ਨਵੀਂ ਦਿੱਲੀ, 9 ਫਰਵਰੀ – ਸਰਕਾਰ ਵੱਲੋਂ ਰਾਜ ਸਭਾ ਵਿੱਚ ਅੱਜ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਾਲ 2011 ਤੋਂ 2022 ਤੱਕ 16 ਲੱਖ ਤੋਂ ਵਧ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ ਹੈ। ਇਨ੍ਹਾਂ ਵਿੱਚੋਂ 2,25,620 ਅਜਿਹੇ ਨਾਗਰਿਕ ਜਿਨ੍ਹਾਂ ਨੇ ਬੀਤੇ ਵਰ੍ਹੇ ਹੀ ਭਾਰਤੀ ਨਾਗਰਿਕਤਾ ਛੱਡੀ ਹੈ।
ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਸਾਲ 2011 ਵਿੱਚ ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ਦਾ ਅੰਕੜਾ 1,22,819 ਸੀ ਜਦੋਂ ਕਿ ਸਾਲ 2012 ਵਿੱਚ 1,20,923, ਸਾਲ 2013 ਵਿੱਚ 1,31,405 ਤੇ ਸਾਲ 2014 ਵਿੱਚ 1,29,328 ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ। ਇਸੇ ਤਰ੍ਹਾਂ ਸਾਲ 2015 ਵਿੱਚ ਭਾਰਤੀ ਨਾਗਰਿਕਤਾ ਛੱਡਣ ਵਾਲੇ ਵਿਅਕਤੀਆਂ ਦੀ ਗਿਣਤੀ 1,31,489 ਸੀ, ਜਦੋਂਕਿ 2016 ਵਿੱਚ 1,41,603 ਲੋਕਾਂ ਨੇ ਤੇ ਸਾਲ 2017 ਵਿੱਚ 1,33,049 ਵਿਅਕਤੀਆਂ ਨੇ ਭਾਰਤ ਦੀ ਨਾਗਰਿਕਤਾ ਛੱਡੀ। ਸ੍ਰੀ ਜੈਸ਼ੰਕਰ ਅਨੁਸਾਰ 2018 ਵਿੱਚ ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ 1,34,561 ਸੀ ਜਦੋਂਕਿ 2019 ਵਿੱਚ 1,44,017, ਵਰ੍ਹਾ 2020 ਵਿੱਚ 82,256 ਤੇ ਸਾਲ 2021 ਵਿੱਚ 1,63,370 ਤੇ 2022 ਵਿੱਚ 2,25,620 ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ।
Home Page ਸਾਲ 2011 ਤੋਂ ਬਾਅਦ 16 ਲੱਖ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ...