ਸ੍ਰੀਨਗਰ, 20 ਅਗਸਤ (ਏਜੰਸੀ) – ਸ੍ਰੀਨਗਰ ਵਿੱਚ ਸੋਮਵਾਰ ਨੂੰ ਹੋਏ ਹਿੰਸਕ ਪ੍ਰਦਰਸ਼ਨ ਨਾਲ ਈਦ ਸਮਾਰੋਹ ਵਿੱਚ ਵਿਘਨ ਪਿਆ। ਭੀੜ ਨੇ ਈਦਗਾਹ ਖੇਤਰ ਵਿੱਚ ਇਕ ਪੁਲਿਸ ਦੇ ਵਾਹਨ ਨੂੰ ਅੱਗ ਲਗਾ ਦਿੱਤੀ ਅਤੇ ਤਿੰਨ ਪੁਲਿਸ ਕਰਮੀਆਂ ਦੀ ਪਿਟਾਈ ਕਰ ਦਿੱਤੀ। ਪੁਰਾਣੇ ਸ਼ਹਿਰ ਵਿੱਚ ਜਿਵੇਂ ਹੀ ਈਦ ਦੀ ਨਵਾਜ ਖ਼ਤਮ ਹੋਈ ਸੈਂਕੜੇ ਨੌਜਵਾਨਾਂ ਨੇ ਸੜਕ………. ਜਾਮ ਕਰ ਦਿੱਤੀ। ਇਨ੍ਹਾਂ ਲੋਕਾਂ ਨੇ ਕਾਮਰਵਾੜੀ ਤੋਂ ਸੌਰਾ ਜਾ ਰਹੇ ਇਕ ਪੁਲਿਸ ਦੀ ਗੱਡੀ ਨੂੰ ਰੋਕ ਲਿਆ ਅਤੇ ਪੁਲਿਸ ਮੁਲਾਜ਼ਮਾਂ ਨੂੰ ਗੱਡੀ ‘ਚੋਂ ਉਤਾਰ ਕੇ ਉਸ ਨੂੰ ਅੱਗ ਲਗਾ ਦਿੱਤੀ।
ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਨੇ ਪੁਲਿਸ ਕਰਮੀਆਂ ਦੀ ਕੁਟਾਈ ਵੀ ਕੀਤੀ। ਪੁਲਿਸ ਵਾਲੇ ਉਥੇ ਤੋਂ ਬਚ ਨਿਕਲੇ। ਇਕ ਐਸ. ਆਈ. ਸਮੇਤ ਤਿੰਨ ਪੁਲਿਸ ਕਰਮੀ ਜ਼ਖ਼ਮੀ ਹੋ ਗਏ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਖੇਤਰ ਵਿੱਚ ਹੋਰ ਪੁਲਿਸ ਤਾਇਨਾਤ ਕੀਤੀ ਗਈ। ਪੁਲਿਸ ਨੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ।
ਅਧਿਕਾਰਿਤ ਸੂਤਰਾਂ ਨੇ ਅਚਾਨਕ ਹੋਈ ਹਿੰਸਾ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ। ਉਹੀ ਅਲਗਾਵਵਾਦੀ ਖੇਮੇ ਦੇ ਅਨੁਸਾਰ ਇਹ ਹਿੰਸਾ ਰਾਜ ਸਰਕਾਰ ਦੁਆਰਾ ਹੁਰਰੀਅਤ ਕਾਨਫਰੰਸ ਦੇ ਮੁਖੀ ਮੀਰਵਾਈਜ਼ ਉਮਰ ਫ਼ਾਰੂਕ ਅਤੇ ਹੋਰ ਨੇਤਾਵਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਹੋਈ। ਉਨ੍ਹਾਂ ਮੁਤਾਬਕ ਇਨ੍ਹਾਂ ਪਾਬੰਦੀਆਂ ਕਾਰਨ ਉਹ ਨਵਾਜ਼ ਵੀ ਅਦਾ ਨਹੀਂ ਕਰ ਪਾਏ।
Indian News ਸ੍ਰੀਨਗਰ ‘ਚ ਹਿੰਸਕ ਘਟਨਾਵਾਂ, ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ