ਆਕਲੈਂਡ – 10 ਅਗਸਤ ਦਿਨ ਸੋਮਵਾਰ ਨੂੰ ਸੋਲੋਮਨ ਟਾਪੂ ਦੇ ਨੇੜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਉੱਤੇ ਭੁਚਾਲ ਦੀ ਤੀਵਰਤਾ 6.9 ਮਿਣੀ ਗਈ ਹੈ। ਭੁਚਾਲ ਪ੍ਰਭਾਵਿਤ ਖੇਤਰ ਲਈ ਸੁਨਾਮੀ ਆਉਣ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਗੌਰਤਲਬ ਹੈ ਕਿ ਇੱਥੇ ਪਿਛਲੇ ਮਹੀਨੇ ਵੀ ਭੁਚਾਲ ਆਇਆ ਸੀ।
ਭੁਚਾਲ ਦਾ ਕੇਂਦਰ ਰਾਜਨਾਧੀ ਹੋਨਿਆਨਾ ਤੋਂ 214 ਕਿਲੋਮੀਟਰ ਅਤੇ ਦਾਦਾਲੀ ਦੇ ਦੱਖਣ ਪੱਛਮ ਵਿੱਚ ਕੁਲ 186 ਕਿਲੋਮੀਟਰ ਦੂਰ ਸੀ। ਭੁਚਾਲ ਨਾਲ ਹੁਣੇ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਹਵਾਈ ਵਿੱਚ ਸਥਿਤ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਵੀ ਭੁਚਾਲ ਦੀ ਤੀਵਰਤਾ 6.9 ਦੱਸੀ ਅਤੇ ਕਿਹਾ ਕਿ ਪ੍ਰਸ਼ਾਂਤ ਖੇਤਰ ਵਿੱਚ ਵਿਨਾਸ਼ਕਾਰੀ ਸੁਨਾਮੀ ਆਉਣ ਦਾ ਕੋਈ ਖ਼ਦਸ਼ਾ ਨਹੀਂ ਹੈ। ਆਸਟਰੇਲਿਆਈ ਅਫਸਰਾਂ ਨੇ ਸਮੁੰਦਰ ਦੇ ਹੇਠਾਂ ਆਏ ਇਸ ਭੁਚਾਲ ਦੀ ਤੀਵਰਤਾ 6.8 ਦੱਸੀ ਹੈ, ਪਰ ਉਨ੍ਹਾਂ ਨੇ ਵੀ ਸੁਨਾਮੀ ਦਾ ਕੋਈ ਖ਼ਦਸ਼ਾ ਨਹੀਂ ਜਤਾਇਆ।
International News ਸੋਲੋਮਨ ਟਾਪੂ ਵਿੱਚ ਭੁਚਾਲ ਦੇ ਝਟਕੇ