ਨਵੀਂ ਦਿੱਲੀ, 9 ਅਗਸਤ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 8 ਅਗਸਤ ਦਿਨ ਵੀਰਵਾਰ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਰਾਸ਼ਟਰਪਤੀ ਭਵਨ ਵਿੱਚ ਆਜੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਦੇਸ਼ ਦੇ ਸਰਵੋਚ ਨਾਗਰਿਕ ਸਨਮਾਨ ‘ਭਾਰਤ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੇ ਇਲਾਵਾ ਰਾਸ਼ਟਰੀ ਸਵੈਸੇਵਕ ਸੰਘ (RSS) ਦੇ ਨੇਤਾ ਅਤੇ ਮੰਨੇ-ਪਰਮੰਨੇ ਸਮਾਜਸੇਵੀ ਰਹੇ ਨਾਨਾ ਜੀ ਦੇਸ਼ਮੁੱਖ ਅਤੇ ਅਸਮ ਦੇ ਮਹਾਨ ਗਾਇਕ ਭੁਪੇਨ ਹਜ਼ਾਰਿਕਾ ਨੂੰ ਮਰਨ-ਉਪਰਾਂਤ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨਾਨਾ ਜੀ ਦੇਸ਼ਮੁੱਖ ਦੇ ਕਰੀਬੀ ਰਿਸ਼ਤੇਦਾਰ ਵਿਕਰਮਜੀਤ ਸਿੰਘ ਅਤੇ ਭੁਪੇਨ ਹਜ਼ਾਰਿਕਾ ਦੇ ਬੇਟੇ ਤੇਜ ਹੇ ਪ੍ਰਾਪਤ ਕੀਤਾ।
‘ਭਾਰਤ ਰਤਨ’ ਸਨਮਾਨ ਚਾਰ ਸਾਲ ਦੇ ਬਾਅਦ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 2015 ਵਿੱਚ ਨਰਿੰਦਰ ਮੋਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਸੰਸਥਾਪਕ ਮਦਨ ਮੋਹਨ ਮਾਲਵੀਅ ਨੂੰ ‘ਭਾਰਤ ਰਤਨ’ ਨਾਲ ਦਿੱਤਾ ਸੀ। ਮੋਦੀ ਸਰਕਾਰ ਨੇ ਬੀਤੀ ਜਨਵਰੀ ਵਿੱਚ ਇਸ ਪੁਰਸਕਾਰ ਦਾ ਐਲਾਨ ਕੀਤੀ ਸੀ। ਇਨ੍ਹਾਂ ਤਿੰਨ ਹਸਤੀਆਂ ਦੇ ਨਾਲ ਹੀ ਹੁਣ 48 ਮਸ਼ਹੂਰ ਲੋਕਾਂ ਨੂੰ ਭਾਰਤ ਰਤਨ ਸਨਮਾਨ ਮਿਲ ਚੁੱਕਿਆ ਹੈ।
83 ਸਾਲ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਇਹ ਸਨਮਾਨ ਹਾਸਲ ਕਰਨ ਵਾਲੇ ਪੰਜਵੇਂ ਅਜਿਹੇ ਵਿਅਕਤੀ ਹਨ, ਜੋ ਦੇਸ਼ ਦੇ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਉਨ੍ਹਾਂ ਤੋਂ ਪਹਿਲਾਂ ਡਾ. ਐੱਸ. ਰਾਧਾਕ੍ਰਿਸ਼ਣਨ, ਰਾਜੇਂਦਰ ਪ੍ਰਸਾਦ, ਜਾਕੀਰ ਹੁਸੈਨ ਅਤੇ ਵੀ.ਵੀ. ਗਿਰੀ ਵੀ ‘ਭਾਰਤ ਰਤਨ’ ਨਾਲ ਸਨਮਾਨਿਤ ਹੋ ਚੁੱਕੇ ਹਨ।
Home Page ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ‘ਭਾਰਤ ਰਤਨ’ ਪੁਰਸਕਾਰ ਨਾਲ ਸਨਮਾਨਿਤ