ਅਮਰੀਕਾ ਤੋਂ ਆਈ ਵੱਡੀ ਖ਼ਬਰ
ਕਨੈਕਟੀਕਟ ਨੇ ਸਿੱਖ ਇਤਿਹਾਸਕ ਦਿਵਸ 11 ਮਾਰਚ 1783 ਨੂੰ “ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ” ਵਜੋਂ ਮਾਨਤਾ ਦਿੱਤੀ ਅਤੇ ਸਿੱਖ ਵਿਰੋਧੀ ਭਾਰਤੀ ਧੀਰਾ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ
ਹਾਰਟਫੋਰਡ, ਕਨੈਕਟੀਕਟ, 17 ਮਾਰਚ – ਕਨੈਕਟੀਕਟ ਸਟੇਟ ਜੋ ਕਿ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਲਈ ਕਾਨੂੰਨ ਪਾਸ ਕਰਨ ਵਾਲਾ ਅਮਰੀਕਾ ਦਾ ਪਹਿਲਾ ਰਾਜ ਰਿਹਾ ਹੈ, ਹੁਣ 15 ਮਾਰਚ 2021 ਨੂੰ ਸਿੱਖ ਝੰਡਾ “ਨਿਸ਼ਾਨ ਸਾਹਿਬ” ਨੂੰ ਮਾਨਤਾ ਦੇਣ ਵਜੋਂ ਜਾਣਿਆ ਜਾਂਦਾ ਹੈ।
ਸਿਰਫ਼ ਇਹੋ ਨਹੀਂ, ਸਿੱਖ ਇਤਿਹਾਸਕ ਦਿਵਸ 11 ਮਾਰਚ 1783 ਨੂੰ ਜਿਸ ਦਿਨ ਬਾਬਾ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖ ਫ਼ੌਜ ਨੇ ਦਿੱਲੀ ਜਿੱਤੀ ਅਤੇ ਲਾਲ ਕਿਲ੍ਹੇ ਤੇ ਝੰਡਾ ਬੁਲੰਦ ਕੀਤਾ, ਨੂੰ “ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ” ਵਜੋਂ ਮਾਨਤਾ ਦਿੱਤੀ। ਇਸ ਮਾਨਤਾ ਨੇ ਨਾ ਸਿਰਫ਼ ਡਾਇਸਪੋਰਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਵਿੱਚ ਖ਼ੁਸ਼ੀ ਪਾਈ ਹੈ ਬਲਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਵੱਸਦੇ ਸਿੱਖ ਵੀ ਇਸ ਤੋਂ ਬਹੁਤ ਖ਼ੁਸ਼ ਨੇ।
ਸਵਰਨਜੀਤ ਸਿੰਘ ਖਾਲਸਾ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਅਤੇ ਕਨੈਕਟੀਕਟ ਤੋਂ ਚੁਣੇ ਗਏ ਐਲੇਕਟੇਡ ਔਫ਼ਿਸ਼ਲ ਜੋ ਕੀ ਸਿਟੀ ਆਫ਼ ਨੌਰਵਿਚ ਦੇ ਬੋਰਡ ਆਫ਼ ਐਜੂਕੇਸ਼ਨ ਮੈਂਬਰ ਵਜੋਂ ਸੇਵਾ ਨਿਭਾ ਰਹੇ ਅਤੇ ਮਨਮੋਹਨ ਸਿੰਘ ਭਰਾਰਾ ਨੇ ਰਾਜ ਅਤੇ ਸ਼ਹਿਰਾਂ ਦੇ ਲੀਡਰਾਂ ਦੁਆਰਾ ਇਸ ਮਾਨਤਾ ਲਈ ਅਹਿਮ ਭੂਮਿਕਾ ਨਿਭਾਈ।
ਵਰਲਡ ਸਿੱਖ ਪਾਰਲੀਮੈਂਟ ਦੇ ਸਪੋਕਸਮੈਨ ਡਾ. ਅਮਰਜੀਤ ਸਿੰਘ ਵਾਸ਼ਿੰਗਟਨ, ਚੀਫ਼ ਸਪੀਕਰ ਆਫ਼ ਈਵੈਂਟ ਨੌਰਵਿਚ ਸ਼ਹਿਰ ਤੋਂ ਮੇਅਰ ਪੀਟਰ ਨਾਈਸਟ੍ਰੋਮ, ਸਟੇਟ ਰੀਪ੍ਰਜ਼ੈਂਟੇਟਿਵ ਕੇਵਿਨ ਰਿਯਾਨ, ਬ੍ਰਿਡਜਪੋਰਟ ਸ਼ਹਿਰ ਦੇ ਮੇਅਰ ਜੋਅ ਗ਼ਨੀਮ ਨੇ ਹੈਮਡੇਨ ਗੁਰਦਵਾਰਾ ਸਾਹਿਬ ਵਿਖੇ ਆ ਕੇ ਸਿੱਖਾਂ ਦੇ ਹੌਸਲੇ ਬੁਲੰਦ ਕਿੱਤੇ ਅਤੇ ਨਿਸ਼ਾਨ ਸਾਹਿਬ ਦਿਵਸ ਦਾ ਐਲਾਨ ਪੜ੍ਹਿਆ ਅਤੇ ਸਿੱਖ ਝੰਡਾ ਲਹਿਰਾਇਆ।
ਇਸ ਮੌਕੇ ਅਮਰੀਕਾ ਦੇ ਕਾਂਗਰੇਸ ਮੈਨ ਜੋਅ ਕਰਟਨੀ, ਅਮਰੀਕਾ ਦੇ ਸੈਨੇਟਰ ਕ੍ਰਿਸ ਮੁਰਫੀ, ਨੌਰਵਾਲਕ ਦੇ ਮੇਅਰ ਹੈਰੀ ਰਿਲਿੰਗ, ਹੈਮਡਨ ਦੇ ਮੇਅਰ ਕਰਟ ਲੇਂਗ, ਬ੍ਰਿਡਜਪੋਰਟ ਦੇ ਮੇਅਰ ਜੋਅ ਗ਼ਨੀਮ ਅਤੇ ਸੈਨੇਟਰੀ ਕੈਥੀ ਓਸਟਨ ਸਣੇ ਜਨਰਲ ਅਸੈਂਬਲੀ ਮੈਂਬਰਾਂ ਅਤੇ ਕਈ ਰਾਜ ਨੇਤਾਵਾਂ ਨੇ ਵੀ 11 ਮਾਰਚ ਨੂੰ “ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ” ਵਜੋਂ ਮਾਨਤਾ ਵੀ ਦਿੱਤੀ।
ਸੂਬੇ ਦੇ ਡਿਪਟੀ ਗਵਰਨਰ ਨੇ ਜਿੱਥੇ ਸਿੱਖਾਂ ਨੂੰ ਵੀਡੀਓ ਕਾਨਫ਼ਰਸਿੰਨਗ ਨਾਲ ਨਿਸ਼ਾਨ ਸਾਹਿਬ ਦਿਵਸ ਦੀਆ ਵਧਾਇਆਂ ਦਿੱਤੀਆਂ ਉੱਥੇ ਆਪਣੀ ਲਿਖਤੀ ਸਟੇਟਮੈਂਟ ਵਿੱਚ ਨਿਸ਼ਾਨ ਸਾਹਿਬ ਨੂੰ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਵੀ ਮੰਨਿਆ।
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਵੀ ਨਿਊਯਾਰਕ ਤੋਂ ਸ਼ਾਮਿਲ ਹੋਏ ਅਤੇ ਸੰਗਤਾਂ ਦੇ ਸਨਮੁੱਖ ਹੋਏ। ਉਨ੍ਹਾਂ ਨੇ ਕਿਹਾ ਕਿ, ‘ਇਹ ਵਿਡੰਬਣਾ ਹੈ ਕਿ ਭਾਰਤੀ ਸਰਕਾਰ ਅਤੇ ਉਨ੍ਹਾਂ ਦੀਆ ਸੰਸਥਾਵਾਂ ਭਾਰਤ ਅਤੇ ਅਮਰੀਕਾ ਵਿੱਚ ਸਿੱਖ ਝੰਡੇ ਪ੍ਰਤੀ ਨਫ਼ਰਤ ਫੈਲਾ ਰਹੀਆਂ ਹਨ ਜਦੋਂ ਕਿ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ 90% ਤੋਂ ਵੱਧ ਯੋਗਦਾਨ ਪਾਇਆ।”
ਸਵਰਨਜੀਤ ਸਿੰਘ ਖਾਲਸਾ ਨੇ ਝੰਡਾ ਚੁੱਕਣ ਦੀ ਰਸਮ ਵਿੱਚ ਸ਼ਿਰਕਤ ਕਰਦਿਆਂ ਕਿਹਾ, “ਸਿੱਖ ਭਾਈਚਾਰਾ ਆਸ ਕਰਦਾ ਹੈ ਕਿ ਸਟੇਟ ਅਤੇ ਸ਼ਹਿਰਾਂ ਦਾ ਇਹ ਮਤਾ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਜਾਗਰੂਕ ਕਰਨ ਵਿੱਚ ਸਹਾਇਤਾ ਕਰੇਗਾ”। ਉਨ੍ਹਾਂ ਕਿਹਾ, “ਨਿਸ਼ਾਨ ਸਾਹਿਬ ਵਜੋਂ ਜਾਣੇ ਜਾਂਦੇ ਸਿੱਖ ਝੰਡੇ ਹਰ ਗੁਰਦਵਾਰਾ ਸਾਹਿਬ ‘ਚ ਸੁਸ਼ੋਭਿਤ ਨੇ ਅਤੇ ਇਹ ਸਿਰਫ਼ ਸਿੱਖ ਪ੍ਰਭੂ ਸੱਤਾ ਦਾ ਪ੍ਰਤੀਕ ਹੀ ਨਹੀਂ ਬਲਕਿ ਮਨੁੱਖੀ ਪ੍ਰਭੂ ਸੱਤਾ ਦਾ ਪ੍ਰਤੀਕ ਹੈ ਜੋ ਸਾਨੂੰ ਜ਼ੁਲਮ ਦੇ ਵਿਰੁੱਧ ਡਟੇ ਰਹਿਣ ਅਤੇ ਨਿਆਂ ਲਈ ਲੜਨ ਦੀ ਯਾਦ ਦਿਵਾਉਂਦਾ ਹੈ।
ਮਨਮੋਹਨ ਸਿੰਘ ਭਰਾਰਾ ਪ੍ਰਧਾਨ ਗੁਰਦਵਾਰਾ ਸੱਚਖੰਡ ਦਰਬਾਰ ਹੈਮਡੇਨ ਨੇ ਕਿਹਾ, “ਸਿੱਖ ਸ਼ਾਂਤੀ ਪਸੰਦ ਲੋਕ ਹਨ ਜੋ ਧਾਰਮਿਕਤਾ ਲਈ ਖੜੇ ਹੋਣ ਦੀ ਹਿੰਮਤ ਰੱਖਦੇ ਹਨ ਅਤੇ ਸਿੱਖ ਝੰਡਾ ਸਿੱਖ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ”।
ਇਸ ਮੌਕੇ ਬਹੁਤ ਸਾਰੇ ਸਿੱਖ ਵਿਦਵਾਨ ਅਤੇ ਕਾਰਜਕਰਤਾ ਅਵਸਰ ਨੂੰ ਮਨਾਉਣ ਲਈ ਮੌਜੂਦ ਹੋਏ ਅਤੇ ਉਨ੍ਹਾਂ ਕਨੈਕਟੀਕਟ ਸੂਬੇ ਦਾ ਧੰਨਵਾਦ ਕਿੱਤਾ। ਕੁੱਝ ਚਿੰਤਕਾਂ ਦਾ ਇਹ ਵੀ ਕਹਿਣਾ ਕਿ ਅਮਰੀਕਾ ਦਾ ਬਾਬਾ ਬਘੇਲ ਸਿੰਘ ਦੇ ਲਾਲ ਕਿਲ੍ਹਾ ਫ਼ਤਿਹ ਦਿਵਸ ਮੌਕੇ ਨਿਸ਼ਾਨ ਸਾਹਿਬ ਨੂੰ ਮਾਨਤਾ ਦੇਣ ਦਾ ਫ਼ੈਸਲਾ ਭਾਰਤ ਨੂੰ ਸਿਆਸੀ ਚਪੇੜ ਹੈ। ਜਦੋਂ ਕਿ ਕਈ ਬੁੱਧੀਜੀਵੀਆਂ ਦਾ ਇਹ ਵੀ ਕਹਿਣਾ ਕਿ ਇਹ ਅਮਰੀਕਾ ਦਾ ਭਾਰਤ ਵਿੱਚ ਹੋਈ 26 ਜਨਵਰੀ 2021 ਦੀ ਲਾਲ ਕਿਲ੍ਹੇ ਵਾਲੀ ਘਟਨਾ ਉੱਤੇ ਕਿਸਾਨ ਅਤੇ ਸਿੱਖ ਭਾਈਚਾਰੇ ਨਾਲ ਆਪਣੀ ਸਹਿਮਤੀ ਪ੍ਰਗਟਾਉਣ ਦਾ ਤਰੀਕਾ ਸੀ ਅਤੇ ਭਾਰਤੀ ਤੰਤਰ ਨੂੰ ਸੁਧਰਨ ਦਾ ਇਸ਼ਾਰਾ ਵੀ ਸੀ।
ਜਾਰੀ ਕਰਤਾ – ਮਨਪ੍ਰੀਤ ਸਿੰਘ (ਵਰਲਡ ਸਿੱਖ ਪਾਰਲੀਮੈਂਟ, 15 ਮਾਰਚ 2021)
Home Page ਸਿੱਖ ਝੰਡਾ “ਨਿਸ਼ਾਨ ਸਾਹਿਬ” ਨੂੰ ਕਨੈਕਟੀਕਟ ਸਟੇਟ ਵੱਲੋਂ ਮਾਨਤਾ ਪ੍ਰਾਪਤ – ਵਰਲਡ...