ਲੰਡਨ, 9 ਜੁਲਾਈ – ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਅਮਰੀਕੀ ਦੀ ਸੇਰੇਨਾ ਵਿਲੀਅਮਜ਼ ਨੇ 7ਵੀਂ ਵਾਰ ਵਿੰਬਲਡਨ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਇੱਥੇ ਮਹਿਲਾ ਸਿੰਗਲਜ਼ ਦੇ ਫਾਈਨਲ ਮੁਕਾਬਲੇ ਵਿੱਚ ਸਰੇਨਾ ਨੇ ਜਰਮਨੀ ਦੀ ਏਂਜਲੀਕ ਕਰਬਰ ਨੂ ਸਿੱਧੇ ਸੈੱਟਾਂ ਵਿੱਚ 7-5, 6-3 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਮਰੀਕੀ ਖਿਡਾਰਨ ਨੇ ਜਰਮਨੀ ਦੀ ਸਾਬਕਾ ਖਿਡਾਰਨ ਸਟੈਫੀ ਗਰਾਫ਼ ਦੇ 22 ਗਰੈਂਡ ਸਲੈਮ ਸਿੰਗਲਜ਼ ਖ਼ਿਤਾਬ ਜਿੱਤਣ ਦੀ ਵੀ ਬਰਾਬਰੀ ਕਰ ਲਈ ਹੈ। ਗੌਰਤਲਬ ਹੈ ਕਿ ਸੇਰੇਨਾ ਨੇ ਪਿਛਲੇ ਸਾਲ ਵਿੰਬਲਡਨ ਦੇ ਰੂਪ ਵਿੱਚ ਹੀ ਆਪਣਾ 21ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਸੀ। ਉਸ ਤੋਂ ਬਾਅਦ ਅਮਰੀਕੀ ਖਿਡਾਰਨ ਨੂੰ ਯੂਐਸ ਓਪਨ ਦੇ ਸੈਮੀ ਫਾਈਨਲ ਤੇ ਮਗਰੋਂ ਆਸਟਰੇਲੀਆ ਓਪਨ ਅਤੇ ਫਰੈਂਚ ਓਪਨ ਦੇ ਫਾਈਨਲ ਵਿੱਚ ਹਾਰ ਗਈ ਸੀ। ਜ਼ਿਕਰਯੋਗ ਹੈ ਕਿ ਕਰਬਰ ਨੇ ਆਸਟਰੇਲੀਆ ਓਪਨ ਦੇ ਫਾਈਨਲ ਵਿੱਚ ਸੇਰੇਨਾ ਨੂੰ ਮਾਤ ਦੇ ਕੇ ਆਪਣੇ ਕਰੀਅਰ ਦਾ ਪਲੇਠਾ ਗਰੈਂਡ ਸਲੈਮ ਜਿੱਤਿਆ ਸੀ।
International News ਸੇਰੇਨਾ ਵਿਲੀਅਮਜ਼ ਦਾ 7ਵੀਂ ਵਾਰ ਵਿੰਬਲਡਨ ਖ਼ਿਤਾਬ ਉੱਤੇ ਕਬਜ਼ਾ