ਸਾਈਕਲੋਂ ਗੀਟਾ ਕਰਕੇ ਸੜਕਾਂ ਨੂੰ ਭਾਰੀ ਨੁਕਸਾਨ, ਕਈ ਥਾਂਈਂ ਆਵਾਜਾਈ ਠੱਪ

ਵੈਲਿੰਗਟਨ, 21 ਫਰਵਰੀ – ਸਾਈਕਲੋਂ ਗੀਟਾ ਦਾ ਪ੍ਰਭਾਵ ਸਾਊਥ ਵਾਲੇ ਪਾਸੇ ਬੂਰੀ ਤਰ੍ਹਾਂ ਪੈ ਰਿਹਾ ਹੈ। ਜਿਸ ਦੇ ਕਰਕੇ ਵੈਲਿੰਗਟਨ ਵਿਚਲੇ ਮੁੱਖ ਹਾਈਵੇਅ ਨੂੰ ਨੁਕਸਾਨ ਪਹੁੰਚਿਆ ਹੈ ਜਦੋਂ ਕਿ ਸਾਈਕਲੋਂ ਗੀਟਾ ਨਾਲ ਸਮੁੰਦਰੀ ਲਹਿਰਾਂ ਸੜਕ ਦੇ ਪਾਰ ਜਾ ਰਹੀਆਂ ਹਨ। ਮੋਟਰਿਸਟਸ ਪਹਿਲਾਂ ਹੀ ਭਾਰੀ ਦੇਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਰਾਜਧਾਨੀ ਵਿੱਚ ਸਾਊਥ ਵਾਲੇ ਪਾਸੇ ਆਵਾਜਾਈ ਸਿਰਫ਼ ਰਊਮਾਂਤੀ ਤੱਕ ਹੈ। ਸਟੇਟ ਹਾਈਵੇ 1 ਨੂੰ ਪੁਕਰੁਆ ਬੇਅ ਅਤੇ ਪੈਕਕਾਰਕੀ ਵਿਚਕਾਰ 12.30 ਵਜੇ ਬੰਦ ਕਰ ਦਿੱਤਾ ਗਿਆ ਸੀ। ਤੂਫ਼ਾਨ ਕਾਰਨ ਗਾਰਡਰੇਲਜ਼ ਨੂੰ ਕਾਫ਼ੀ ਨੁਕਸਾਨ ਹੋਇਆ ਅਤੇ ਸੜਕ ਦੇ ਸਮੁੰਦਰੀ ਕੰਢੇ ਤੇ ਫੁੱਟਪਾਥ ਦੇ ਕੁਝ ਹਿੱਸੇ ਡਿਗ ਗਏ ਹਨ। ਸੜਕ ਕਰਮੀਆਂ ਨੇ ਸਾਰੀ ਰਾਤ ਸਮੁੰਦਰੀ ਕੰਢੇ ਨੂੰ ਸਾਫ਼ ਕਰਨ ਲਈ ਕੰਮ ਕੀਤਾ ਅਤੇ ਵੈਲਿੰਗਟਨ ਵਿੱਚ ਸਾਊਥ ਵੱਲ ਜਾਂਦੀ ਰੋਡ ਸਵੇਰੇ 6.30 ਵਜੇ ਦੇ ਬਾਅਦ ਮੁੜ ਖੋਲ੍ਹ ਦਿੱਤੀ ਗਈ। ਹਾਲਾਂਕਿ ਵਾਹਨ ਚਾਲਕਾਂ ਨੂੰ ਮਹੱਤਵਪੂਰਨ ਦੇਰੀ ਦੀ ਆਸ ਕਰਨ ਲਈ ਚੇਤਾਵਨੀ ਦਿੱਤੀ ਗਈ ਸੀ ਅਤੇ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਲੋਕਾਂ ਨੂੰ ਬੇਨਤੀ ਕਰ ਰਹੀ ਹੈ ਕਿ ਜੇ ਹੋ ਸਕੇ ਤਾਂ ਆਪਣੇ ਟ੍ਰਿਪਾਂ ਵਿੱਚ ਦੇਰੀ ਕਰਨ ਬਾਰੇ ਸੋਚੋ।
ਤੇਜ਼ ਹਵਾਵਾਂ ਦੇ ਕਾਰਨ ਸੜਕ ਨੂੰ ਜੈਕਸਨ ਤੇ ਕੁਮਾਰਾ ਅਤੇ ਮਕਸਤੋ ਤੇ ਹੈਸਟ ਤੇ ਮਕਾਰੋਰਾ ਦੇ ਵਿਚਕਾਰ ਬੰਦ ਕੀਤਾ ਜਾਂਦਾ ਹੈ। ਸਾਈਕਲੋਂ ਗੀਟਾ ਤੋਂ ਬਾਅਦ ਸਾਊਥ ਆਈਲੈਂਡ ਦੇ ਆਲੇ ਦੁਆਲੇ ਦੀਆਂ ਕਈ ਹੋਰ ਮੁੱਖ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਦੀ ਅੱਜ ਸਵੇਰੇ ਸਮੀਖਿਆ ਕੀਤੀ ਜਾਵੇਗੀ।
ਕੈਨਟਰਬਰੀ ਵਿੱਚ, ਕਾਈਕੋਰਾ ਇਨਲੈਂਡ ਰੂਟ 70 ਬੰਦ ਹੈ, ਨਾਲ ਹੀ ਸਟੇਟ ਹਾਈਵੇਅ 1 ਦੇ ਜ਼ਿਆਦਾਤਰ ਕਾਈਕੋਰਾ ਕੋਸਟ ਦੇ ਹੋਂਡਾਲੀ ਅਤੇ ਕਲੈਰੰਸ ਹਨ। ਇੱਕ ਥਾਂ ਖਿਸਕਣ ਦੇ ਕਰਕੇ ਰਿਵਾਕਾ ਅਤੇ ਤਾਕਾਕਾ ਵਿਚਕਾਰ ਸੜਕ ਨੂੰ ਬੰਦ ਕਰ ਦਿੱਤਾ ਹੈ।
ਮਾਰਲਬਰੋ / ਤਸਮਾਨ / ਨੈਲਸਨ:
• SH60 ਰਿਵਾਕਾ ਤੋਂ ਤਾਕਾਕਾ – ਰੋਡ ਬੰਦ (ਸਲਿੱਪ)
• SH6 ਤਾਹੁੰਨੂਈ ਨੂੰ ਸਟੈਨੇਨੀਵਿਲ (ਰੋਕਸ ਆਰਡੀ, ਨੈਲਸਨ) – ਰੋਡ ਖੁੱਲ੍ਹਾ
ਕੈਨਟਰਬਰੀ (ਅਲਪਾਈਨ/ਮਾਊਂਟੇਨ ਪਾਸ ਸਮੇਤ):
• ਇਨਲੈਂਡ ਰੂਟ 70 (ਅੰਦਰੂਨੀ ਕਾਈਕੋਰਾ ਆਰਡੀ) – ਰੋਡ ਬੰਦ (ਹੜ੍ਹ)
• SH1 ਹੋਂਡਾਲੀ – ਹੋਂਡਾਲੀ ਅਤੇ ਔਰੋ ਟਾਊਨਸ਼ਿਪ ਦੇ ਵਿਚਕਾਰ ਰੋਡ (ਸਿਲੱਪ)
• SH1, ਨਾਰਥ ਆਫ਼ ਕਾਈਕੋਰਾ, ਮੰਗਾਮੂਨੂ ਤੋਂ ਕਲੈਰੰਸ – ਰੋਡ ਬੰਦ
• SH1, ਸਾਊਥ ਆਫ਼ ਕਾਈਕੋਰਾ, ਪੀਕੇਟਾ ਅਤੇ ਗੋਸ ਬੇਅ ਵਿਚਕਾਰ – ਰੋਡ ਬੰਦ
ਵੈਸਟ ਕੋਸਟ:
• SH6 ਹੋਕੀਤੀਕਾ ਤੋਂ ਹੈਸਟ – ਰੋਡ ਬੰਦ (ਤੇਜ਼ ਹਵਾ)
• SH73 ਜੈਕਸਨ ਤੋਂ ਕੁਮਾਰਾ ਜੰਕਸ਼ਨ – ਰੋਡ ਬੰਦ (ਤੇਜ਼ ਹਵਾਵਾਂ)
• SH6 ਵੈਸਟਪੋਰਟ ਤੋਂ ਗ੍ਰੇਮਊਥ ਤੱਕ (ਕ੍ਰੋਸਰੋਡ ਤੋਂ ਰੈਪਾਹੋਈ) – ਰੋਡ ਬੰਦ (ਤੇਜ਼ ਹਵਾਵਾਂ ਅਤੇ ਹੜ੍ਹ)
• SH6 ਇੰਨਗਹੁਆ ਜੰਕਸ਼ਨ ਤੋਂ ਵੇਸਪੋਰਟ (ਲੋਅਰ ਬੁੱਲਰ ਗੋਰਗੇ) – ਰੋਡ ਬੰਦ (ਦਰੱਖਤ ਡਿੱਗੇ)
ਓਟਾਗੋ:
• SH6 ਹੈਸਟ ਤੋਂ ਮਾਕਰੋਰਾ (ਹੈਸਟ ਪਾਸ) – ਰੋਡ ਬੰਦ (ਤੇਜ਼ ਹਵਾਵਾਂ)
• SH6 ਹੈਸਟ ਤੋਂ ਕਿੰਗਸਟਨ – ਕੇਅਰ ਦੀ ਲੋੜ (ਹੜ੍ਹ ਅਤੇ ਚਟਾਨਾਂ ਡਿੱਗੀਆਂ)
• SH8 ਐਲੇਗਜ਼ੈਂਡਰਾ ਤੋਂ ਮਿਲਟਨ – ਗਰੋਵਰਸ ਹਿੱਲ ਰੋਡ ਦੇ ਇੰਟਰ ਸੈਕਸ਼ਨ ਦੇ ਨਜ਼ਦੀਕ, ਕੰਟਰੋਲ ਅੰਦਰ ਰੁਕੋ/ਜਾਓ
• SH8 ਲਿੰਡਿਸ ਪਾਸ ਤੋਂ ਰਸੇਂਸ ਜੰਕਸ਼ਨ – ਕੇਅਰ ਦੀ ਲੋੜ (ਹੜ੍ਹ ਅਤੇ ਚਟਾਨਾਂ ਡਿੱਗੀਆਂ)
• SH85 ਕਾਈਬਰਨ ਤੋਂ ਐਲੇਗਜ਼ੈਂਡਰਾ – ਕੇਅਰ ਦੀ ਲੋੜ (ਹੜ੍ਹ ਅਤੇ ਚਟਾਨਾਂ ਡਿੱਗੀਆਂ)