ਆਕਲੈਂਡ, 13 ਮਈ – ਨਿਊਜ਼ੀਲੈਂਡ ਸਰਕਾਰ ਵੱਲੋਂ ਅੱਜ ਰਾਤ 11.59 ਵਜੇ ਤੋਂ ‘ਅਲਰਟ ਲੈਵਲ 2’ ਲਾਗੂ ਕੀਤਾ ਜਾ ਰਿਹਾ ਹੈ। ਜਿਸ ਦੇ ਕਰਕੇ ਸੁਪ੍ਰੀਮ ਸਿੱਖ ਸੋਸਾਇਟੀ ਵੱਲੋਂ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹਾਂ ਕਿ 14 ਮਈ ਦਿਨ ਵੀਰਵਾਰ ਤੋਂ ਗੁਰਦੁਆਰਾ ਸਾਹਿਬ ਟਾਕਾਨਿਨੀ, ਉਟਾਹੂਹੂ, ਟੌਰੰਗਾ, ਐਵਨਡਿਲ, ਨੌਰਥ ਸ਼ੋਅਰ, ਕ੍ਰਾਈਸਟਚਰਚ ਸੰਗਤ ਲਈ ਖੁੱਲ ਜਾਣਗੇ ਪਰ ਇਸ ਦੇ ਲਈ ਕੁੱਝ ਪਾਬੰਦੀਆਂ ਲਾਗੂ ਹੋਣਗੀਆਂ।
1. ਰਦੁਆਰਾ ਸਾਹਿਬ ਪਹੁੰਚਣ ‘ਤੇ, ਸੰਪਰਕ ਟ੍ਰੇਸ ਕਰਨ ਲਈ ਸੰਗਤ ਦੇ ਸੰਪਰਕ ਵੇਰਵੇ (ਨਾਮ, ਫ਼ੋਨ ਨੰਬਰ ਅਤੇ ਅਡਰੈਸ) ਰਿਕਾਰਡ ਕੀਤੇ ਜਾਣਗੇ ਅਤੇ ਮੰਗਣ ਤੇ ਸਿਹਤ ਮੰਤਰਾਲੇ ਨੂੰ ਦਿੱਤੇ ਜਾ ਸਕਣਗੇ।
2. ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ 10 ਲੋਕਾਂ ਤੋਂ ਵੱਧ ਹਾਜ਼ਰੀ ਦੀ ਇਜਾਜ਼ਤ ਨਹੀਂ ਹੋਵੇਗੀ (ਸਮੇਤ ਐਤਵਾਰ) ਅਤੇ ਸੰਗਤ ਮੈਂਬਰਾਂ ਤੋਂ 2 ਮੀਟਰ ਸਰੀਰਕ ਦੂਰੀ ਬਣਾਈ ਰੱਖਣਗੇ। ਪਰ, ਇੱਕੋ ਘਰ ਦੇ ਲੋਕ ਘੱਟ ਦੂਰੀ ‘ਤੇ ਇਕੱਠੇ ਬੈਠਣ ਦੇ ਯੋਗ ਹੋਣਗੇ।
3. ਅਜੇ ਲੰਗਰ ਨਹੀਂ ਵਰਤਾਇਆ ਜਾਵੇਗਾ। ਸਿਰਫ਼ ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤਾਈ ਜਾਵੇਗੀ।
4. ਮੱਥਾ ਟੇਕਣ ਤੋਂ ਬਾਅਦ ਬਹੁਤੀ ਦੇਰ ਨਾ ਰਿਹਾ ਜਾਵੇ ਤਾਂ ਕਿ ਸੰਗਤਾਂ ਦੀ ਗਿਣਤੀ ਨਿਯਮ ਅਨੁਸਾਰ ਰਹੇ।
5. ਕਿਸੇ ਵੀ ਚੀਜ਼ ਨੂੰ ਬਿਨਾਂ ਵਜਾ ਹੱਥ ਨਾ ਲਗਾਇਆ ਜਾਵੇ ਅਤੇ ਸੰਗਤ ਸਫ਼ਾਈ ਦਾ ਧਿਆਨ ਰੱਖੇ ਜੀ।
6. ਹੈਂਡ ਸੈਨੀਟਾਈਜ਼ਰ/ ਹੱਥ ਧੋਣ ਲਈ ਸਾਬਣ ਉਪਲਬਧ ਹੋਵੇਗਾ।
7. ਜੇ ਤੁਹਾਨੂੰ ਕੋਵਿਡ-19 ਦੇ ਲੱਛਣ ਹਨ ਜਾਂ ਤੁਹਾਨੂੰ ਕਿਸੇ ਕਿਸਮ ਦੀ ਬਿਮਾਰੀ ਹੈ ਤਾਂ ਗੁਰਦੁਆਰਾ ਸਾਹਿਬ ਨਾ ਆਓ ਜੀ।
8. ਬਜ਼ੁਰਗ ਅਤੇ ਕਮਜ਼ੋਰ ਇਮਿਊਨ ਵਾਲੇ ਲੋਕਾਂ ਨੂੰ ਘਰ ਵਿੱਚ ਰਹਿਣ ਲਈ ਬੇਨਤੀ ਹੈ ਜੀ ।
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ 25 ਮਈ ਤੋਂ ਬਾਅਦ ਸਰਕਾਰ ਦੇ ਅਗਲੇ ਫ਼ੈਸਲੇ ਅਨੁਸਾਰ ਗੁਰਦੁਆਰਾ ਸਾਹਿਬ ਦੇ ਖੋਲ੍ਹਣ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਦੌਰਾਨ ਤੁਹਾਡੇ ਸਬਰ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਨਿਊਜ਼ੀਲੈਂਡ ‘ਚ ਅਸੀਂ ਛੇਤੀ ਹੀ ਆਮ ਜੀਵਨ ਵਿੱਚ ਵਾਪਸ ਆ ਸਕਾਂਗੇ।
ਧੰਨਵਾਦ ਸਹਿਤ
ਗੁਰਦੁਆਰਾ ਪ੍ਰਬੰਧਕ ਕਮੇਟੀਆਂ
Home Page ਸੁਪ੍ਰੀਮ ਸਿੱਖ ਸੋਸਾਇਟੀ ਵੱਲੋਂ ਲੈਵਲ 2 ਦੌਰਾਨ ਵੀਰਵਾਰ 14 ਮਈ ਤੋਂ 25...