ਐਨਸੀਆਰ ਚ ਹੋਇਆ ਵਿਸ਼ਾਲ ਮਿਸ -ਮਿਸਿਜ ਫੈਸ਼ਨਿਸਟਾ 2022 ਦਾ ਆਯੋਜਨ
ਸਿਰਸਾ, 18 ਨਵੰਬਰ (ਸਤੀਸ਼ ਬਾਂਸਲ) – ਸਿਰਸਾ ਦੀ ਧੀ ਅਤੇ ਮਲੋਟ ਦੇ ਸਚਦੇਵਾ ਪਰਿਵਾਰ ਦੀ ਨੂੰਹ ਮਲੋਟ ਵਾਸੀ ਡਾ. ਕਿ੍ਰਤਿਕਾ ਖੁੰਗਰ ਨੇ ਐਨ.ਸੀ.ਆਰ. ’ਚ ਕਰਵਾਏ ਮਿਸ-ਮਿਸਿਜ਼ ਇੰਡੀਆ ਫੈਸਨਿਸ਼ਟਾ-2022 ਵਿੱਚ ਮਿਸਿਜ਼ ਇੰਡੀਆ ਦਾ ਖਿਤਾਬ ਜਿੱਤ ਕੇ ਮਾਪਿਆਂ ਅਤੇ ਇਲਾਕੇ ਅਤੇ ਜਿਲੇ ਤੋਂ ਇਲਾਵਾ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਡਾ. ਕਿ੍ਰਤਿਕਾ ਖੁੰਗਰ ਦੀ ਇਸ ਸਫ਼ਲਤਾ ’ਤੇ ਪਤੀ ਇੰਜੀਨੀਅਰ ਰੁਪਿੰਦਰ ਸੱਚਦੇਵਾ ਅਤੇ ਸੱਸ ਨਰਿੰਦਰ ਕੌਰ ਨੇ ਵੀ ਉਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਨੂੰਹ ਦੀ ਇਸ ਕਾਮਯਾਬੀ ’ਤੇ ਮਾਣ ਮਹਿਸੂਸ ਕਰ ਰਹੇ ਹਨ।
ਮਿਸਿਜ਼ ਇੰਡੀਆ ਦਾ ਖ਼ਿਤਾਬ ਜਿੱਤਣ ‘ਤੇ ਖੁਸ਼ੀ ਚ ਖੀਵਾ ਹੋਈ ਡਾ. ਕਿ੍ਰਤਿਕਾ ਖੁੰਗਰ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਅਤੇ ਮੇਰੇ ਸਹੁਰਾ ਸਵ. ਸ੍ਰੀ ਇੰਦਰਮੋਹਨ ਸੱਚਦੇਵਾ ਦਾ ਇਸ ਮੁਕਾਮ ਤੱਕ ਪਹੁੰਚਣ ਦਾ ਸੁਫਨਾ ਸੀ। ਡਾ. ਖੁੰਗਰ ਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਸਨ ਕਿ ਇੱਕ ਆਮ ਸ਼ਖ਼ਸੀਅਤ ਦੀ ਔਰਤ ਵੀ ਇੰਨਾ ਵੱਡਾ ਖਿਤਾਬ ਜਿੱਤ ਸਕਦੀ ਹੈ। ਉਸ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਸਹੁਰੇ ਪਰਿਵਾਰ ਨੂੰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਏਜੀਐਸ ਦੇ ਨਿਰਦੇਸ਼ਕ ਅਮਿਤ ਗਰਗ ਅਤੇ ਗੰਦਰਭ ਸੰਗੀਤ ਕਾਲਜ ਦੇ ਸੈਕਟਰੀ ਕਰੁਣ ਗੋਇਲ ਨੇ ਦੱਸਿਆ ਕਿ ਮਿਸਿਜ਼ ਇੰਡੀਆ ਪ੍ਰੋਗਰਾਮ ਭਾਗੀਦਾਰਾਂ ’ਚ ਨਵੇਂ ਹੁਨਰ ਦਾ ਵਿਕਾਸ ਕਰਦਾ ਹੈ। ਇਸ ਤਰ੍ਹਾਂ ਦੇ ਮੁਕਾਬਲੇ ਔਰਤਾਂ ਦੀ ਛੁਪੀ ਪ੍ਰਤਿਭਾ ਨੂੰ ਨਵਾਂ ਮੰਚ ਪ੍ਰਦਾਨ ਕਰਦੇ ਹਨ। ਮਿਸ-ਮਿਸਿਜ਼ ਇੰਡੀਆ ਫੈਸਨਿਸ਼ਟਾ-2022 ਦੇ ਜਿਊਰੀ ਪੈਨਲ ਵਿੱਚ ਸ਼ਾਮਿਲ ਸੁਬਰਤੀ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਦੇ ਡੀਨ ਡਾ. ਪਿੰਟੂ ਮਿਸ਼ਰਾ, ਪ੍ਰਸਿੱਧ ਫੈਸ਼ਨ ਡਿਜ਼ਾਈਨਰ ਭਾਰਤੀ ਮਲਹੋਤਰਾ ਅਤੇ ਏਜੀਐਸ ਗਰੁੱਪ ਦੀ ਬ੍ਰਾਂਡ ਅੰਬੈਸਡਰ ਨਿਸ਼ਾ ਮੌਰਿਆ ਜੋ ਕਿ ਖੁਦ ਮਿਸ ਯੂਨੀਵਰਸ ਡਿਵਾਈਨ ਰਹਿ ਚੁੱਕੀ ਹੈ, ਨੇ ਸ਼ਿਰਕਤ ਕੀਤੀ। ਸੈਲੀਬਿ੍ਰਟੀ ਦੇ ਰੂਪ ਵਿੱਚ ਟੀਵੀ ਕਲਾਕਾਰ ਜੁਨੈਦ ਖਾਨ, ਨਿਧੀ ਬਖ਼ਸ਼ੀ ਅਤੇ ਸੁਪਰ ਮਾਡਲ ਰਿਸ਼ਾ ਹਾਈਸਨ ਨੇ ਸਾਰੇ ਮੁਕਾਬਲੇਬਾਜ਼ਾਂ ਦਾ ਹੌਂਸਲਾ ਵਧਾਇਆ। ਮਿਸ ਇੰਡੀਆ ਐਨਸੀਆਰ ਦੀ ਤੂਬਾ ਸੈਫ ਬਣੀ ਅਤੇ ਮਿਸਿਜ਼ ਇੰਡੀਆ ਦਾ ਖ਼ਿਤਾਬ ਡਾ. ਕਿ੍ਰਤਿਕਾ ਖੁੰਗਰ ਦੇ ਸਿਰ ਸੱਜਿਆ।
ਮਿਸ-ਮਿਸਿਜ਼ ਇੰਡੀਆ ਫੈਸਨਿਸ਼ਟਾ-2022 ਦੇ ਆਯੋਜਕ ਤ੍ਰਿਪਤੀ ਚੰਦਰਾ ਅਤੇ ਅਮਿਤ ਕੁਮਾਰ ਨੇ ਵੱਖ ਵੱਖ ਸੂਬਿਆਂ ਤੋਂ ਆਈਆਂ ਮਹਿਲਾਵਾਂ ਦਾ ਹੌਸਲਾਂ ਵਧਾਇਆ ਅਤੇ ਜਿੱਤ ਲਈ ਉਤਸ਼ਾਹਿਤ ਕੀਤਾ | ਸੈਲੀਬਿ੍ਰਟੀ ਮੇਕਅਪ ਆਰਟਿਸਟ ਸ਼ਾਲਿਨੀ ਬਿਊਟੀ ਹਾਊਸ ਦੀ ਪੂਰੀ ਟੀਮ ਨੇ ਸਾਰੇ ਮੁਕਾਬਲੇਬਾਜਾਂ ਦਾ ਮੇਕਅਪ ਕੀਤਾ , ਨਾਲ ਹੀ ਪ੍ਰਸਿੱਧ ਡਿਜਾਇਨਰ ਅਜਰਾ ਅੰਸਾਰੀ ਦੀਆਂ ਡਿਜ਼ਾਈਨ ਕੀਤੀਆਂ ਡਰੈੱਸਾਂ ਮੁਕਾਬਲੇਬਾਜਾਂ ਨੇ ਪਹਿਨੀਆਂ |
Home Page ਸਿਰਸਾ ਦੀ ਧੀ ਅਤੇ ਮਲੋਟ ਦੇ ਸਚਦੇਵਾ ਪਰਿਵਾਰ ਦੀ ਨੂੰਹ ਡਾ. ਕਿ੍ਰਤਿਕਾ...