ਬਾਰਸੀਲੋਨਾ, 17 ਅਗਸਤ – ਬਾਰਸੀਲੋਨਾ ਦੇ ਇਤਿਹਾਸਕ ਲਾਸ ਰੈਂਮਬਲਸ ਜ਼ਿਲ੍ਹੇ ਵਿੱਚ ਵੀਰਵਾਰ ਦੀ ਸ਼ਾਮ ਨੂੰ ਇੱਕ ਵੈਨ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿੱਚ 13 ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋਏ ਹਨ। ਬਾਰਸੀਲੋਨਾ ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਅਤਿਵਾਦੀ ਹਮਲਾ ਹੈ। ਇਸ ਹਮਲੇ ਦੀ ਮਾਰ ਹੇਠ ਆਏ ਕੁੱਝ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਖ਼ਬਰਾਂ ਮੁਤਾਬਿਕ ਇਸਲਾਮਿਕ ਸਟੇਟ ਗਰੁੱਪ ਨੇ ਅਮੈਕ ਨਿਊਜ਼ ਏਜੰਸੀ ਦੁਆਰਾ ਹਮਲਾ ਕਰਨ ਦੀ ਜ਼ਿੰਮੇਵਾਰੀ ਲਈ ਹੈ। ਨਿਊਜ਼ ਏਜੰਸੀ ਏਪੀ ਨੇ ਸਪੇਨ ਦੇ ਸਰਕਾਰੀ ਮਾਲਕੀ ਵਾਲੇ ਰੇਡੀਓ RTVE ਦੇ ਹਵਾਲੇ ਤੋਂ ਦੱਸਿਆ ਕਿ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਮੁਤਾਬਿਕ ਡਰਾਈਵਰ ਹਾਲੇ ਫੜਿਆ ਨਹੀਂ ਗਿਆ ਹੈ। ਸਰਕਾਰੀ ਰੇਡੀਓ ਆਰਟੀਵੀ ਨੇ ਰਿਪੋਰਟ ਦਿੱਤੀ ਕਿ ਜਾਂਚਕਾਰਾਂ ਨੂੰ ਲਗਦਾ ਹੈ ਕਿ ਦੋ ਵੈਨਾਂ ਦੀ ਵਰਤੋਂ ਕੀਤੀ ਗਈ ਸੀ, ਇਕ ਹਮਲੇ ਲਈ ਅਤੇ ਦੂਜਾ ਇੱਕ ਗੱਡੀ ਦੇ ਵਾਹਨ ਵਜੋਂ।
ਜ਼ਿਕਰਯੋਗ ਹੈ ਕਿ ਲਾਸ ਰੈਂਮਬਲਸ, ਬਾਰਸੀਲੋਨਾ ਦੇ ਕੇਂਦਰ ਵਿੱਚ ਸਟਾਲਾਂ ਅਤੇ ਦੁਕਾਨਾਂ ਦੀ ਗਲੀ ਹੈ ਜੋ ਚੋਟੀ ਦਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ, ਜੇ ਸ਼ਹਿਰ ਦੇ ਪ੍ਰਮੁੱਖ ਸੈਰ ਸਪਾਟ ਥਾਵਾਂ ਵਿੱਚੋਂ ਇੱਕ ਹੈ। ਲੋਕ ਸਟ੍ਰੀਟ ਦੇ ਵਿੱਚੋਂ ਵਿੱਚ ਬਣੇ ਪੈਦਲ ਚੱਲਣ ਵਾਲੇ ਰਸਤੇ (ਫੁੱਟਪਾਥ) ‘ਤੇ ਤੁਰਦੇ ਹਨ, ਜਦੋਂ ਕਿ ਕਾਰਾਂ ਤੇ ਗੱਡੀਆਂ ਇਸ ਦੇ ਦੋਹਾਂ ਪਾਸੇ ਸਫ਼ਰ ਕਰ ਸਕਦੀਆਂ ਹਨ। ਲਾਸ ਰੈਂਮਬਲਸ ਵਿੱਚ ਸੈਲਾਨੀਆਂ ਦੀ ਭੀੜ ਰਹਿੰਦੀ ਹੈ ਅਤੇ ਰਾਤ ਤੱਕ ਮਨੋਰੰਜਨ ਪ੍ਰੋਗਰਾਮ ਚਲਦੇ ਰਹਿੰਦੇ ਹੈ। ਬਾਰਸੀਲੋਨਾਂ ‘ਚ ਹਰ ਸਾਲ ਲਗਭਗ 1.10 ਕਰੋੜ ਸੈਲਾਨੀ ਆਉਂਦੇ ਹਨ।
ਇਸ ਤੋਂ ਪਹਿਲਾਂ ਵੀ ਕਈ ਯੂਰੋਪੀ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਅਤਿਵਾਦੀ ਹਮਲੇ ਹੋ ਚੁੱਕੇ ਹਨ ਜਿਸ ਵਿੱਚ ਹਮਲਾਵਰ ਭੀੜ-ਭਾੜ ਵਾਲੇ ਇਲਾਕੇ ਨੂੰ ਨਿਸ਼ਾਨਾ ਬਣਾਉਂਦਾ ਹਨ ਅਤੇ ਗੱਡੀ ਦਾ ਇਸਤੇਮਾਲ ਲੋਕਾਂ ਨੂੰ ਕੁਚਲਨੇ ਲਈ ਕਰਦਾ ਹੈ। ਫ਼ਰਾਂਸ, ਬੈਲਜੀਅਮ ਅਤੇ ਜਰਮਨੀ ਵਿੱਚ ਇਸ ਤਰ੍ਹਾਂ ਦੇ ਹਮਲੇ ਹੋ ਚੁੱਕੇ ਹਨ ਪਰ ਸਪੇਨ ਵਿੱਚ ਇਹ ਪਹਿਲਾ ਮਾਮਲਾ ਹੈ।
International News ਸਪੇਨ : ਬਾਰਸੀਲੋਨਾ ‘ਚ ਹੋਏ ਦਹਿਸ਼ਤੀ ਹਮਲੇ ‘ਚ 13 ਲੋਕਾਂ ਦੀ ਮੋਤ...