ਵਾਸ਼ਿੰਗਟਨ, 25 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ ਦਿਨਾਂ ਅਮਰੀਕੀ ਦੌਰੇ ਦੇ ਪਹਿਲੇ ਦਿਨ ਵਰਜੀਨਿਆ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੀ ਸਰਕਾਰ ਆਪਣੀ ਸਰਕਾਰ ਦੀਆਂ ਉਪਲਬਧੀਆਂ ਦਾ ਰਿਪੋਰਟ ਕਾਰਡ ਪਰਵਾਸੀ ਭਾਰਤੀਆਂ ਦੇ ਸਾਹਮਣੇ ਪੇਸ਼ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪਰਵਾਸੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਉਪਲਬਧੀ ਇਹ ਰਹੀ ਕਿ ਤਿੰਨ ਸਾਲ ਦੇ ਦੌਰਾਨ ਇਸ ਸਰਕਾਰ ਉੱਤੇ ਭ੍ਰਿਸ਼ਟਾਚਾਰ ਦਾ ਇੱਕ ਵੀ ਦਾਗ਼ ਨਹੀਂ ਲਗਾ। ਦੇਸ਼ ਵਿੱਚ ਤਕਨੀਕ ਦਾ ਜ਼ਿਆਦਾ ਪ੍ਰਯੋਗ ਕਰਨ ਨਾਲ ਪਾਰਦਰਸ਼ਤਾ ਆਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਪਰਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਿਲ ਕੇ ਉਹ ਪਰਵਾਰ ਨਾਲ ਮਿਲਣ ਦਾ ਅਨੰਦ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਪ੍ਰੋਗਰਾਮ ਦੀ ਗੂੰਜ ਪੂਰੀ ਦੁਨੀਆ ਵਿੱਚ ਸੁਣਾਈ ਦਿੰਦੀ ਹੈ। ਭਾਰਤ ਵਿੱਚ ਜਦੋਂ ਅੱਛਾ ਹੁੰਦਾ ਹੈ ਤਾਂ ਅਮਰੀਕਾ ਵਿੱਚ ਭਾਰਤੀ ਖ਼ੁਸ਼ ਹੁੰਦੇ ਹਨ। ਉਨ੍ਹਾਂ ਨੇ ਪਰਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਸਰਜੀਕਲ ਸਟ੍ਰਾਈਕ ਇੱਕ ਅਜਿਹੀ ਘਟਨਾ ਸੀ, ਜੇਕਰ ਦੁਨੀਆ ਚਾਹੁੰਦੀ ਤਾਂ ਸਾਨੂੰ ਕਟਹਿਰੇ ਵਿੱਚ ਖੜ੍ਹਾ ਕਰ ਸਕਦੀ ਸੀ, ਸਾਡੇ ਤੋਂ ਜਵਾਬ ਮੰਗਿਆ ਜਾਂਦਾ। ਭਾਰਤ ਦੇ ਇੰਨੇ ਵੱਡੇ ਕਦਮ ਉੱਤੇ ਦੁਨੀਆ ਵਿੱਚ ਕਿਸੇ ਨੇ ਵੀ ਇੱਕ ਸਵਾਲ ਤੱਕ ਨਹੀਂ ਚੁੱਕਿਆ। ਇਸ ਸਰਜੀਕਲ ਸਟ੍ਰਾਈਕ ਨਾਲ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਅੰਦਾਜ਼ਾ ਹੋਇਆ ਅਤੇ ਕਿਸੇ ਵੀ ਦੇਸ਼ ਨੇ ਭਾਰਤ ਦੇ ਇਸ ਕਦਮ ਉੱਤੇ ਕੋਈ ਸਵਾਲ ਨਹੀਂ ਚੁੱਕਿਆ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਮਰੱਥਾਵਾਨ ਲੋਕ ਨੇ ਗੈੱਸ ਸਬਸਿਡੀ ਛੱਡ ਰਹੇ ਹਨ ਜਿਸ ਦਾ ਫ਼ਾਇਦਾ ਗ਼ਰੀਬਾਂ ਨੂੰ ਮਿਲ ਰਿਹਾ ਹੈ। ਮੈਂ ਜਦੋਂ ਵੀ ਵਿਕਸਿਤ ਭਾਰਤ ਦੀ ਕਲਪਨਾ ਕਰਦਾ ਹਾਂ ਤਾਂ ਮੇਰੇ ਸਾਹਮਣੇ ਇੱਕ ਸਿਹਤਮੰਦ ਭਾਰਤ ਦਿਸਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਅਮਰੀਕੀਆਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਨੇ ਜੋ ਸੁਪਨੇ ਵੇਖੇ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਤਕਨੀਕੀ ਆਧਾਰਿਤ ਗਵਰਨੈਂਸ ਦੇ ਜਰੀਏ ਆਧੁਨਿਕ ਭਾਰਤ ਦੀ ਉਸਾਰੀ ਕੀਤਾ ਜਾ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਸਰਕਾਰਾਂ ਬਦਲੀ ਗਈਆਂ ਹਨ, ਉਸ ਦਾ ਮੂਲ ਕਾਰਨ ਬੇਈਮਾਨੀ, ਭ੍ਰਿਸ਼ਟਾਚਾਰ ਰਿਹਾ ਹੈ। ਮੈਂ ਇੱਥੇ ਕਹਿਣਾ ਚਾਹਾਂਗਾ ਕਿ ਤਿੰਨ ਸਾਲ ਵਿੱਚ ਇਸ ਸਰਕਾਰ ਦੇ ਉੱਤੇ ਇੱਕ ਵੀ ਦਾਗ਼ ਨਹੀਂ ਲਗਾ ਹੈ। ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਵਿੱਚ ਲੋਕਾਂ ਨੂੰ ਅਨੁਕੂਲ ਮਾਹੌਲ ਮਿਲ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਦੀ 20 ਵੱਡੀਆਂ ਕੰਪਨੀਆਂ ਦੇ ਸੀਈਓ ਦੇ ਨਾਲ ਬੈਠਕ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਾਸ਼ਿੰਗਟਨ ਵਿੱਚ ਅਮਰੀਕਾ ਦੀਆਂ 20 ਵੱਡੀਆਂ ਕੰਪਨੀਆਂ ਦੇ ਸੀਈਓ ਦੇ ਨਾਲ ਬੈਠਕ ਕੀਤੀ। ਇਸ ਬੈਠਕ ਵਿੱਚ ਉਨ੍ਹਾਂ ਨੇ ਇਨ੍ਹਾਂ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਬੈਠਕ ਵਿੱਚ ਜੀਐੱਸਟੀ ਬਿਲ ਉੱਤੇ ਗੱਲ ਕਰਦੇ ਹੋਏ ਇਸ ਨੂੰ ਗੇਮਚੇਂਜਰ ਦੱਸਿਆ।
ਜ਼ਿਕਰਯੋਗ ਹੈ ਕਿ ਆਪਣੇ ਅਮਰੀਕੀ ਦੌਰੇ ਦੇ ਦੂਜੇ ਦਿਨ 26 ਜੂਨ ਦਿਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਬੈਠਕ ਹੋਵੇਗੀ। ਇਸ ਦੌਰਾਨ ਵਾਈਟ ਹਾਊਸ ਵਿਖੇ ਦੋਵੇਂ ਆਗੂ ਇਕੱਠੇ ਡਿਨਰ ਵੀ ਕਰਨਗੇ। ਇਹ ਪਹਿਲਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਡੋਨਾਲਡ ਟਰੰਪ ਨਾਲ ਮਿਲਣਗੇ। ਇਸ ਡਿਨਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਡਿਨਰ ਕਰਨ ਵਾਲੇ ਪਹਿਲੇ ਵਿਦੇਸ਼ੀ ਆਗੂ ਬਣ ਜਾਣਗੇ।
International News ਸਰਜੀਕਲ ਸਟ੍ਰਾਈਕ ਦੇ ਬਾਅਦ ਦੁਨੀਆ ਨੇ ਭਾਰਤ ਦੀ ਤਾਕਤ ਨੂੰ ਜਾਣਾ –...