ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) – ਸਿੱਖ ਇਤਿਹਾਸ ਬਾਰੇ ਵਿੱਦਿਆ ਅਤੇ ਜਾਗਰੂਕਤਾ ਲਈ “ਸਿੱਖ ਆਰਟ ਗੈਲਰੀ” ਕਨੈਕਟੀਕਟ ਵਿੱਚ ਬਣਾਈ ਗਈ ਹੈ।
“ਸਿੱਖ ਆਰਟ ਗੈਲਰੀ” ਵਿਚ ਸਿੱਖ ਸਾਮਰਾਜ ਤੋਂ ਲੈ ਕੇ ਸਿੱਖ ਨਸਲਕੁਸ਼ੀ ਤੱਕ ਵੱਖ-ਵੱਖ ਪੋਰਟਰੇਟਾਂ ਦੀ ਪ੍ਰਦਰਸ਼ਨੀ ਰਾਹੀ ਸਿੱਖਾਂ ਦੀ ਇਤਿਹਾਸਕ ਯਾਤਰਾ ਨੂੰ ਦਰਸਾਇਆ ਗਿਆ ਹੈ। “ਸਿੱਖ ਆਰਟ ਗੈਲਰੀ” ਪੂਰਬੀ ਕਨੈਕਟੀਕਟ ਦੇ ਸ਼ਹਿਰ ਨੌਰਵਿਚ ਵਿੱਚ ਬਣੇ ਬੈਕਸ ਹਸਪਤਾਲ ਤੋਂ ਇਕ ਛੋਟੀ ਡਰਾਈਵ ‘ਤੇ ਹੈ। ਗੈਲਰੀ ਦੇ ਸਿਰਜਣਾਤਮਕ ਨਿਰਦੇਸ਼ਕ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ, “ਕਲਾ ਇੱਕ ਅਜਿਹੀ ਭਾਸ਼ਾ ਹੈ ਜੋ ਲੋਕਾਂ ਦੇ ਦਿਲਾਂ ਨੂੰ ਜੋੜ ਸਕਦੀ ਹੈ ਅਤੇ ਅਸੀਂ ਇਸ ਭਾਈਚਾਰੇ ਵਿੱਚ ਏਕਤਾ ਲਿਆਉਣ ਦੀ ਉਮੀਦ ਕਰਦੇ ਹਾਂ”। ਜਦੋਂ ਤੋਂ ਬਲੈਕ ਲਾਈਵਜ਼ ਮੈਟਰੋ ਅੰਦੋਲਨ ਨੇ ਵਿਭਿੰਨਤਾ, ਬਰਾਬਰੀ ਅਤੇ ਸ਼ਮੂਲੀਅਤ ‘ਤੇ ਚਾਨਣਾ ਪਾਇਆ ਹੈ, ਖਾਲਸੇ ਦਾ ਸੰਦੇਸ਼ ਇਸ ਤੋਂ ਪਹਿਲਾਂ ਕਦੇ ਵੀ ਮਹੱਤਵਪੂਰਨ ਨਹੀਂ ਰਿਹਾ। ਡੈਰੇਲ ਵਿਲਸਨ. ਸਿਟੀ ਕੌਂਸਲ ਦਾ ਮੈਂਬਰ ਨੋਰਵਿੱਚ ਨੇ ਖਾਲਸਾ ਦੇ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ ਅਤੇ ਸਿੱਖ ਕੌਮ ਬਾਰੇ ਜਾਣਕਾਰੀ ਲਈ ਸ਼ਹਿਰ ਵਾਸੀਆਂ ਨੂੰ ਸਿੱਖ ਆਰਟ ਗੈਲਰੀ ਆਉਣ ਲਈ ਪ੍ਰੇਰਿਤ ਕਿੱਤਾ। ਇਹ ਗੈਲਰੀ ਇਕ ਸਰੋਤ ਕੇਂਦਰ ਅਤੇ ਅਜਾਇਬ ਘਰ ਹੈ ਜੋ ਕਿ ਸਿੱਖ ਸਭਿਆਚਾਰ ਅਤੇ ਵਿਰਾਸਤ ਨੂੰ ਸਮਰਪਿਤ ਹੈ। 1 ਨਵੰਬਰ ਨੂੰ ਇਸ ਦਾ ਉਦਘਾਟਨ 1984 ਦੇ ਸਿੱਖ ਨਸਲਕੁਸ਼ੀ ਦੇ 36ਵੇਂ ਯਾਦਗਾਰੀ ਸਮਾਰੋਹ ਵੇਲੇ ਹੋਇਆ ਸੀ ਜਦੋਂ ਪੂਰੇ ਭਾਰਤ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ ਸਨ। ਉਨ੍ਹਾਂ ਕਿਹਾ, “ਮੈਂ ਹਮੇਸ਼ਾ ਕਨੈਟੀਕਟ ਵਿੱਚ ਇਕ ਜਗ੍ਹਾ ਚਾਹੁੰਦਾ ਸੀ ਜਿੱਥੇ ਸਿੱਖ ਭਾਰਤ ਸਰਕਾਰ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਗਟ ਕਰ ਸਕਦੇ ਹੋਣ ਅਤੇ ਆਪਣੀ ਕਹਾਣੀ ਨੂੰ ਆਪਣੇ ਬਿਰਤਾਂਤ ਵਿੱਚ ਦੱਸ ਸਕਣ। ਉਨ੍ਹਾਂ ਕਿਹਾ “ਟੀਚਾ ਹੈ ਕਿ ਅਮਰੀਕਾ ਦੀਆਂ ਲਾਇਬ੍ਰੇਰੀਆਂ ਅਤੇ ਹੋਰ ਜਨਤਕ ਥਾਵਾਂ ‘ਤੇ ਸਿੱਖੀ ਵਿਰਾਸਤ ਅਤੇ ਸਭਿਆਚਾਰ ਪ੍ਰਤੀ ਕਲਾ ਦੇ ਪ੍ਰਦਰਸ਼ਨੀ ਨੂੰ ਵਧਾਇਆ ਜਾ ਸਾਕੇ”। ਇਕ ਕੰਧ ਦੇ ਸਾਹਮਣੇ ਕਈ ਤਰ੍ਹਾਂ ਦੇ ਫਰੇਮ ਕੀਤੇ ਗਏ ਘੋਸ਼ਣਾਵਾਂ ਅਤੇ ਅਮਰੀਕੀ ਸੈਨੇਟਰਾ ਦੁਆਰਾ ਮਾਨਤਾ ਦੇ ਹਵਾਲੇ ਦਿੱਤੇ ਗਏ ਹਨ ਜੋ ਸਿੱਖ ਕੌਮ ਨੂੰ ਕਨੈਟੀਕਟ ਵਿੱਚ ਸਵਾਗਤ ਕਰਦੇ ਹਨ। ਸਿੱਖ ਝੰਡੇ ਨਿਸ਼ਾਨ ਸਾਹਿਬ ਚਾਰੇ ਪਾਸੇ ਹਨ ਅਤੇ ਸ਼ੈਲਫਾਂ ‘ਤੇ ਸਿੱਖ ਧਰਮ ਬਾਰੇ ਜਾਣਕਾਰੀ ਭਰਪੂਰ ਕਿਤਾਬਾਂ ਹਨ। ਡਿਸਪਲੇ ਕੇਸ ਚਮਕਦੇ ਰਸਮੀ ਹਥਿਆਰਾਂ, ਸਿੱਖ ਰਾਜ ਦੀਆ ਫ਼ੋਟੋਆਂ, ਦਰਬਾਰ ਸਾਹਿਬ ਦਾ ਲੇਗੋ ਮਾਡਲ ਸ਼ਾਮਲ ਹੈ। ਖਾਲਸਾ ਨੇ ਲੈਗੋ ਵਿੱਚ ਬਣੇ ਅਕਾਲ ਤਖ਼ਤ ਵੱਲ ਇਸ਼ਾਰਾ ਕੀਤਾ ਅਤੇ ਕਿਹਾ, “ਸਾਡੇ ਮਿਸ਼ਨ ਦਾ ਇੱਕ ਵੱਡਾ ਹਿੱਸਾ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਲੋਕਾਂ ਦੀ ਦਿਲਚਸਪੀ ਲੈਣਾ ਹੈ। ਖਾਲਸੇ ਦਾ ਕਹਿਣਾ ਹੈ, “ਅਸੀਂ ਚਾਹੁੰਦੇ ਹਾਂ ਕਿ ਲੋਕ ਇਸ ਗੈਲਰੀ ‘ਚ ਇਕੱਠੇ ਹੋਣ, ਇਕ ਕੱਪ ਕੌਫ਼ੀ ਪੀਣ ਅਤੇ ਇੱਕ-ਦੂਜੇ ਬਾਰੇ ਸਿੱਖਣ ਲਈ ਇਕ ਜਗ੍ਹਾ ਸਮਝਣ”। ਸਾਨੂੰ ਇਹ ਸਥਾਨ ਪ੍ਰਾਪਤ ਕਰਨ ਦੀ ਬਖ਼ਸ਼ੀਸ਼ ਹੈ ਅਤੇ ਸਾਡਾ ਉਦੇਸ਼ ਸਿੱਖਿਆ ਦੇਣਾ ਅਤੇ ਸਿੱਖਿਅਤ ਕਰਨਾ ਹੈ – ‘ਧਰਮ ਬਦਲਣਾ ਨਹੀਂ’। “ਸਾਡਾ ਧਰਮ ਵਿਭਿੰਨਤਾ ਦਾ ਸਵਾਗਤ ਕਰਦਾ ਹੈ”।
Home Page ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਸਹੀ ਬਿਰਤਾਂਤ ਵਿੱਚ ਗ੍ਰਹਿਣ ਕਰਨ ਲਈ ਅਮਰੀਕਾ...