ਸਾਸਾ ਵਿਦਿਆਰਥੀਆਂ ਨੂੰ ਸਵੀਡਨ ਵਿੱਚ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਸ਼ਮੂਲੀਅਤ ਲਈ ਸੱਦਾ

ਰੂਪਨਗਰ, 23 ਜੂਨ – ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਤਿੰਨ ਵਿਦਿਆਰਥੀਆਂ ਨੂੰ ਸਵੀਡਨ ਵਿੱਚ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਸੱਦਿਆ ਗਿਆ ਹੈ। ਸਾਸਾ ਸੰਸਾਰ ਦੇ ਉਹਨਾਂ ਪੰਦਰਾਂ ਸਕੂਲਾਂ ਵਿੱਚੋਂ ਇੱਕ ਹੈ ਜਿਹਨਾਂ ਦੇ ਵਿਦਿਆਰਥੀਆਂ ਨੂੰ ਉੱਚੇਚੇ ਤੌਰ ਤੇ ਇਸ ਕਾਨਫਰੰਸ ਵਿੱਚ ਸ਼ਰੀਕ ਹੋਣ ਲਈ ਚੁਣਿਆ ਗਿਆ ਹੈ। ਵਿਦਿਆਰਥੀ ਕਰਨਪ੍ਰੀਤ ਸਿੰਘ, ਕੁਨੀਸ਼ਕਾ ਮੋਦਗਿੱਲ, ਗਰੇਡ ਨੋਵੀਂ ਅਤੇ ਮਨੰਤ ਅਟੋਰੀਆ ਗਰੇਡ ਗਿਆਰਵੀਂ ਦੇ ਇਹ ਵਿਦਿਆਰਥੀ ਯੂਨਾਇਟਡ ਨੈਸ਼ਨਸ਼ ਦੀ ਛੱਤਰ—ਛਾਇਆ ਹੇਠ ਇਸ ਕਾਨਫਰੰਸ ਦਾ ਭਾਗ ਬਣਨਗੇ।
“ਸਾਸਾ ਭਾਰਤ ਦਾ ਇੱਕ ਉਹ ਸਕੂਲ ਹੈ ਜਿਸ ਦੇ ਕਰੀਬ ਪੂਰੇ ਸੰਸਾਰ ਨਾਲ ਸੰਬੰਧ ਹਨ। ਕੋਵਿਡ ਮਹਾਮਾਰੀ ਤੋਂ ਪਹਿਲਾਂ ਇਸ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਸੋਚ ਅਤੇ ਵਾਤਾਵਰਣ ਦੇ ਵਿਸ਼ਿਆ ਤੇ ਆਪਣੇ ਵਿਚਾਰਾਂ ਨੂੰ ਬਹੁਤ ਵਾਰ ਸਾਂਝਾ ਕੀਤਾ ਹੈ।” ਇਸ ਗੱਲ ਦਾ ਖੁਲਾਸਾ ਸੁਖਜਿੰਦਰ ਸਿੰਘ, ਸਾਸਾ ਦੇ ਫਾਊਂਡਰ ਡਾਇਰੈਕਟਰ ਨੇ ਕੀਤਾ। ਉਹਨਾਂ ਨੇ ਇਸ ਵਿਸ਼ੇ ਤੇ ਅਗਾਂਹ ਬੋਲਦੇ ਹੋਏ ਦੱਸਿਆ ਕਿ ਇਹ ਵਿਦਿਆਰਥੀ ਹਫਤਾ ਭਰ ਸਵੀਡਨ ਵਿੱਚ ਰਹਿਣਗੇ ਜਿੱਥੇ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਵਾਤਾਵਰਣ ਬਦਲਾਓ, ਖ਼ਤਮ ਹੋ ਰਹੀ ਵਨਸਪਤੀ ਅਤੇ ਆਰਥਿਕ ੳਤਰਾਅ ਚੜਾਅ, ਜੰਗਾਂ ਅਤੇ ਨਾਗਰਿਕਤਾ ਦੇ ਵਿਸ਼ੇ ਉਪਰ ਆਪਣੇ ਪੋਸਟਰ ਬਣਾ ਕੇ ਸੰਸਾਰ ਦੇ ਲੋਕਾਂ ਨੂੰ ਬੇਨਤੀ ਕਰਨਗੇ ਕਿ ਉਹ ਪੈਸੇ ਦੀ ਦੋੜ ਦੇ ਪਿੱਛੇ ਲੱਗ ਕੇ ਇਸ ਸੰਸਾਰ ਨੂੰ ਅਤੇ ਇਸ ਦੀ ਸੁੰਦਰਤਾ ਨੂੰ ਖ਼ਤਮ ਨਾ ਕਰਨ।
ਇੱਕ ਪੂਰਾ ਦਿਨ ਰਾਜਧਾਨੀ ਸਟਾਕਹੋਮ ਵਿੱਚ ਬੀਤਾਉਦੇ ਹੋਏ ਇਹ ਵਿਦਿਆਰਥੀ ਅਲਫਰਡ ਨੋਬਲ ਦਾ ਘਰ ਦੇਖਣ ਤੋਂ ਇਲਾਵਾ ਉੱਥੋਂ ਦੇ ਇਤਿਹਾਸਕ ਸਮਾਰਕ ਵੀ ਵੇਖਣਗੇ। ਉਹ ਅੰਤਰਰਾਸ਼ਟਰੀ ਪੱਧਰ ਦੇ ਸਕੂਲਾ ਦੇ ਸਭਿਆਚਾਰਕ ਪ੍ਰੋਗਰਾਮ ਦਾ ਹਿੱਸਾ ਵੀ ਬਣਨਗੇ ਜਿੱਥੇ ਸੰਸਾਰ ਦੇ ਵਿਦਵਾਨਾਂ ਅਤੇ ਸਾਇੰਸਦਾਨਾ ਦੀ ਮੌਜੂਦਗੀ ਵਿੱਚ ਆਪਣੇ ਕਦਮਾਂ ਨੂੰ ਸੰਗੀਤ ਦੀ ਤਾਲ ਨਾਲ ਮਿਲਾਉਣਗੇ ਤਾਂ ਜੋ ਸੰਸਾਰ ਨੂੰ ਬਚਾਉਣ ਦੀ ਸੋਚ ਰੱਖਣ ਵਾਲੇ ਪਰਿਵਾਰਾਂ ਦਾ ਦਾਇਰਾ ਹੋਰ ਵੱਧ ਸਕੇ।
ਸਤਿਆ ਵਰਧਨ, ਕੁਆਰਡੀਨੇਟਰ, ਮੋ. 9915980877

ਫੋਟੋ — ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਸਵੀਡਨ ਜਾਣ ਵਾਲੇ ਬੱਚੇ।