ਭਾਈ ਰਾਮ ਸਿੰਘ ਪਾਪਾਕੁਰਾ ਵਾਲਿਆਂ ਦੀ ਹੈ ਇਹ ਧੀਅ
ਆਕਲੈਂਡ, 18 ਜੂਨ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਐਂਬੂਲੈਂਸ ਵਿਭਾਗ (ਸੇਂਟ ਜੌਹਨ) ਵੱਲੋਂ ਬੀਤੇ ਕੱਲ੍ਹ ਦੇਸ਼ ਦੇ ਐਂਬੂਲੈਂਸ ਅਫਸਰਾਂ ਅਤੇ ਉਚ ਅਧਿਕਾਰੀਆਂ (ਕੁੱਲ 72) ਨੂੰ ਦੇਸ਼ ਦੀ ਗਵਰਨਰ ਜਨਰਲ ਵੱਲੋਂ ਸਨਮਾਨਿਤ ਕੀਤਾ ਗਿਆ।
ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਲਈ ਖੁਸ਼ੀ ਵਾਲੀ ਗੱਲ ਰਹੀ ਕਿ ਇਨ੍ਹਾਂ ਸਨਮਾਨਿਤ ਹੋਣ ਵਾਲੇ ਐਂਬੂਲੈਂਸ ਅਫਸਰਾਂ ਦੇ ਵਿਚ ਇਕ ਪੰਜਾਬੀ ਕੁੜੀ ਪਿੰਕੀ ਲਾਲ ਵੀ ਸ਼ਾਮਿਲ ਸੀ। ਗੁਰਦੁਆਰਾ ਸਾਹਿਬ ਬੇਗਮਪੁਰਾ ਦੇ ਚੇਅਰਮੈਨ ਸ. ਰਾਮ ਸਿੰਘ ਹੋਰਾਂ ਨੂੰ ਆਪਣੀ ਇਸ ਧੀਅ ਉਤੇ ਬਹੁਤ ਮਾਣ ਹੈ। ਡੁਨੀਡਨ ਵਿਖੇ ਪੰਜਾਬੀ ਕੁੜੀ ਪਿੰਕੀ ਲਾਲ ਐਂਬੂਲੈਂਸ ਆਫੀਸਰ ਦੇ ਤੌਰ ਉਤੇ ਕੰਮ ਕਰਦੀ ਹੈ। ਹੁਣ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਰਾਜਾ ਪਿ੍ਰੰਸ ਚਾਰਲਸ-3 ਵੱਲੋਂ ਜਾਰੀ ਸਨਮਾਨਿਤ ਹੋਣ ਵਾਲੀਆਂ ਐਂਬੂਲੈਂਸ ਸਟਾਫ ਸਖਸ਼ੀਅਤਾਂ ਵਿਚ ਪਿੰਕੀ ਲਾਲ ਨੂੰ ‘ਟੂ ਬੀ ਮੈਂਬਰ’ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਗਿਆ। ਮੋਢੇ ਉਤੇ ਸਨਮਾਨ ਚਿੰਨ੍ਹ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕਿਰੋ ਵੱਲੋਂ ਲਗਾਇਆ ਗਿਆ। ਪਿ੍ਰੰਸ ਚਾਰਲਸ ਦੇ ਦਸਤਖਤਾਂ ਵਾਲਾ ਸਨਮਾਨ ਪੱਤਰ ਵੀ ਇਸਨੂੰ ਪ੍ਰਾਪਤ ਹੋਇਆ।
ਐਂਬੂਲੈਂਸ ਸੇਵਾ ਸਫ਼ਰ ’ਤੇ ਇਕ ਝਾਤ: ਮਾਸਟਰ ਆਫ ਸਾਇੰਸ ਦੀ ਪੜ੍ਹਾਈ ਕਰਦਿਆਂ ਡੁਨੀਡਨ ਸੇਂਟ ਜੌਹਨ ਨਾਲ ਐਂਬੂਲੈਂਸ ਆਫੀਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ, ਆਪਣੀ ਪੜ੍ਹਾਈ ਜਾਰੀ ਰੱਖੀ। ਜੂਨ 2015 ਦੇ ਵਿਚ ਇਸ ਕੁੜੀ ਨੂੰ ‘ਦਾ ਗ੍ਰੈਂਡ ਪ੍ਰਾਇਰ ਐਵਾਰਡ’ ਗਵਰਨਰ ਜਨਰਲ ਵੱਲੋਂ ਦਿੱਤਾ ਗਿਆ। ਇਸ ਖੇਤਰ ਵਿਚ ਅੱਗੇ ਵਧਣ ਲਈ ਪੈਰਾਮੈਡੀਕਲ ਸਿੱਖਿਆ ਨੂੰ ਵੀ ਨਾਲ ਹੀ ਧਾਰਣ ਕਰ ਲਿਆ। 2018 ਦੇ ਵਿਚ ਨੈਸ਼ਨਲ ਡਿਪਲੋਮਾ ਇਕ ਐਂਬੂਲੈਂਸ ਪ੍ਰੈਕਟਿਸ ਪੂਰਾ ਕੀਤਾ। ਸੰਨ 2000 ਦੇ ਵਿਚ ਯੂਨੀਵਰਸਿਟੀ ਆਫ ਓਟਾਗੋ ਵੱਲੋਂ ‘ਯੰਗ ਐਲਮਨਾਇ ਐਵਾਰਡ’ ਲਈ 20 ਵਿਦਿਆਰਥੀਆਂ ਵਿਚ ਚੁਣਿਆ ਗਿਆ। ਮਿਹਨਤ ਦੇ ਸਦਕਾ ਕਮਿਊਨਿਟੀ ਦੇ ਲਈ ਕੁਝ ਹੱਟਵਾਂ ਕੰਮ ਕਰਦਿਆਂ ਜਲਦੀ ਹੀ ਇਸ ਕੁੜੀ ਨੂੰ ‘ਸੇਂਟ ਜੌਹਨ ਯੂਥ’ ਲਈ ਕੋਸਟ ਓਟਾਗੋ ਦੀ ਜ਼ਿਲ੍ਹਾ ਮੈਨੇਜਰ ਬਣਾ ਦਿੱਤਾ ਗਿਆ।
ਇਸ ਪ੍ਰਾਪਤੀ ਦੇ ਲਈ ਸੱਚਮੁੱਚ ਪੰਜਾਬ ਦੀ ਇਹ ਧੀਅ ਪਿੰਕੀ ਲਾਲ, ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰ ਵਧਾਈ ਦੀ ਹੱਕਦਾਰ ਹਨ। ਭਾਰਤੀ ਭਾਈਚਾਰੇ ਨੂੰ ਇਸ ਉਤੇ ਮਾਣ ਰਹੇਗਾ। ਸ਼ਾਲਾ! ਇਹ ਪੰਜਾਬੀ ਕੁੜੀ ਹੋਰ ਤਰੱਕੀਆਂ ਕਰੇ।
Home Page ਸੇਂਟ ਜੌਹਨ ਸਨਮਾਨ ਸਮਾਗਮ: ਪੰਜਾਬੀ ਕੁੜੀ ਪਿੰਕੀ ਲਾਲ ਐਂਬੂਲੈਂਸ ਵਿਭਾਗ ਦੇ ਸਨਮਾਨਿਤ...