ਮੈੱਟ ਸਰਵਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ
ਆਕਲੈਂਡ, ੧੫ ਮਾਰਚ – ਸਾਈਕਲੋਂ ‘ਪਾਮ’ ਵਾਨੁਅਤੂ ਟਾਪੂ ‘ਤੇ ਆਪਣਾ ਅਸਰ ਵਿਖਾਉਣ ਤੋਂ ਬਾਅਦ ਹੁਣ ਨਿਊਜ਼ੀਲੈਂਡ ਵੱਲ ਨੂੰ ਵੱਧ ਰਿਹਾ ਹੈ। ਮੈੱਟ ਸਰਵਿਸ ਵੱਲੋਂ ਲੋਕਾਂ ਨੂੰ 24 ਘੰਟੇ ਲਈ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ। ਮੈੱਟ ਸਰਵਿਸ (ਮੌਸਮ ਵਿਭਾਗ) ਨੇ ਰਾਤੀ 9.00 ਤੋਂ ਕੱਲ੍ਹ ਸਵੇਰੇ 9.00 ਵਜੇ ਤੱਕ ਸੁਚੇਤ ਰਹਿਣ ਲਈ ਕਿਹਾ ਹੈ। ਸਿਵਲ ਡਿਫੈਂਸ ਨੇ ਵੀ ਨਾਰਥ ਆਈਸਲੈਂਡ ਹਿੱਸੇ ਨੂੰ ਬਿਜਲੀ ਜਾਣ, ਨੁਕਸਾਨ, ਘਰਾਂ ਵਿੱਚ ਪੱਕਿਆ ਖਾਣਾ, ਪਾਣੀ, ਹੋਰ ਜ਼ਰੂਰੀ ਸਮਾਨ ਅਤੇ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ।
ਈਸਟ ਕੇਪ, ਗਿਸਬਰਨ, ਨੌਰਦਨ ਹਾਕਸ ਬੇਅ, ਈਸਟਰਨ ਬੇਅ ਆਫ਼ ਪਲੈਂਟੀ ਆਦਿ ਇਲਾਕਿਆਂ ਵਿੱਚ ਪਿਛਲੀ ਰਾਤ ਤੋਂ ਅਸਰ ਵਿਖਣਾ ਸ਼ੁਰੂ ਹੋ ਗਿਆ ਹੈ ਜਦੋਂ ਕਿ ਅੱਜ ਦੇਰ ਰਾਤ ਤੱਕ ਵਧਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਵਿੱਚ ਬਹੁਤਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਵਾ ਦੀ ਰਫ਼ਤਾਰ 130 ਕਿੱਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ। ਬਹੁਤੇ ਪ੍ਰਭਾਵ ਵਾਲੇ ਖੇਤਰ ਦੇ ਲੋਕਾਂ ਨੂੰ ਸੁਚੇਤ ਰਹਿਣ ਦੇ ਨਾਲ-ਨਾਲ ਇਲਾਕੇ ਤੋਂ ਜਲਦੀ ਨਿਕਲਣ ਲਈ ਵੀ ਕਿਹਾ ਜਾ ਰਿਹਾ ਹੈ। ਲੋਕਾਂ ਨੂੰ ਸਮੁੰਦਰੀ ਕਿਨਾਰਿਆਂ ਵੱਲ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਤੇ ਹਰ ਸਥਿਤੀ ਦੇ ਟਾਕਰੇ ਲਈ ਤਿਆਰ ਹੋਣ ਨੂੰ ਕਿਹਾ ਜਾ ਰਿਹਾ ਹੈ।
NZ News ਸਾਈਕਲੋਂ ‘ਪਾਮ’ ਵੱਧ ਰਿਹਾ ਨਿਊਜ਼ੀਲੈਂਡ ਵੱਲ