ਟਾਕਾਨੀਨੀ (ਆਕਲੈਂਡ), 14 ਅਗਸਤ (ਕੂਕ ਪੰਜਾਬੀ ਸਮਾਚਾਰ) – ਦੇਸ਼ ‘ਚ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਨੇ ਨਵੀਆਂ ਪੈੜਾਂ ਪਾਉਂਦੇ ਹੋਏ ਪਹਿਲੀ ਵਾਰ ਚਾਰੇ ਅਦਾਰਿਆਂ ਦੇ ਪ੍ਰਮੁੱਖ ਅਹੁਦਿਆਂ ਤੇ ਬੀਬੀਆਂ ਦੀ ਨਿਯੁਕਤੀ ਕੀਤੀ ਹੈ। ਸੁਪਰੀਮ ਸਿੱਖ ਸੁਸਾਇਟੀ ਦੇ 43 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਨ੍ਹਾਂ ਅਹੁਦਿਆਂ ‘ਤੇ ਬੀਬੀਆਂ ਦੀ ਨਿਯੁਕਤੀ ਕੀਤੀ ਗਈ ਹੈ। ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਇਸ ਬਾਰੇ ਮਤਾ ਪੇਸ਼ ਕੀਤਾ ਅਤੇ 81 ਟਰੱਸਟੀਆਂ ਅਤੇ 560 ਮੈਂਬਰਾਂ ਨੇ ਸਰਬ ਸੰਮਤੀ ਨਾਲ ਪੇਸ਼ ਕੀਤੇ ਇਸ ਫ਼ੈਸਲੇ ਨੂੰ ਪਾਸ ਕੀਤਾ। ਇਸ ‘ਚ ਜਸਵੀਰ ਕੌਰ (ਪ੍ਰਧਾਨ, ਸੁਪਰੀਮ ਸਿੱਖ ਸੁਸਾਇਟੀ), ਮਨਦੀਪ ਕੌਰ ਮਿਨਹਾਸ (ਪ੍ਰਧਾਨ, ਸਿੱਖ ਹੈਰੀਟੇਜ ਸਕੂਲ), ਦਿਲਰਾਜ ਕੌਰ (ਪ੍ਰਧਾਨ, ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ, ਟਾਕਾਨੀਨੀ) ਅਤੇ ਕੰਵਲਪ੍ਰੀਤ ਕੌਰ ਪੰਨੂ (ਪ੍ਰਧਾਨ, ਚਾਈਲਡਜ਼ ਚੁਆਇਸ ਪ੍ਰੀ ਸਕੂਲ) ਪ੍ਰਮੁੱਖ ਹਨ।
14 ਅਗਸਤ ਨੂੰ ਦੁਪਹਿਰ 2.30 ਵਜੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ 44ਵਾਂ ਸਲਾਨਾ ਇਜਲਾਸ ਸੱਦਿਆ ਗਿਆ ਸੀ, ਜਿਸ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਕੀਤੀ ਅਤੇ ਉਸ ਉਪਰੰਤ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਨਵੀਂ ਕਮੇਟੀ ਦੀ ਚੁਣੀ ਗਈ। ਜਿਸ ਵਿੱਚ ਸੁਸਾਇਟੀ, ਸਕੂਲ, ਸਪੋਰਟਸ, ਚਾਈਲਡ ਕੇਅਰ ਲਈ ਨਵੀਂ ਕਮੇਟੀ ਚੁਣੀ ਗਈ। ਇਸ ਇਜਲਾਸ ਵਿੱਚ ਮਾਲੀ ਰਿਪੋਰਟ ਅਤੇ ਬਜਟ ਵੀ ਪੇਸ਼ ਕੀਤਾ ਗਿਆ।
ਸੁਪਰੀਮ ਸਿੱਖ ਸੁਸਾਇਟੀ ਵੱਲੋਂ ਪ੍ਰਮੁੱਖ ਅਹੁਦਿਆਂ ਤੇ ਨਿਯੁਕਤੀ ਕੀਤੀਆਂ ਗਈਆਂ ਬੀਬੀਆਂ ਦੀ ਕਮੇਟੀ ਦਾ ਵੇਰਵਾ ਹੇਠ ਦਿੱਤਾ ਜਾਂਦਾ ਹੈ:-
ਸੁਪਰੀਮ ਸਿੱਖ ਸੁਸਾਇਟੀ – ਜਸਵੀਰ ਕੌਰ (ਪ੍ਰਧਾਨ), ਕੁਲਦੀਪ ਕੌਰ (ਮੀਤ ਪ੍ਰਧਾਨ), ਹਰਵਿੰਦਰ ਕੌਰ (ਮੀਤ ਸਕੱਤਰ), ਅਰਵਿੰਦਰ ਕੌਰ (ਈਵੈਂਟ ਓਰਗਨਾਈਜ਼ਰ) ਅਤੇ ਮਹਿੰਦਰ ਕੌਰ (ਐਗਜ਼ੀਕਿਊਟਿਵ)
ਸਿੱਖ ਹੈਰੀਟੇਜ ਸਕੂਲ – ਮਨਦੀਪ ਕੌਰ ਮਿਨਹਾਸ (ਪ੍ਰਧਾਨ) ਅਤੇ ਕੁਲਜੀਤ ਕੌਰ (ਚੇਅਰਪਰਸਨ)
ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ, ਟਾਕਾਨੀਨੀ – ਦਿਲਰਾਜ ਕੌਰ (ਪ੍ਰਧਾਨ), ਜਨਵੀਰ ਕੌਰ (ਸਕੱਤਰ) ਅਤੇ ਚੰਨਦੀਪ ਕੌਰ (ਖ਼ਜ਼ਾਨਚੀ)
ਚਾਈਲਡਜ਼ ਚੁਆਇਸ ਪ੍ਰੀ ਸਕੂਲ – ਕੰਵਲਪ੍ਰੀਤ ਕੌਰ ਪੰਨੂ (ਪ੍ਰਧਾਨ) ਅਤੇ ਸਰਬਜੀਤ ਕੌਰ (ਮੀਤ ਪ੍ਰਧਾਨ)
Home Page ਸੁਪਰੀਮ ਸਿੱਖ ਸੁਸਾਇਟੀ ਨੇ ਪਹਿਲੀ ਵਾਰ ਚਾਰੇ ਅਦਾਰਿਆਂ ਦੇ ਪ੍ਰਮੁੱਖ ਅਹੁਦਿਆਂ ‘ਤੇ...