ਚੰਡੀਗੜ੍ਹ 25 ਜ੍ਵਲਾਈ (ਏਜੰਸੀ) – ਪੰਜਾਬ ਸਰਕਾਰ ਵਲੋਂ ਸਾਰੀਆਂ ਸਰਕਾਰੀ ਅਧਿਸੂਚਨਾਵਾਂ ਆਪਣੀ ਮੋਹਾਲੀ ਵਿਖੇ ਸਥਿਤ ਪ੍ਰਿਟਿੰਗ ਪ੍ਰੈਸ ਵਿੱਚ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਸਰਕਾਰ ਸਾਲਾਨਾ ਇਕ ਕਰੋੜ ਰੁਪਏ ਬਚਾ ਸਕੇਗੀ। ਇਸ ਸਬੰਧ ਵਿੱਚ ਪਹਿਲਾਂ ਹੀ 23 ਜੁਲਾਈ ਤੋਂ ਛਪਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਛਪਾਈ ਅਤੇ ਸਟੇਸ਼ਨਰੀ ਮੰਤਰੀ ਸੀ੍ਰ ਸਰਵਣ ਸਿੰਘ ਫਿਲੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਇਹ ਅਧਿਸੂਚਨਾਵਾਂ 1966 ਤੋਂ ਪ੍ਰਿਟਿੰਗ ਪ੍ਰੈਸ ਚੰਡੀਗੜ੍ਹ (ਯੂ ਟੀ) ਵਿਖੇ ਛਪਵਾਉਂਦਾ ਆ ਰਿਹਾ ਸੀ ਅਤੇ ਰਾਜ ਸਰਕਾਰ ਇਸ ਦੇ ਇਵਜ਼ ਵਿੱਚ ਇਕ ਕਰੋੜ ਰੁਪਏ ਸਲਾਨਾ ਅਦਾ ਕਰਦੀ ਸੀ।
ਪ੍ਰਿਟਿੰਗ ਤਕਨਾਲੋਜੀ ਦੀਆਂ ਆਧੁਨਿਕ ਲੋੜਾਂ ਦੇ ਮੱਦੇਨਜ਼ਰ ਮੰਤਰੀ ਨੇ ਕਿਹਾ ਕਿ ਮੋਹਾਲੀ ਅਤੇ ਪਟਿਆਲਾ ਦੀਆ ਸਰਕਾਰੀ ਪ੍ਰੈਸਾਂ ਦੀ ਪ੍ਰਿਟਿੰਗ ਸਮਰੱਥਾ ਨੂੰ ਵਧਾਉਣ ਅਤੇ ਇਸ ਦੇ ਸੁਧਾਰ ਲਈ ਚਾਲੂ ਵਿੱਤੀ ਸਾਲ ਦੌਰਾਨ ਨਵੀਂ, ਆਧੁਨਿਕ ਮਸ਼ੀਨਰੀ ਅਤੇ ਲੋੜੀਂਦਾ ਸਾਜੋ ਸਮਾਨ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਵਲੋਂ ਚੁੱਕੇ ਗਏ ਕਦਮਾਂ ਬਾਰੇ ਉਨ੍ਹਾਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਜਾਣੂੰ ਕਰਵਾਇਆ ਹੈ, ਜਿਸ ਦੀ ਮੁੱਖ ਮੰਤਰੀ ਵਲੋਂ ਭਰਵੀਂ ਸ਼ਲਾਘਾ ਕੀਤੀ ਗਈ ਹੈ। ਸ੍ਰੀ ਗੁਰਵਰਿਆਮ ਸਿੰਘ, ਕੰਟਰੋਲਰ ਪ੍ਰਿਟਿੰਗ ਅਤੇ ਸਟੇਸਨਰੀ, ਪੰਜਾਬ ਨੇ ਦੱਸਿਆ ਕਿ ਆਧੁਨਿਕ ਮਸ਼ੀਨਰੀ ਲਗਾਉਣ ਨਾਲ ਨਿੱਜੀ ਪ੍ਰਕਾਸ਼ਕਾਂ ‘ਤੇ ਨਿਰਭਰਤਾ ਘਟੇਗੀ । ਉਨ੍ਹਾਂ ਦੱਸਿਆ ਕਿ ਜਰੂਰਤ ਮੁਤਾਬਿਕ ਵਰਤਮਾਨ ਸਟਾਫ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
Indian News ਸਾਰੀਆਂ ਸਰਕਾਰੀ ਅਧਿਸੂਚਨਾਵਾਂ ਮੋਹਾਲੀ ਪ੍ਰੈਸ ਵਿਖੇ ਪ੍ਰਕਾਸ਼ਿਤ ਕਰਕੇ ਪੰਜਾਬ ਬਚਾਏਗਾ ਇਕ ਕਰੋੜ...