ਆਕਲੈਂਡ – ਸੁਪਰੀਮ ਸਿੱਖ ਸੁਸਾਇਟੀ ਵਲੋਂ ਸਿੱਖ ਹੈਰੀਟੇਜ ਸਕੂਲ ਦੇ ਅਰੰਭੇ ਪ੍ਰੋਜੈਕਟ ਨੂੰ ਇੱਕ ਹੋਰ ਹੁਲਾਰਾ ਦਿੰਦੇ ਹੋਏ ਜਗਜੀਤ ਸਿੰਘ ਕੰਗ ਨੇ 11,000 ਡਾਲਰ ਦਾ ਨਿੱਜੀ ਯੋਗਦਾਨ ਅਤੇ 20,000 ਵਿਆਜ ਰਹਿਤ ਰਕਮ ਦਾ ਐਲਾਨ ਕਰਦੇ ਹੋਏ ਸੁਸਾਇਟੀ ਨੂੰ ਇਸ ਕਾਰਜ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ, ‘ਪ੍ਰਬੰਧਕਾਂ ਨੇ ਜੋ 2002 ਦੇ ਵਿੱਚ ਸੰਗਤ ਦੇ ਨਾਲ ਵਾਅਦਾ ਕੀਤਾ ਸੀ ਉਸ ‘ਤੇ ਪਹਿਰਾ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈ’। ਉਨ੍ਹਾਂ ਕਿਹਾ ਕਿ, ‘ਇਹ ਸਕੂਲ ਸਮੇਂ ਦੀ ਸਭ ਤੋਂ ਵੱਧ ਲੋੜ ਸੀ ਅਤੇ ਇਸ ਪ੍ਰੋਜੈਕਟ ਵਾਸਤੇ ਉਹ ਆਪਣੇ ਦਸਵੰਧ ‘ਚੋਂ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ’। ਇਸ ਦੇ ਨਾਲ ਹੀ ਦਲਵੀਰ ਸਿੰਘ ਪੁੱਕੀਕੂਹੀ ਦੇ ਪਰਿਵਾਰ ਵਲੋਂ ਵੀ 10,000 ਡਾਲਰ ਦਾ ਨਿੱਜੀ ਯੋਗਦਾਨ ਅਤੇ 10,000 ਵਿਆਜ ਰਹਿਤ ਸਹਾਇਤਾ ਸਕੂਲ ਦੇ ਪ੍ਰੋਜੈਕਟ ਵਾਸਤੇ ਐਲਾਨੀ ਗਈ ਹੈ। ਸ. ਜਸਵੰਤ ਸਿੰਘ ਦੇ ਪਰਿਵਾਰ ਵਲੋਂ ਵੀ 5,000 ਡਾਲਰ ਦਾ ਯੋਗਦਾਨ ਪਾਇਆ ਗਿਆ ਹੈ। ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਅਤੇ ਰਾਜਿੰਦਰ ਸਿੰਘ ਨੇ ਇਨ੍ਹਾਂ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ, ‘ਉਹਨਾਂ ਵਲੋਂ ਪਾਇਆ ਗਿਆ ਯੋਗਦਾਨ ਸੰਸਥਾ ਲਈ ਬਹੁਤ ਹੀ ਵਡਮੁੱਲਾ ਯੋਗਦਾਨ ਹੈ’।
NZ News ਸਿੱਖ ਹੈਰੀਟੇਜ ਸਕੂਲ ਦਾ ਪ੍ਰੋਜੈਕਟ ਸਹੀ ਸਮੇਂ ‘ਤੇ ਲਿਆ ਸਹੀ ਫੈਸਲਾ