ਸ਼ੋਕ ਸਮਾਚਾਰ: ਉੱਤਮ ਚੰਦ ਸ਼ਰਮਾ ਦਾ ਦਿਹਾਂਤ, ਅੰਤਿਮ ਸੰਸਕਾਰ 3 ਦਸੰਬਰ ਨੂੰ 1 ਤੋਂ 2 ਵਜੇ ਐਨਜ਼ ਫਿਊਨਰਲ ਹੋਮ ਵੀਰੀ ਵਿਖੇ

ਆਕਲੈਂਡ, 2 ਦਸੰਬਰ – ਸ੍ਰੀ ਉੱਤਮ ਚੰਦ ਸ਼ਰਮਾ 1 ਸਤੰਬਰ ਦਿਨ ਐਤਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸ੍ਰੀ ਉੱਤਮ ਚੰਦ ਸ਼ਰਮਾ ਦਾ ਅੰਤਿਮ ਸੰਸਕਾਰ 3 ਦਸੰਬਰ ਦਿਨ ਮੰਗਲਵਾਰ ਨੂੰ 1 ਤੋਂ 2 ਵਜੇ ਐਨਜ਼ ਫਿਊਨਰਲ ਹੋਮ, ਬੋਲਡਰ ਪਲੇਸ, ਵੀਰੀ ਵਿਖੇ ਕੀਤਾ ਜਾਏਗਾ।
ਸ੍ਰੀ ਉੱਤਮ ਚੰਦ ਸ਼ਰਮਾ ਦੇ ਅੰਤਿਮ ਸੰਸਕਾਰ ਸੰਬੰਧੀ ਹੋਰ ਵਧੇਰੇ ਜਾਣਕਾਰੀ ਅਤੇ ਦੁੱਖ ਸਾਂਝਾ ਕਰਨ ਲਈ ਤੁਸੀਂ ਉਨ੍ਹਾਂ ਦੀ ਧਰਮ ਪਤਨੀ ਰਚਨਾ ਸ਼ਰਮਾ ਨਾਲ 022 525 1108 ਉੱਤੇ ਸੰਪਰਕ ਕਰਕੇ ਕਰ ਸਕਦੇ ਹੋ।