ਨਵੀਂ ਦਿੱਲੀ, 9 ਦਸੰਬਰ – ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਹੁਣ ਇਸ ਸੰਗਠਨ ਨੂੰ ‘ਕੌਮੀ ਪੱਧਰ ਦੇ ਮੋਰਚੇ’ ਵਜੋਂ ਪੇਸ਼ ਕਰਨ ਦੀ ਤਿਆਰੀ ਕਰੇਗਾ ਅਤੇ ਜਿਹੜੇ ਕਿਸਾਨ ਆਗੂ ਰਾਜਨੀਤੀ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਸੰਗਠਨ ਛੱਡ ਦੇਣਾ ਚਾਹੀਦਾ ਹੈ। ਇਹ ਗੱਲ ਐੱਸਕੇਐੱਮ ਕੋਰ ਕਮੇਟੀ ਦੇ ਮੈਂਬਰ ਦਰਸ਼ਨ ਪਾਲ ਨੇ ਕਹੀ। ਉਨ੍ਹਾਂ ਵੀਰਵਾਰ ਨੂੰ ਕਿਹਾ ਕਿ ਐੱਸਕੇਐੱਮ ਨੂੰ ਗ਼ੈਰ ਸਿਆਸੀ ਰਹਿਣਾ ਚਾਹੀਦਾ ਹੈ। ਉਨ੍ਹਾਂ ਦੀ ਇਹ ਟਿੱਪਣੀ ਐੱਸਕੇਐੱਮ ਵੱਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਨੂੰ ਮੁਲਤਵੀ ਕਰਨ ਦੇ ਫ਼ੈਸਲੇ ਬਾਅਦ ਆਈ ਹੈ। ਸੰਗਠਨ ਨੇ ਅਗਲੇ ਵਰ੍ਹੇ 15 ਜਨਵਰੀ ਨੂੰ ਮੀਟਿੰਗ ਸੱਦੀ ਹੈ, ਜਿਸ ਵਿੱਚ ਇਸ ਗੱਲ ‘ਤੇ ਚਰਚਾ ਕੀਤੀ ਜਾਵੇਗੀ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਲਾਤ ਬਦਲਣ ਲਈ ਕਿਸਾਨਾਂ ਨੂੰ ਹੁਣ ਇਕ ਦਬਾਅ ਸਮੂਹ ਬਣਾਉਣਾ ਚਾਹੀਦਾ ਹੈ ਨਾ ਕਿ ਸਿਆਸੀ ਪਾਰਟੀ।
Home Page ਸਿਆਸਤ ‘ਚ ਜਿਹੜੇ ਕਿਸਾਨ ਆਗੂ ਜਾਣਾ ਚਾਹੁੰਦੇ ਹਨ, ਸੰਯੁਕਤ ਕਿਸਾਨ ਮੋਰਚਾ ਛੱਡ...