ਆਕਲੈਂਡ, 21 ਸਤੰਬਰ – ਇੱਥੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਕਮੀ ਆਉਣ ਦਾ ਨਾ ਨਹੀਂ ਲੈ ਰਹੀਆਂ ਹਨ, ਖ਼ਬਰਾਂ ਹੈ ਕਿ 20 ਸਤੰਬਰ ਦਿਨ ਮੰਗਲਵਾਰ ਨੂੰ ਕਰੀਬ ਸ਼ਾਮ 5 ਵਜੇ ਦੀ ਵੀਡੀਓ ਫੁਟੇਜ ਨੇ ਉਸ ਪਲ ਨੂੰ ਕੈਪਚਰ ਕੀਤਾ ਹੈ ਜਦੋਂ ਵੈਸਟਫ਼ੀਲਡ ਸੇਂਟ ਲੂਕਸ ਵਿੱਚ ਇੱਕ ਗਹਿਣਿਆਂ ਦੀ ਦੁਕਾਨ ‘ਤੇ ਲੁੱਟ-ਖੋਹ ਕਰਨ ਤੋਂ ਬਾਅਦ ਭੱਜੇ ਲੁਟੇਰਿਆਂ ਦਾ ਦੁਕਾਨਦਾਰਾਂ ਦੁਆਰਾ ਵੈਸਟਫ਼ੀਲਡ ਸੇਂਟ ਲੂਕਸ ਕਾਰ ਪਾਰਕ ਤੱਕ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ।
ਮਾਸਕ ਪਹਿਨੇ ਅਤੇ ਡੰਡੇ ਲੈ ਕੇ ਆਏ ਅੱਠ ਲੋਕਾਂ ਨੇ ਕੱਲ੍ਹ ਦੁਪਹਿਰ ਸਟੀਵਰਟ ਡਾਸਨ ਨੂੰ ਨਿਸ਼ਾਨਾ ਬਣਾਇਆ, ਕਾਰ ਪਾਰਕ ਵੱਲ ਭੱਜਣ ਤੋਂ ਪਹਿਲਾਂ ਸ਼ੀਸ਼ੇ ਦੀਆਂ ਅਲਮਾਰੀਆਂ ਨੂੰ ਤੋੜ ਦਿੱਤਾ ਅਤੇ ਗਹਿਣੇ ਖੋਹ ਲਏ ਗਏ। ਸੋਸ਼ਲ ਮੀਡੀਆ ‘ਤੇ ਮੌਜੂਦ ਵੀਡੀਓ ‘ਚ ਕਰੀਬ 10 ਲੋਕ ਨਕਾਬਪੋਸ਼ ਵਿਅਕਤੀਆਂ ਦਾ ਪਿੱਛਾ ਕਰਦੇ ਹੋਏ ਦਿਖਾਈ ਦੇ ਰਹੇ ਹਨ ਜਦੋਂ ਉਹ ਭੱਜ ਰਹੇ ਹਨ। ਵੈਸਟ ਫ਼ੀਲਡ ਸੇਂਟ ਲੂਕਸ ਮਾਲ ਦੇ ਰਿਟੇਲ ਰ ਤੇ ਕਰਮਚਾਰੀਆਂ ਨੇ ਕਿਹਾ ਕਿ ਉਹ ਅਤੇ ਹੋਰ ਲੋਕ ਅੱਜ ਮਾਲ ਵਿੱਚ ਦਿਨ-ਦਿਹਾੜੇ ਹੋਈ ਲੁੱਟ ਦੀ ਵਾਰਦਾਤ ਤੋਂ ਬਾਅਦ ਬਹੁਤ ਘਬਰਾਏ ਅਤੇ ਚਿੰਤਤ ਹਨ।
ਲੁੱਟ ਦੀ ਵਾਰਦਾਤ ਤੋਂ ਬਾਅਦ ਵੱਡੀ ਗਿਣਤੀ ਵਿੱਚ ਹਥਿਆਰਬੰਦ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਜਵਾਬੀ ਕਾਰਵਾਈ ਕੀਤੀ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਡਰੇ ਹੋਏ ਦੁਕਾਨਦਾਰ ਕਵਰ ਲਈ ਭੱਜੇ ਅਤੇ ਬਾਕੀਆਂ ਨੂੰ ਉਨ੍ਹਾਂ ਆਦਮੀਆਂ ਦੁਆਰਾ ਧਮਕਾਇਆ ਗਿਆ, ਜਿਨ੍ਹਾਂ ਦੇ ਚਿਹਰੇ ਸਾਰੇ ਢਕੇ ਹੋਏ ਸਨ। ਅਪਰਾਧੀ ਸ਼ਾਮ 5 ਵਜੇ ਦੇ ਕਰੀਬ ਮਾਲ ਦੇ ਉੱਪਰਲੇ ਲੈਵਲ ‘ਤੇ ਜਵੈਲਰੀ ਸਟੋਰ ਵਿੱਚ ਦਾਖ਼ਲ ਹੋਏ, ਡੰਡਿਆਂ ਨਾਲ ਅਲਮਾਰੀਆਂ ਦੀ ਭੰਨਤੋੜ ਕੀਤੀ ਅਤੇ ਭੱਜਣ ਤੋਂ ਪਹਿਲਾਂ ਮਹਿੰਗੇ ਗਹਿਣੇ ਖੋਹ ਕੇ ਲੈ ਗਏ।
ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ‘ਚ ਹਥਿਆਰਾਂ ਦੇ ਸ਼ਾਮਲ ਹੋਣ ਦੇ ਡਰ ਤੋਂ ਬਾਅਦ ਹਥਿਆਰਬੰਦ ਪੁਲਿਸ ਵੀ ਮਾਲ ਵਿੱਚ ਪਹੁੰਚੀ ਸੀ, ਪਰ ਕੋਈ ਹਥਿਆਰ ਸ਼ਾਮਲ ਨਹੀਂ ਸਨ। ਪੁਲਿਸ ਨੇ ਕਿਹਾ ਕਿ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੇ ਇਸ ਲੁੱਟ ਦੀ ਵਾਰਦਾਤ ਬਾਰੇ ਕਿਸੇ ਨੂੰ ਵੀ ਜਾਣਕਾਰੀ ਦੇਣ ਲਈ 105 ਨੰਬਰ ‘ਤੇ ਸੰਪਰਕ ਕਰਨ ਲਈ ਕਿਹਾ। ਪੁਲਿਸ ਨੇ ਕਿਹਾ ਕਿ ਇਸ ਲੁੱਟ ਦੀ ਵਾਰਦਾਤ ਬਾਰੇ 0800 555 111 ਨੰਬਰ ‘ਤੇ ਕ੍ਰਾਈਮ ਸਟੌਪਰਸ ਰਾਹੀਂ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Home Page ਸੇਂਟ ਲੂਕਸ ਮਾਲ ‘ਚ ਦਿਨ-ਦਿਹਾੜੇ ਜਵੈਲਰੀ ਦੀ ਸ਼ਾਪ ‘ਤੇ ਲੁੱਟ-ਖੋਹ, ਦੁਕਾਨਦਾਰਾਂ ‘ਚ...