ਚੰਡੀਗੜ੍ਹ, 25 ਜੁਲਾਈ (ਏਜੰਸੀ)-ਪੰਜਾਬ ਵਿਜੀਲੈਂਸ ਬਿaਰੋ ਨੇ ਅੱਜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਿਵਲ ਸਰਜਨ ਅਤੇ ਪਠਾਨਕੋਟ ਵਿਖੇ ਤਾਇਨਾਤ ਵਿਜੀਲੈਂਸ ਬਿaਰੋ ਦੇ ਇੱਕ ਸਬ-ਇੰਸਪੈਕਟਰ ਸਣੇ ਤਿੰਨ ਏਜੰਟਾਂ ਨੂੰ ਵੱਖ-ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
ਇੱਥੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਰੇਸ਼ ਅਰੋੜਾ ਡੀ. ਜੀ. ਪੀ.-ਕਮ-ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਨੇ ਦੱਸਿਆ ਕਿ ਫਤਹਿਗੜਖ਼ ਸਾਹਿਬ ਵਿਖੇ ਤਾਇਨਾਤ ਸਿਵਲ ਸਰਜਨ ਜੈ ਸਿੰਘ ਨੂੰ ਅੱਜ 25,000/- ਰੁਪਏ ਦੀ ਰਿਸ਼ਵਤ ਲੈਂਦੇ ਹੋਏ ਉਸ ਦੇ ਦਫਤਰ ਤੋਂ ਸ਼੍ਰੀ ਕੇ. ਡੀ. ਸ਼ਰਮਾ ਡੀ. ਐਸ. ਪੀ. ਉਡਣ ਦਸਤਾ-੧੧, ਵਿਜੀਲੈਂਸ ਬਿaਰੋ ਪਟਿਆਲਾ ਦੀ ਅਗਵਾਈ ਹੇਠਲੀ ਟੀਮ ਵਲੋਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਅਤੇ ਨਗਦੀ ਮੌਕੇ ‘ਤੇ ਹੀ ਬਰਾਮਦ ਕਰ ਲਈ ਗਈ।
ਉਨ੍ਹਾਂ ਦੱਸਿਆ ਕਿ ਇੱਕ ਮਠਿਆਈ ਦੁਕਾਨਦਾਰ ਸ੍ਰੀ ਅਜਮੇਰ ਸਿੰਘ, ਜੋ ਕਿ ਮਠਿਆਈ ਦੁਕਾਨਦਾਰਾਂ ਦੀ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ, ਨੇ ਵਿਜੀਲੈਂਸ ਨੂੰ ਇਹ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਸਿਵਲ ਸਰਜਨ ਨੇ ਉਸ ਤੋਂ ਮੰਗ ਕੀਤੀ ਹੈ ਕਿ ਉਹ ਜ਼ਿਲਖ਼ੇ ਦੇ ਸਾਰੇ ਮਠਿਆਈ ਦੁਕਾਨਦਾਰਾਂ ਤੋਂ ਮਹੀਨੇ ਦੇ ਇਕੱਠੇ ਪੈਸਿਆਂ ਵਜੋਂ ਇੱਕ ਲੱਖ ਰੁਪਏ ਰਿਸ਼ਵਤ ਲਵੇਗਾ ਪਰ ਅਜਿਹਾ ਨਾ ਹੋਣ ‘ਤੇ ਉਹ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਸਖਤ ਕਾਰਵਾਈ ਕਰੇਗਾ। ਇਸੇ ਦੌਰਾਨ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿaਰੋ ਨੂੰ ਸ਼ਿਕਾਇਤ ਕੀਤੀ ਜਿਸ ਦੀ ਪੜਤਾਲ ਕਰਨ ਉਪਰੰਤ ਬਿਉਰੋ ਵਲੋਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 25,000/- ਰਿਸ਼ਵਤ ਲੈਂਦੇ ਹੋਏ ਉਕਤ ਸਿਵਲ ਸਰਜਨ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਬਿਓਰੋ ਦੇ ਪਟਿਆਲਾ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਪਰਚਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਜਾਰੀ ਹੈ।
ਵਿਜੀਲੈਂਸ ਬਿਓਰੋ ਦੇ ਮੁਖੀ ਨੇ ਦੱਸਿਆ ਕਿ ਹੌਲਦਾਰ ਲੁਭਾਇਆ ਮਸੀਹ (ਨੰ. 1003/ਜੀ. ਐਸ. ਪੀ.) ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਪਠਾਨਕੋਟ ਵਿਖੇ ਵਿਜੀਲੈਂਸ ਬਿਓਰੋ ਦੇ ਯੂਨਿਟ ਵਿਚ ਤਾਇਨਾਤ ਸਬ-ਇੰਸਪੈਕਟਰ ਮਦਨ ਲਾਲ ਨੇ ਉਸ ਵਿਰੁੱਧ ਪੰਜਾਬ ਪੁਲਿਸ ਵਿੱਚ ਜਾਅਲੀ ਦਸਤਾਵੇਜਾਂ ‘ਤੇ ਨੌਕਰੀ ਕਰਨ ਬਾਰੇ ਮਿਲੀ ਸ਼ਿਕਾਇਤ ਨੂੰ ਦਰੁੱਸਤ ਕਰਨ ਬਦਲੇ ਉਸ ਤੋਂ 75,000/- ਰੁਪਏ ਦੀ ਮੰਗ ਕੀਤੀ ਹੈ। ਇਸ ਸਬੰਧੀ ਵਿਜੀਲੈਂਸ ਨੂੰ ਦਿੱਤੀ ਸੂਚਨਾਂ ਪਿੱਛੋਂ ਹੌਲਦਾਰ ਲੁਭਾਇਆ ਮਸੀਹ ਨੇ ਸੌਦਾ ਤੈਅ ਕਰਕੇ ਦੋਸ਼ੀ ਸਬ-ਇੰਸਪੈਕਟਰ ਮਦਨ ਲਾਲ ਦੀ ਹਦਾਇਤ ਅਨੁਸਾਰ 55,000/- ਰੁਪਏ ਉਸ ਦੇ ਦੋ ਏਜੰਟਾਂ ਰਾਮ ਕਿਸ਼ਨ ਗੁਪਤਾ ਅਤੇ ਉਸ ਦੇ ਪੁੱਤਰ ਅਨਿਲ ਗੁਪਤਾ ਨੂੰ ਦੇ ਦਿੱਤੇ ਜ਼ੋ ਕਿ ਬੱਸ ਸਟੈਂਡ ਪਠਾਨਕੋਟ ਨੇੜੇ ਟਾਈਪਿੰਗ ਦਾ ਕੰਮ ਕਰਦੇ ਹਨ। ਇਸ ਪਿੱਛੋ ਦੋਹਾਂ ਪਿਓ-ਪੱਤਰ ਨੇ ਇਹ ਰਕਮ ਅੱਗੇ ਇੱਕ ਕਰਨੈਲ ਸਿੰਘ ਨਾਮੀ ਏਜੰਟ ਨੂੰ ਸੌਂਪ ਦਿੱਤੀ ਜ਼ੋ ਕਿ ਡੀ. ਟੀ. ਓ. ਦਫ਼ਤਰ ਪਠਾਟਕੋਟ ਦਾ ਏਜੰਟ ਹੈ। ਇਸ ਪਿੱਛੋਂ ਵਿਜੀਲੈਂਸ ਬਿਓਰੋ ਦੀ ਛਾਪਾ ਮਾਰ ਟੀਮ ਨੇ ਦੋਹਾਂ ਪਿਓ-ਪੱਤਰ ਸਮੇਤ ਏਜੰਟ ਕਰਨੈਲ ਸਿੰਘ ਨੂੰ ਕਾਬੂ ਕਰਕੇ ਬੱਸ ਸਟੈਂਡ ਪਠਾਨਕੋਟ ਨੇੜਿਓਂ ਦੋਸ਼ੀ ਸਬ-ਇੰਸਪੈਕਟਰ ਮਦਨ ਲਾਲ ਨੂੰ ਵੀ ਕਾਬੂ ਕਰ ਲਿਆ ਅਤੇ ਰਿਸ਼ਵਤ ਦੀ ਰਕਮ ਵੀ ਮੌਕੇ ‘ਤੇ ਹੀ ਬ੍ਰਾਮਦ ਕਰ ਲਈ। ਇਸ ਸਬੰਧੀ ਉਕਤ ਚਾਰਾਂ ਦੋਸ਼ੀਆਂ ਖਿਲਾਫ ਬਿਓਰੋ ਦੇ ਅੰਮ੍ਰਿਤਸਰ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਪਰਚਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਜਾਰੀ ਹੈ।
Indian News ਸਿਵਲ ਸਰਜਨ ਤੇ ਸਬ-ਇੰਸਪੈਕਟਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ