸਹੂਲਤਾਂ ਵਿੱਚ ਭਾਰਤ ਆਉਣ ਉੱਤੇ 14 ਦਿਨਾਂ ਦੀ ਲਾਜ਼ਮੀ ਕੁਆਰੰਟੀਨ ‘ਚੋਂ ਲੰਘਣ ਦੀ ਜ਼ਰੂਰਤ ਹੋਏਗੀ। ਇਸ ਤੋਂ ਇਲਾਵਾ, ਜੇ ਲੋੜ ਪਈ ਤਾਂ ਕੋਵਿਡ -19 ਟੈੱਸਟ 14 ਦਿਨਾਂ ਬਾਅਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਅਤੇ ਸਿਹਤ ਸੰਬੰਧੀ ਪ੍ਰੋਟੋਕੋਲਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਏਗੀ।
- ਸਾਰੇ ਯਾਤਰੀਆਂ ਨੂੰ ਭਾਰਤ ਵਿੱਚ ਸਿਹਤ ਅਤੇ ਇਮੀਗ੍ਰੇਸ਼ਨ ਕਾਊਂਟਰ ਵਿਖੇ ਪੇਸ਼ ਕਰਨ ਲਈ ਸੈੱਲਫ਼-ਰਿਪੋਰਟਿੰਗ ਫਾਰਮ ਨੂੰ ਵੀ ਭਰਨ ਦੀ ਜ਼ਰੂਰਤ ਹੋਵੇਗੀ।
- ਸਾਰੇ ਯਾਤਰੀਆਂ ਨੂੰ ਯਾਤਰਾ ਦੌਰਾਨ ਅਤੇ ਭਾਰਤ ਆਉਣ ਤੋਂ ਪਹਿਲਾਂ ਨਿਊਜ਼ੀਲੈਂਡ ਸਰਕਾਰ ਦੁਆਰਾ ਰਵਾਨਗੀ ਵੇਲੇ ਜਾਰੀ ਕੀਤੇ ਗਏ ਹੈਲਥ ਪ੍ਰੋਟੋਕੋਲ ਅਤੇ ਭਾਰਤ ਪਹੁੰਚਣ ਸਮੇਂ ਸਰਕਾਰ ਦੁਆਰਾ ਜਾਰੀ ਕੀਤੇ ਗਏ ਪ੍ਰੋਟੋਕੋਲ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੋਏਗੀ।
- ਸਾਰੇ ਯਾਤਰੀਆਂ ਨੂੰ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਭਾਰਤ ਵਿੱਚ ਤੁਹਾਡੇ ਨਿਵਾਸ ਰਾਜ / ਅੰਤਿਮ ਮੰਜ਼ਿਲ ਦੀ ਅਧਿਕਾਰਤ ਵੈੱਬਸਾਈਟ ਨੂੰ ਵਾਧੂ COVID-19 ਰਜਿਸਟ੍ਰੇਸ਼ਨ / ਪਾਲਣਾ ਦੀਆਂ ਜ਼ਰੂਰਤਾਂ ਲਈ ਵੇਖਿਆ ਜਾਵੇ।
- ਭਾਰਤ ਤੋਂ ਨਿਊਜ਼ੀਲੈਂਡ ਜਾਣ ਵਾਲੇ ਬਾਹਰੀ ਯਾਤਰੀ ਏਅਰ ਇੰਡੀਆ ਦੀ ਵੈੱਬਸਾਈਟ ਜਾਂ ਏਅਰ ਇੰਡੀਆ ਦੇ ਕਾਲ ਸੈਂਟਰ ‘ਤੇ ਨੰਬਰ 1860-233-1407 / 0124-264-1407 / 020-2623-1407 ‘ਤੇ ਬੁੱਕ ਕਰਵਾ ਸਕਦੇ ਹਨ। ਨਿਊਜ਼ੀਲੈਂਡ ਦੇ ਨਾਗਰਿਕ / ਸਥਾਈ ਨਿਵਾਸੀ / NZ ਇਮੀਗ੍ਰੇਸ਼ਨ ਦੁਆਰਾ ਆਗਿਆ ਪ੍ਰਾਪਤ, ਜੋ ਭਾਰਤ ਤੋਂ ਨਿਊਜ਼ੀਲੈਂਡ ਦੀ ਯਾਤਰਾ ਕਰਨਾ ਚਾਹੁੰਦੇ ਹਨ, ਨਿਊਜ਼ੀਲੈਂਡ ਸਰਕਾਰ ਦੁਆਰਾ ਸੁਰੱਖਿਅਤ ਯਾਤਰਾ ਲਿੰਕ (SAFE TRAVEL) ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਸਿਰਫ਼ ਉਹੀ ਵਿਅਕਤੀਆਂ ਨੂੰ NZ ਅਥਾਰਿਟੀ ਦੁਆਰਾ ਆਗਿਆ ਦਿੱਤੀ ਜਾਏਗੀ ਜੋ ਫਲਾਈਟ ਵਿੱਚ ਸਵਾਰ ਹੋ ਸਕਣਗੇ।
- ਕਿਸੇ ਵੀ ਹੋਰ ਪੁੱਛਗਿੱਛ ਲਈ, ਤੁਸੀਂ vandebharat.nz@gmail.com ਉੱਤੇ ਈਮੇਲ ਭੇਜ ਸਕਦੇ ਹੋ।