ਵੈਲਿੰਗਟਨ, 12 ਜੂਨ – ਸਰਕਾਰ ਨੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਜਿਸ ਬਾਰੇ ਮੰਤਰੀਆਂ ਦਾ ਕਹਿਣਾ ਹੈ ਕਿ ਕੋਵਿਡ -19 ਦੇ ਜੋਖ਼ਮ ਨੂੰ ਵਧਾਏ ਬਗੈਰ ਨਿਊਜ਼ੀਲੈਂਡ ਦੇ ਪਰਿਵਾਰਾਂ ਨੂੰ ਮੁੜ ਜੋੜਨ ਵਿੱਚ ਮਦਦ ਮਿਲੇਗੀ।
ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਵਸਨੀਕਾਂ ਦੇ ਭਾਈਵਾਲਾਂ ਅਤੇ ਆਸ਼ਰਿਤਾਂ ਲਈ ਘਰ ਪਰਤਣ ਲਈ ਇਕੱਠੇ ਸਫ਼ਰ ਕਰਨ ਦੀ ਲੋੜ ਨੂੰ ਹਟਾ ਦਿੱਤਾ ਗਿਆ ਹੈ ਅਤੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਹੋਰ ਜ਼ਰੂਰੀ ਕਾਮਿਆਂ (Essential Workers) ਦੀਆਂ ਬੇਨਤੀਆਂ ਲਈ ਥੋੜ੍ਹੇ ਸਮੇਂ (Short Term) ਅਤੇ ਲੰਬੇ ਸਮੇਂ (Long Term) ਦੇ ਮਾਪਦੰਡਾਂ ਨੂੰ ਪੇਸ਼ ਕਰੇਗੀ। ਇਸ ਦਾ ਮਤਲਬ ਹੈ ਕਿ ਦੋ ਸਿੰਡੀਕੇਟ ਟੀਮਾਂ ਦੇ ਲਈ ਛੋਟ ਦਿੱਤੀ ਜਾਵੇਗੀ, ਜੋ 36ਵੇਂ ਅਮਰੀਕਾ ਕੱਪ ਦੇ ਲਈ ਅਮੀਰਾਤ ਦੀ ਟੀਮ ਨਿਊਜ਼ੀਲੈਂਡ ਨੂੰ ਚੁਣੌਤੀ ਦੇਵੇਗੀ।
ਇਕਨਾਮਿਕ ਡਿਵੈਲਪਮੈਂਟ ਮਨਿਸਟਰ ਫਿੱਲ ਟਾਇਫੋਰਡ ਨੇ ਕਿਹਾ ਕਿ ਯੂਐੱਸ ਚੈਲੇਂਜਰ, ਟੀਮ ਅਮਰੀਕਨ ਮੈਜਿਕ, ਕੁੱਲ 102 ਵਰਕਰਾਂ ਸਮੇਤ 104 ਪਰਿਵਾਰਕ ਮੈਂਬਰਾਂ ਨੂੰ ਨਿਊਜ਼ੀਲੈਂਡ ਲਿਆਂਦੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਦੂਸਰੀ ਟੀਮ ਆਈਐਨਈਓਐੱਸ (INEOS) ਯੂਕੇ ਨੂੰ ਛੋਟ ਦਿੱਤੀ ਗਈ ਹੈ, ਜੋ ਕੁੱਲ 86 ਵਰਕਰ ਤੇ 128 ਪਰਿਵਾਰਕ ਮੈਂਬਰ ਅਤੇ ਇੱਕ ਨੈਨੀ ਲਿਆਏਗੀ।
ਉਨ੍ਹਾਂ ਨੇ ਕਿਹਾ ਕਿ ਸਿੰਡੀਕੇਟਸ ਦੇ 10 ਮਹੀਨਿਆਂ ਤੱਕ ਨਿਊਜ਼ੀਲੈਂਡ ਵਿੱਚ ਰਹਿਣ ਦੀ ਉਮੀਦ ਹੈ। “ਸਰਕਾਰ ਅਤੇ ਆਕਲੈਂਡ ਕੌਂਸਲ ਨੇ ਸਮਾਗਮ ਲਈ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਮਹੱਤਵਪੂਰਣ ਵਾਅਦੇ ਕੀਤੇ ਹਨ ਅਤੇ ਨਿਵੇਸ਼ ਕੀਤਾ ਹੈ। ਅਮਰੀਕਾ ਕੱਪ ਉਦੋਂ ਤੱਕ ਅੱਗੇ ਨਹੀਂ ਵਧ ਸਕੇਗਾ ਜਦੋਂ ਤੱਕ ਇਨ੍ਹਾਂ ਇੰਟਰਨੈਸ਼ਨਲ ਸਿੰਡੀਕੇਟ ਟੀਮਾਂ ਨੂੰ ਨਿਊਜ਼ੀਲੈਂਡ ਵਿੱਚ ਦਾਖ਼ਲੇ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜ਼ਿਕਰਯੋਗ ਹੈ ਕਿ ਅਮਰੀਕਾ ਕੱਪ ਮਾਰਚ 2021 ਵਿੱਚ ਆਕਲੈਂਡ ਵਿਖੇ ਕਰਵਾਇਆ ਜਾਣਾ ਹੈ।
ਟਾਇਫੋਰਡ ਨੇ ਕਿਹਾ ਕਿ ਇਨ੍ਹਾਂ ਸਰਹੱਦੀ ਛੋਟਾਂ ਨੂੰ ਮਨਜ਼ੂਰੀ ਦੇਣ ਨਾਲ ਟੀਮਾਂ ਨੂੰ ਆਪਣੇ ਠਿਕਾਣਿਆਂ ਨੂੰ ਸਥਾਪਤ ਕਰਨ ਦੀ ਆਗਿਆ ਦਿੰਦੀ ਹੈ ਅਤੇ ਨਿਊਜ਼ੀਲੈਂਡ ਵਿੱਚ ਸਾਡੇ ਤੱਟਾਂ ਤੋਂ ਮਹੱਤਵਪੂਰਣ ਡਿਜ਼ਾਈਨ ਅਤੇ ਕਿਸ਼ਤੀ ਟੈਸਟਿੰਗ ਕੀਤੀ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਡਿਪਲੋਮੈਟਿਕ ਛੋਟ, ਜੋ ਆਮ ਤੌਰ ‘ਤੇ ਇੱਥੇ ਰਹਿਣ ਵਾਲੇ ਲੋਕਾਂ ਲਈ ਮੁੜ ਦਾਖ਼ਲੇ ਦੀ ਇਜਾਜ਼ਤ ਦਿੰਦਾ ਹੈ, ਦਾ ਵਿਸਤਾਰ ਵੀ ਕੀਤਾ ਜਾ ਰਿਹਾ ਹੈ। ਜਿਸ ਵਿੱਚ ਨਿਊਜ਼ੀਲੈਂਡ ਵਿੱਚ ਨਵੇਂ ਅਹੁਦੇ ਵਾਲੇ ਡਿਪਲੋਮੈਟਸ ਨੂੰ ਸ਼ਾਮਲ ਕੀਤਾ ਗਿਆ ਹੈ।
ਇਮੀਗ੍ਰੇਸ਼ਨ ਮੰਤਰੀ ਆਇਨ ਲੀਜ਼-ਗੇਲੋਵੇਅ ਨੇ ਕਿਹਾ ਕਿ ਆਉਣ ਵਾਲੇ ਹਰੇਕ ਨੂੰ ਅਜੇ ਵੀ 14 ਦਿਨਾਂ ਦੇ ਲਈ ਆਈਸੋਲੇਸ਼ਨ ਜਾਂ ਕੁਆਰਟੀਨ ਹੋਣ ਦੀ ਜ਼ਰੂਰਤ ਹੋਏਗੀ। ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਮੰਤਰਾਲੇ ਵੱਲੋਂ ਚਲਾਈਆਂ ਜਾਂਦੀਆਂ ਸਹੂਲਤਾਂ ਲਈ ਆਪਣੀ ਮੌਜੂਦਾ ਸਮਰੱਥਾ 3200 ਦੇ ਅੰਦਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ 10 ਜੂਨ ਤੱਕ ਸਰਹੱਦੀ ਛੋਟ ਲਈ 15,331 ਬੇਨਤੀਆਂ ਕੀਤੀਆਂ ਗਈਆਂ ਸਨ। ਜਿਨ੍ਹਾਂ ‘ਚੋਂ 2914 ਨੂੰ ਵੀਜ਼ਾ ਲਈ ਅਰਜ਼ੀ ਦੇਣ ਲਈ ਬੁਲਾਇਆ ਗਿਆ ਸੀ ਅਤੇ 2456 ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਨ੍ਹਾਂ ਵਿੱਚੋਂ 2372 ਲੋਕਾਂ ਨੇ ਇਸੈਂਸ਼ੀਅਲ ਵਰਕਰਾਂ ਦੇ ਤੌਰ ‘ਤੇ ਸਰਹੱਦੀ ਛੋਟ ਦੀ ਬੇਨਤੀ ਕੀਤਾ ਅਤੇ 237 ਵਿਅਕਤੀਆਂ ਨੂੰ ਵੀਜ਼ਾ (ਸਾਰੀਆਂ ਪ੍ਰਵਾਨਗੀਆਂ ਦੇ ਲਗਭਗ 10%) ਅਪਲਾਈ ਕਰਨ ਲਈ ਸੱਦਾ ਦਿੱਤਾ ਗਿਆ ਸੀ।
28 ਮਈ ਤੱਕ 10,224 ਵਿਅਕਤੀਆਂ ਨੇ ਨਿਊਜ਼ੀਲੈਂਡ ਆਉਣ ਲਈ ਦਿਲਚਸਪੀ ਦੀ ਭਾਵਨਾ (ਐਕਸਪ੍ਰੈਸ਼ਨ ਆਫ਼ ਇੰਟਰੈਸਟ) ਦਾਇਰ ਕੀਤੀ ਅਤੇ ਅਤੇ ਇਸ ਨੂੰ ਅਸਵੀਕਾਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ‘ਚ ਪਰਿਵਾਰਕ ਕਾਰਣਾਂ ਕਰਕੇ 4918 ਲੋਕ, ਮਾਨਵਤਾਵਾਦੀ (Humanitarian) ਕਾਰਣਾਂ ਕਰਕੇ 2457 ਲੋਕ, 486 ਲੋਕ ਕਹਿੰਦੇ ਹਨ ਕਿ ਉਹ ਜ਼ਰੂਰੀ ਸਿਹਤ ਕਰਮਚਾਰੀ (Essential Health Worker) ਹਨ, 1802 ਲੋਕ ਇਹ ਕਹਿੰਦੇ ਹਨ ਕਿ ਉਹ ਜ਼ਰੂਰੀ ਗ਼ੈਰ-ਸਿਹਤ ਕਰਮਚਾਰੀ (Essential Non-Health Worker), 496 ਆਸਟਰੇਲੀਆਈ ਅਤੇ 65 ਟੋਂਗਨ ਜਾਂ ਸਮੋਅਨ ਹਨ।
ਟਾਇਫੋਰਡ ਨੇ ਕਿਹਾ ਕਿ ਸਮੁੰਦਰੀ ਛੋਟ ਸਮੁੰਦਰ ਤੋਂ ਆਉਣ ਵਾਲੇ ਲੋਕਾਂ ਨੂੰ ਸਮੁੰਦਰੀ ਜਹਾਜ਼ ਦੇ ਪ੍ਰਵੇਸ਼ ਦੀ ਆਗਿਆ ਦੇਵੇਗਾ। ਸਰਹੱਦੀ ਪਾਬੰਦੀਆਂ ਨਿਊਜ਼ੀਲੈਂਡ ਪਹੁੰਚਣ ਵਾਲੇ ਕਾਰਗੋ ਸਮੁੰਦਰੀ ਜਹਾਜ਼ ਦੇ ਚਾਲਕ ਦਲ ‘ਤੇ ਲਾਗੂ ਨਹੀਂ ਹੋਣਗੀਆਂ, ਜਿਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਸਿੱਧੇ ਨਿਊਜ਼ੀਲੈਂਡ ਛੱਡਣ ਵਾਲੇ ਕਾਰਗੋ ਸਮੁੰਦਰੀ ਜਹਾਜ਼ ਵਿੱਚ ਤਬਦੀਲ ਹੋ ਜਾਣ ਹੈ। ਅਧਿਕਾਰੀ ਇਨ੍ਹਾਂ ਤਬਦੀਲੀਆਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਲਈ ਕੰਮ ਕਰ ਰਹੇ ਹਨ ਅਤੇ ਸਰਕਾਰ ਨੂੰ ਉਮੀਦ ਹੈ ਕਿ ਪਾਟਨਰਸ, ਇਸੈਂਸ਼ੀਅਲ ਵਰਕਰਾਂ ਅਤੇ ਡਿਪਲੋਮੈਟਸ ਵਿੱਚ ਤਬਦੀਲੀਆਂ ਅਗਲੇ ਹਫ਼ਤੇ ਦੇ ਅੰਤ ਤੱਕ ਲਾਗੂ ਕਰ ਦੇਵੇਗੀ, ਜੂਨ ਦੇ ਬਾਅਦ ‘ਚ ਸਮੁੰਦਰੀ ਤਬਦੀਲੀਆਂ ਹੋਣਗੀਆਂ।
Home Page ਸਰਕਾਰ ਵੱਲੋਂ ਨਿਊਜ਼ੀਲੈਂਡ ਬਾਰਡਰ ‘ਚ ਬਦਲਾਓ ਦਾ ਐਲਾਨ