ਚੰਡੀਗੜ੍ਹ – 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਦਾ ਦੌਰ ਚੱਲ ਰਿਹਾ ਹੈ ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਹਲਕਾ ਪਟਿਆਲਾ, ਕਾਂਗਰਸ ਵੱਲੋਂ ਹੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਲਹਿਰਾ ਗਾਗਾ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਮੌੜ ਤੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਇਨ੍ਹਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ, ਕਾਂਗਰਸ ਦੇ ਅਮਰਜੀਤ ਸਿੰਘ ਸਮਰਾ, ਸ੍ਰੀ ਅਵਤਾਰ ਹੈਨਰੀ, ਸ੍ਰੀ ਸੁਨੀਲ ਜਾਖੜ, ਸ. ਲਾਲ ਸਿੰਘ ਸਮੇਤ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਸੂਬੇ ‘ਚੋਂ ਮਿਲੀ ਜਾਣਕਾਰੀ ਮੁਤਾਬਕ ਰਮਨਜੀਤ ਸਿੰਘ ਸਿੱਕੀ ਨੇ ਖਡੂਰ ਸਾਹਿਬ, ਸ. ਸੁਖਪਾਲ ਸਿੰਘ ਖਹਿਰਾ ਨੇ ਭੁਲੱਥ, ਅਮਰਜੀਤ ਸਿੰਘ ਸਮਰਾ ਨੇ ਨਕੋਦਰ, ਚੂਨੀ ਲਾਲ ਭਗਤ ਨੇ ਜਲੰਧਰ ਪੱਛਮੀ, ਕੇ.ਡੀ. ਭੰਡਾਰੀ ਤੇ ਅਵਤਾਰ ਹੈਨਰੀ ਨੇ ਜਲੰਧਰ ਉੱਤਰੀ, ਅਮਰੀਕ ਸਿੰਘ ਢਿੱਲੋਂ ਨੇ ਸਮਰਾਲਾ, ਸਤਪਾਲ ਗੁਸਾਂਈ ਨੇ ਲੁਧਿਆਣਾ ਕੇਂਦਰੀ, ਅਕਾਲੀ ਦਲ ਵੱਲੋਂ ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ ਨੇ ਮੋਗਾ, ਕਾਂਗਰਸ ਦੇ ਗੁਰਮੀਤ ਸਿੰਘ ਸੋਢੀ ਨੇ ਗੁਰੂ ਹਰਸਹਾਏ, ਭਾਜਪਾ ਦੇ ਸ੍ਰੀ ਤੀਕਸ਼ਣ ਸੂਦ ਨੇ ਹੁਸ਼ਿਆਰਪੁਰ, ਅਕਾਲੀ ਦਲ ਦੇ ਨੰਦ ਲਾਲ ਨੇ ਬਲਾਚੌਰ, ਬਹੁਜਨ ਸਮਾਜ ਪਾਰਟੀ ਦੇ ਰਜਿੰਦਰ ਸਿੰਘ ਨੇ ਚਮਕੌਰ ਸਾਹਿਬ, ਪੀਪੀਪੀ ਦੇ ਹਰਨੇਕ ਸਿੰਘ ਘੜੂੰਆ ਨੇ ਖਰੜਂ, ਕਾਂਗਰਸ ਦੇ ਸ੍ਰੀ ਸੁਨੀਲ ਜਾਖੜ ਨੇ ਅਬੋਹਰ, ਕਾਂਗਰਸ ਦੇ ਅਵਤਾਰ ਸਿੰਘ ਬਰਾੜ ਨੇ ਫਰੀਦਕੋਟ, ਅਕਾਲੀ ਦਲ ਗੋਬਿੰਦ ਸਿੰਘ ਲੌਂਗੋਵਾਲ ਨੇ ਧੂਰੀ, ਕਾਂਗਰਸ ਦੇ ਲਾਲ ਸਿੰਘ ਨੇ ਸਨੌਰ, ਤੇਜਿੰਦਰਪਾਲ ਸਿੰਘ ਸੰਧੂ ਨੇ ਅਕਾਲੀ ਦਲ, ਭਾਜਪਾ ਦੇ ਅਸ਼ਵਨੀ ਕੁਮਾਰ ਨੇ ਪਠਾਨਕੋਟ, ਕਾਂਗਰਸ ਦੀ ਚਰਨਜੀਤ ਕੌਰ ਬਾਜਵਾ ਨੇ ਕਾਦੀਆਂ, ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ਖਾਲਸਾ ਨੇ ਫਤਿਹਗੜ੍ਹ ਚੂੜੀਆਂ, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਅਕਾਲੀ-ਭਾਜਪਾ ਦੀ ਸ਼ਾਂਝੀ ਉਮੀਦਵਾਰ ਡਾ. ਨਵਜੋਤ ਕੌਰ ਸਿੱਧੂ (ਸੰਸਦ ਮੈਂਬਰ ਸ. ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ) ਨੇ ਆਪਣੇ ਪਤੀ ਨਾਲ ਸਾਈਕਲ ‘ਤੇ ਆ ਕੇ ਨਾਮਜ਼ਦਗੀ ਪੱਤਰ ਭਰਿਆ।
Indian News ਸੁਖਬੀਰ ਬਾਦਲ, ਕੈਪਟਨ, ਭੱਠਲ, ਮਨਪ੍ਰੀਤ ਬਾਦਲ ਤੇ ਹੋਰਨਾਂ ਨੇ ਨਾਮਜ਼ਦਗੀਆਂ ਭਰੀਆਂ