ਨਵੀਂ ਦਿੱਲੀ, 31 ਅਗਸਤ – ਸੁਪਰੀਮ ਕੋਰਟ ਨੇ ਅਦਾਲਤੀ ਹੱਤਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਸਮਾਜਿਕ ਕਾਰਕੁਨ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ‘1 ਰੁਪਏ’ ਦਾ ਜੁਰਮਾਨਾ ਕੀਤਾ ਹੈ। ਪ੍ਰਸ਼ਾਂਤ ਭੂਸ਼ਣ ਨੂੰ ਇਹ ਜੁਰਮਾਨਾ 15 ਸਤੰਬਰ ਤੱਕ ਅਦਾ ਕਰਨਾ ਹੋਵੇਗਾ ਤੇ ਨਾਕਾਮ ਰਹਿਣ ਦੀ ਸੂਰਤ ਵਿੱਚ ਉਨ੍ਹਾਂ ਨੂੰ 3 ਮਹੀਨੇ ਦੀ ਜੇਲ੍ਹ ਜਾਂ 3 ਸਾਲ ਲਈ ਵਕੀਲ ਵਜੋਂ ਕੰਮ ਕਰਨ ‘ਤੇ ਰੋਕ ਲੱਗੇਗੀ।
ਗੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਭੂਸ਼ਣ ਨੂੰ ਦੋਸ਼ੀ ਠਹਿਰਾਉਣ ਮਗਰੋਂ ਸਜ਼ਾ ਦਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਸੁਪਰੀਮ ਕੋਰਟ ਨੇ ਉਸ ਵੇਲੇ ਕਿਹਾ ਸੀ ਕਿ ਜੇਕਰ ਭੂਸ਼ਣ ਮੁਆਫ਼ੀ ਮੰਗੇ ਤਾਂ ਉਹ ਉਸ ਨਾਲ ਨਰਮੀ ਵਰਤ ਸਕਦੇ ਹਨ। ਹਾਲਾਂਕਿ ਪ੍ਰਸ਼ਾਂਤ ਭੂਸ਼ਣ ਨੇ ਇਹ ਕਹਿੰਦਿਆਂ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਉਨ੍ਹਾਂ ਦੇ ਜ਼ਮੀਰ ਨਾਲ ਧੋਖਾ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਭੂਸ਼ਣ ਨੇ ਦੋ ਟਵੀਟਾਂ ਰਾਹੀਂ ਭਾਰਤ ਦੇ ਚੀਫ਼ ਜਸਟਿਸ ਐੱਸ.ਏ.ਬੋਬੜੇ ਤੇ ਸੁਪਰੀਮ ਕੋਰਟ ਦੀ ਨੁਕਤਾਚੀਨੀ ਕੀਤੀ ਸੀ।
Home Page ਸੁਪਰੀਮ ਕੋਰਟ ਵੱਲੋਂ ਪ੍ਰਸ਼ਾਂਤ ਭੂਸ਼ਣ ਨੂੰ ਹੱਤਕ ਮਾਮਲੇ ਵਿੱਚ ‘1 ਰੁਪਏ’ ਦਾ...