ਵੈਲਿੰਗਟਨ, 10 ਸਤੰਬਰ – ਨਿਊਜ਼ੀਲੈਂਡ ‘ਚ ਸ੍ਰੀਮਤੀ ਨੀਤਾ ਭੂਸ਼ਣ ਨਵੀਂ ਹਾਈ ਕਮਿਸ਼ਨਰ ਹੋਵੇਗੀ, ਪਿਛਲੇ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸੀ ਦੇ ਕਾਰਜਕਾਲ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਇਹ ਅਹੁਦਾ ਖ਼ਾਲੀ ਪਿਆ ਹੋਇਆ ਸੀ। ਉਹ ਜਲਦੀ ਹੀ ਆਪਣਾ ਅਹੁਦਾ ਸੰਭਾਲੇਗੀ।
ਨਿਊਜ਼ੀਲੈਂਡ ‘ਚ ਭਾਰਤੀ ਦੀ ਨਵੀਂ ਆਉਣ ਵਾਲੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ 1984 ਬੈਚ ਦੇ ਇੰਡੀਅਨ ਫ਼ੌਰਨ ਸਰਵਿਸ (ਆਈਐਫਐੱਸ) ਦੀ ਅਧਿਕਾਰੀ ਹੈ। ਇਸ ਵੇਲੇ ਉਹ ਵਿਦੇਸ਼ ਮੰਤਰਾਲੇ ‘ਚ ਵਧੀਕ ਸਕੱਤਰ ਦੇ ਅਹੁਦੇ ਉੱਪਰ ਹੈ। ਉਹ 2017 ਤੋਂ 2018 ਤੱਕ ਸ਼ਿਕਾਗੋ ਵਿਖੇ ਭਾਰਤੀ ਕੌਂਸਲ ਜਨਰਲ ਵੀ ਰਹੀ ਹੈ।
Home Page ਸ੍ਰੀਮਤੀ ਨੀਤਾ ਭੂਸ਼ਣ ਨਿਊਜ਼ੀਲੈਂਡ ‘ਚ ਭਾਰਤ ਦੀ ਨਵੀਂ ਹਾਈ ਕਮਿਸ਼ਨਰ ਹੋਵੇਗੀ