ਬੇਰੂਤ, 5 ਸਤੰਬਰ (ਏਜੰਸੀ) – ਸੀਰੀਆ ਦੇ ਸੁਰੱਖਿਆ ਬਲਾਂ ਨੇ ਅੱਜ ਤੜਕੇ ਅਲੈਪੋ ਸ਼ਹਿਰ ਵਿੱਚ ਗੋਲ ਬਾਰੀ ਕੀਤੀ, ਜਿਸ ਵਿੱਚ 19 ਲੋਕ ਮਾਰੇ ਗਏ। ਅਲੈਪੋ ਸ਼ਹਿਰ ‘ਤੇ ਵਿਦਰੋਹੀਆਂ ਦਾ ਦਬਾਅ ਹੈ। ਬ੍ਰਿਟੇਨ ਸਥਿਤ ਸੰਗਠਨ ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ…… ਨੇ ਕਿਹਾ ਕਿ ਬੁਸਤਾਨ ਅਲ-ਕਸਰ ਇਲਾਕੇ ਵਿੱਚ ਹੋਈ ਗੋਲ਼ਾਬਾਰੀ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 9 ਲਾਸ਼ਾਂ ਬਰਾਮਦ ਹੋਈਆਂ ਹਨ। ਬੀਤੇ 20 ਜੁਲਾਈ ਨੂੰ ਵਿਦਰੋਹੀ ਲੜਾਕਿਆਂ ਨੇ ਅਲੈਪੋ ‘ਤੇ ਹਮਲਾ ਕਰ ਦਿੱਤਾ ਸੀ। ਉਸ ਤੋਂ ਬਾਅਦ ਸੀਰੀਆਈ ਸੈਨਿਕਾਂ ਦਾ ਦਬਾਅ ਘਟਦਾ ਗਿਆ। ਹੁਣ ਸ਼ਹਿਰ ਦਾ ਜ਼ਿਆਦਾਤਰ ਹਿੱਸਾ ਵਿਦਰੋਹੀਆਂ ਦੇ ਕਬਜ਼ੇ ਵਿੱਚ ਹੈ। ਸੰਯੁਕਤ ਰਾਸ਼ਟਰ-ਅਰਬ ਲੀਗ ਵੱਲੋਂ ਸੀਰੀਆ ਵਿੱਚ ਦੂਤ ਲਖਦਰ ਬ੍ਰਾਹਿਮੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੀਰੀਆ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੋ ਹੈਰਾਨ ਕਰ ਦੇਣ ਵਾਲੀ ਹੈ।
International News ਸੀਰੀਆਈ ਸੈਨਿਕਾਂ ਦੀ ਗੋਲੀ ਬਾਰੀ ‘ਚ 19 ਮੌਤਾਂ