ਆਕਲੈਂਡ, 14 ਅਕਤੂਬਰ – 13 ਅਕਤੂਬਰ ਨੂੰ ਸਾਊਥ ਏਸ਼ੀਆ ਕਮਿਊਨਿਟੀ ਲੀਡਰਜ਼ ਗਰੁੱਪ ਐਨਜ਼ੈੱਡ ਦੇ ਸਪੋਕਰਸ ਪਰਸਨ ਸ੍ਰੀ ਸੰਨੀ ਕੌਸ਼ਲ ਨੇ ਪ੍ਰੈੱਸ ਨੋਟ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਆਕਲੈਂਡ ਵਿੱਚ ਮੀਟਿੰਗ ਕਰਕੇ ਜਿੱਥੇ ਕੈਨਾਬਿਸ ਲੀਗਲਾਈਜ਼ੇਸ਼ਨ ਤੇ ਐਂਡ ਆਫ਼ ਲਾਈਫ਼ ਚੁਆਇਸ ਰੈਫਰੈਂਡਮਾਂ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਇੱਕ ਮਤਾ ਵੀ ਪਾਸ ਕੀਤਾ ਹੈ, ਉੱਥੇ ਹੀ ਪ੍ਰਧਾਨ ਮੰਤਰੀ ਦੇ ਨਾਲ ਵੱਖ-ਵੱਖ ਪ੍ਰਮੁੱਖ ਪਾਰਟੀਆਂ ਦੇ ਪਾਰਟੀ ਲੀਡਰਾਂ ਨੂੰ ਪੱਤਰ ਵੀ ਲਿਖੇ ਹਨ। ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਦੇਸ਼ ਵਿੱਚ ਹੋ ਰਹੀਆਂ ਆਮ ਚੋਣਾਂ ਦੇ ਨਾਲ ਜਿਹੜੇ ਦੋ ਰੈਫਰੈਂਡਮ ਹੋ ਰਹੇ ਹਨ ਉਹ ਏਸ਼ੀਅਨ ਕਮਿਊਨਿਟੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਮਾਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ
ਸਾਊਥ ਏਸ਼ੀਆਈ ਕਮਿਊਨਿਟੀ ਦੀ 3,50,000 ਤੋਂ ਵੱਧ ਆਬਾਦੀ ਹੈ।
ਸ੍ਰੀ ਸੰਨੀ ਨੇ ਕਿਹਾ ਕਿ ਸਾਊਥ ਏਸ਼ੀਆ ਕਮਿਊਨਿਟੀ ‘ਕੈਨਾਬਿਸ ਲੀਗਲਾਈਜ਼ੇਸ਼ਨ’ ਦੇ ਵਿਰੁੱਧ ਹਨ, ਕਿਉਂਕਿ ਇਹ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਵਿਰੁੱਧ ਹੈ। ਇਹ ਹਿੰਦੂ ਧਰਮ, ਸਿੱਖ ਧਰਮ ਅਤੇ ਬੁੱਧ ਧਰਮ ਦੀਆਂ ਸਿੱਖਿਆਵਾਂ ਦੇ ਉਲਟ ਹੈ। ਇਹ ਹੀ ਨਹੀਂ ਇਹ ਕੁਰਾਨ ਦੀਆਂ ਸਿੱਖਿਆਵਾਂ ਦੇ ਵਿਰੁੱਧ ਵੀ ਹੈ।
ਸ੍ਰੀ ਸੰਨੀ ਨੇ ‘ਐਂਡ ਆਫ਼ ਲਾਈਫ਼ ਚੁਆਇਸ ਐਕਟ 2019’ ਨੂੰ ਵੀ ਸਹੀ ਨਹੀਂ ਠਹਿਰਾਇਆ। ਉਨ੍ਹਾਂ ਕਿਹਾ ਸਾਨੂੰ ਲਗਦਾ ਹੈ ਕਿ ਇਹ ਕੁਦਰਤ ਦੀ ਇੱਛਾ ਦੇ ਵਿਰੁੱਧ ਹੋਣ ਦੇ ਨਾਲ ਇਹ ਧਾਰਮਿਕ ਭਾਵਨਾਵਾਂ ਅਤੇ ਸਭਿਆਚਾਰਾਂ ਦੇ ਵੀ ਵਿਰੁੱਧ ਹੈ। ਜ਼ਿੰਦਗੀ ਅਤੇ ਮੌਤ ਰੱਬ ਦੇ ਹੱਥ ਵਿੱਚ ਹਨ. ਇਹ ਬਹੁਤ ਸਾਰੀਆਂ ਸਮਾਜਿਕ, ਆਰਥਿਕ, ਕਾਨੂੰਨੀ ਕਸ਼ਟ ਅਤੇ ਮੁੱਦੇ ਪੈਦਾ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਊਥ ਏਸ਼ੀਆਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਿੱਖਿਆਵਾਂ ਦੇ ਵਿਰੁੱਧ ਹੈ।
ਸ੍ਰੀ ਸੰਨੀ ਨੇ ਕਿਹਾ ਕਿ ਰੈਫਰੈਂਡਮ ਕਰਵਾਉਣ ਦਾ ਇਹ ਮੁੱਦਾ ਇਸ ਚੋਣ ਦੇ ਏਜੰਡੇ ‘ਤੇ ਨਹੀਂ ਹੋਣਾ ਚਾਹੀਦਾ ਸੀ, ਇਹ ਸਾਡੇ ਲਈ ਨਿਰਾਸ਼ਾਜਨਕ ਹੈ ਕਿ ਰਾਜਨੀਤਿਕ ਪਾਰਟੀਆਂ ਅਜਿਹੇ ਵਿਚਾਰਧਾਰਕ ਅਤੇ ਬਾਹਰਲੇ ਮੁੱਦੇ ਚੁੱਕ ਰਹੀਆਂ ਹਨ ਅਤੇ ਲੋਕਾਂ ਨੂੰ ਵੋਟ ਪਾਉਣ ਲਈ ਕਹਿ ਰਹੀਆਂ ਹਨ। ਅਜਿਹੇ ਅਣਸੁਖਾਵੇਂ ਮੁੱਦਿਆਂ ‘ਤੇ ਜਦੋਂ ਦੇਸ਼ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਆਰਥਿਕਤਾ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਨਿਊਜ਼ੀਲੈਂਡ ਵਰਗੇ ਸ਼ਾਂਤਮਈ ਦੇਸ਼ ਲਈ, ਇਹ ਪੂਰੇ ਸਮਾਜ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰੇਗਾ ਅਤੇ ਇਸ ਨਾਲ ਵਿਦਿਆਰਥੀ, ਘਰੇਲੂ ਹਿੰਸਾ ਅਤੇ ਅਪਰਾਧ ਅਤੇ ਚਿੰਤਾ ਨੂੰ ਵਧਾਉਣ ਹੈ। ਉਨ੍ਹਾਂ ਕਿਹਾ ਕਿ, “ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਲੋਕਾਂ ਦੀਆਂ ਧਾਰਮਿਕ ਆਸਥਾਵਾਂ, ਭਾਵਨਾਵਾਂ, ਸਭਿਆਚਾਰਾਂ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰਨ”। ਉਨ੍ਹਾਂ ਕਿਹਾ ਅਸੀਂ ਕਮਿਊਨਿਟੀ ਦੇ ਸਾਰੇ ਮੈਂਬਰਾਂ ਨੂੰ ਇਨ੍ਹਾਂ ਦੋਵੇਂ ਰੈਫਰੈਂਡਮਾਂ ਦੇ ਖ਼ਿਲਾਫ਼ ਵੋਟ ਪਾਉਣ ਦੀ ਅਪੀਲ ਕਰਦੇ ਹਾਂ।
Home Page ਸਾਊਥ ਏਸ਼ੀਆ ਕਮਿਊਨਿਟੀ ਲੀਡਰਜ਼ ਗਰੁੱਪ ਨੇ ਕੈਨਾਬਿਸ ਲੀਗਲਾਈਜ਼ੇਸ਼ਨ ਅਤੇ ਐਂਡ ਆਫ਼ ਲਾਈਫ਼...