ਬਲਜੀਤ ਸੈਣੀ, ਨਿਰਮਲ ਸਿੰਘ, ਰਜੇਸ਼ ਚੌਹਾਨ ਤੇ ਸੁਰਜੀਤ ਸਿੰਘ ਮਿੱਠਾ ਤੇ ਰਣਜੋਧ ਸੰਘਾ ਦਾ ਸਨਮਾਨ
ਸੈਕਰਾਮੈਂਟੋ, ਕੈਲੀਫੋਰਨੀਆ, 17 ਅਕਤੂਬਰ (ਹੁਸਨ ਲੜੋਆ ਬੰਗਾ) – ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵਲੋਂ ਅੱਜ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੌਰਾਨ ਯੂਬਾ ਬ੍ਰਦਰਜ ਯੂਬਾ ਸਿਟੀ ਨੇ ਐਲ ਏ ਕਿੰਗਜ ਨੂੰ ਫਸਵੇਂ ਮੈਚ ‘ਚ 1-0 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਐਲ ਏ ਕਿੰਗਜ ਨੂੰ ਦੂਸਰੇ ਥਾਂ ਹੀ ਸਬਰ ਕਰਨਾ ਪਿਆ।
ਸੁਪਰ ਡਵੀਜਨ ਚ ਕੁਲ ਛੇ ਟੀਮਾਂ ਨੇ ਹਿੱਸਾ ਲਿਆ ਤੇ ਸ਼ੋਸਲ ਡਵੀਜਨ ਚ ਕੁਲ ਚਾਰ ਟੀਮਾਂ ਨੇ ਹਿੱਸਾ ਲਿਆ ਜਿਨਾਂ ‘ਚ ਪਹਿਲੇ ਥਾਂ ਤੇ ਫਰਿਜਨੋਂ ਬੀ ਤੇ ਈਗਲ ਫੀਲਡ ਹਾਕੀ ਫੇਅਰਫੀਲਡ ਦੂਜੇ ਥਾਂ ਤੇ ਰਹੇ। ਇਸ ਤੋਂ ਇਲਾਵਾ ਬੱਚਿਆਂ ਦੀਆਂ ਹਾਕੀ ਟੀਮਾਂ ਨੇ ਵੱਖਰੇ ਤੌਰ ਤੇ ਹਿੱਸਾ ਲਿਆ ਤੇ ਫਰਿਜਨੋਂ ਦੀ ਟੀਮ ਜੇਤੂ ਰਹੀ। ਕੁਲ 18 ਮੈਚ ਹੋਏ ਜਿਨਾਂ ਵਿੱਚ ਕਈ ਇੰਟਰਨੈਸਨਲ ਖਿਡਾਰੀ ਵੀ ਖੇਡੇ ਜਿਨਾਂ ‘ਚ ਦਵਿੰਦਰ ਬਾਲਮੀਕੀ, ਹਰਪਾਲ ਸਿੰਘ ਜੋ ਇੰਡੀਆ ਟੀਮ ਲਈ ਖੇਡੇ ਸਨ ਸਯਾਦ ਅਨਵਰ ਜੋ ਪਾਕਿਸਤਾਨੀ ਹਾਕੀ ਟੀਮ ‘ਚ ਖੇਡ ਚੁੱਕੇ ਹਨ ਵੀ ਇਥੇ ਅਪਾਣੀਆਂ ਆਪਣੀਆਂ ਟੀਮਾਂ ‘ਚ ਖੇਡੇ। ਇਸ ਮੌਕੇ ਇੰਟਰਨੈਸ਼ਨਲ ਖਿਡਾਰੀ ਭਾਰਤੀ ਹਾਕੀ ਦੇ ਸਾਬਕਾ ਕੈਪਟਨ, ਨਿਰਮਲ ਸਿੰਘ ਜੋ ਭਾਰਤੀ ਹਾਕੀ ਨੈਸ਼ਨਲ ‘ਚ ਖੇਡ ਚੁੱਕੇ ਤੇ ਸੁਰਜੀਤ ਸਿੰਘ ਮਿੱਠਾ ਜੋ ਪੁਲੀਸ ਟੀਮ ‘ਚ ਖੇਡੇ ਤੇ ਰਣਜੋਧ ਸਿੰਘ ਸੰਘਾ ਜੋ ਅਮਰੀਕਾ ਹਾਕੀ ‘ਚ ਖੇਡੇ , ਇਨਾ ਸਾਰਿਆਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਪ੍ਰਬੰਧਕਾਂ ਪ੍ਰਬੰਧਕਾਂ ‘ਚ ਮੁੱਖ ਤੌਰ ‘ਤੇ ਪ੍ਰਗਟ ਸਿੰਘ ਸੰਧੂ, ਗੁਰਮੀਤ ਵੜੈਚ, ਰਣਧੀਰ ਸਿੰਘ ਨਿੱਝਰ, ਬਿੱਟੂ ਰੰਧਾਵਾ, ਨਰਿੰਦਰ ਥਾਂਦੀ, ਤਰਲੋਚਨ ਅਟਵਾਲ, ਗੋਲਡੀ ਲਾਲੀ, ਭੁਪਿੰਦਰ ਸੰਘੇੜਾ, ਹੈਪੀ ਔਲਖ, ਗੁਰਜੀਤ ਦਿਓਲ, ਪਿੰਦੀ ਸੰਧੂ, ਹੈਪੀ ਬਰਿਆਨਾ,ਲਾਡਾ ਢਿਲੋਂ, ਪੰਮਾ ਲੱਧੜ ਵਲੋਂ ਪਲੈਕਾਂ ਦੇ ਕੇ ਸਨਮਾਨ ਦਿੱਤਾ ਗਿਆ।
ਇਸ ਮੌਕੇ ਰੈਫਰੀ ਗਗਨਦੀਪ ਸਿੰਘ, ਰਾਜਪਾਲ ਸਿੰਘ ਟਰਾਂਟੋ ਤੇ ਅਨਮੋਲਕ ਸਿੰਘ ਨਾਮਧਾਰੀ ਨੇ ਰੈਫਰੀਆਂ ਦੀ ਜਿੰਮੇਵਾਰੀ ਨਿਭਾਈ। ਇਸ ਮੌਕੇ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ ਨੇ ਮੁੱਖ ਮਹਿਮਾਨ ਵਜੋਂ ਹਾਰੀ ਦਿੱਤੀ। ਇਸ ਮੌਕੇ ਡਿਸਟ੍ਰਿਕ ਦੋ ਤੋਂ ਕੌਂਸਲ ਮੇਂਬਰ ਲਈ ਖੜੇ ਰੌਡ ਬਰਾਉਰ ਨੇ ਵੀ ਹਾਜਰੀ ਦਿੱਤੀ। ਇਸ ਟੂਰਨਾਂਮੈਂਟ ਵਿੱਚ ਬੈਸਟ ਪਲੇਅਰ ਗੁਰਕੀਰਤ ਸਿੰਘ ਯੂਬਾ ਬ੍ਰਦਰਜ ਨੂੰ ਮਿਲਿਆ।