ਲੁਧਿਆਣਾ – 21 ਜੂਨ ਵਾਲੇ ਦਿਨ ਪੰਜਾਬੀ ਸਾਹਿਤ ਜਗਤ ਨੂੰ ਭਾਰੀ ਸਦਮਾ ਪਿਆ ਜਦੋਂ ਪੰਜਾਬੀ ਸਾਹਿਤ ਦੇ ਚਿੰਤਕ ਅਤੇ ਵਿਦਵਾਨ ਕਾਮਰੇਡ ਸੁਰਜੀਤ ਗਿੱਲ ਦਾ ਦੇਹਾਂਤ ਹੋ ਗਿਆ। ਸਾਹਿਤਕਾਰ ਸੁਰਜੀਤ ਗਿੱਲ ਦੇ ਦੇਹਾਂਤ ‘ਤੇ ਪੰਜਾਬੀ ਸਾਹਿਤ ਅਕਾਡਮੀ ਦੇ ਅਹੁਦੇਦਾਰ ਅਤੇ ਸਮੂਹ ਮੈਂਬਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਕਾਮਰੇਡ ਗਿੱਲ ਪੰਜਾਬੀ ਸਾਹਿਤ ਦਾ ਉਹ ਨਿਰਪੱਖ ਵਿਦਵਾਨ ਸੀ ਜਿਸ ਨੇ ਸਾਹਿਤ ਦੀ ਆਲੋਚਨਾ ਕਰਦਿਆਂ ਲੇਖਕ ਨਹੀਂ ਸਗੋਂ ਉਸ ਦੀ ਰਚਨਾ ਨੂੰ ਮੁੱਖ ਰੱਖਿਆ ਹੈ।
Uncategorized ਸਾਹਿਤਕਾਰ ਸੁਰਜੀਤ ਗਿੱਲ ਨਹੀਂ ਰਹੇ