ਅੰਮ੍ਰਿਤਸਰ – 6 ਜੂਨ ਦਿਨ ਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ 1984 ‘ਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ‘ਤੇ ਹੋਈ ਸਾਕਾ ਨੀਲਾ ਤਾਰਾ ਫੌਜੀ ਕਾਰਵਾਈ ਦੀ ਯਾਦ ‘ਚ ਘੱਲੂਘਾਰਾ ਦਿਵਸ ਦੀ 29ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਕੌਮ ਦੇ ਨਾਂ ਜਾਰੀ ਕੀਤੇ ਗਏ ਸੰਦੇਸ਼ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ 29 ਸਾਲ ਪਹਿਲਾਂ ਵਾਪਰਿਆ ਇਹ ਸਾਕਾ ਰਹਿੰਦੀ ਦੁਨੀਆ ਤੱਕ ਸਿੱਖ ਕੌਮ ਲਈ ਵੱਡੇ ਦੁੱਖ ਦੇ ਦਿਨ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਸਮੁੱਚੀ ਕੌਮ ਨੂੰ ਨਿੱਜ ਸਵਾਰਥਾਂ ਨੂੰ ਛੱਡ ਕੇ ਇਕ ਹੋਣ ਦੀ ਗੱਲ ਕਹੀ।
ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹੋਏ ਅਰਦਾਸ ਦਿਵਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਵਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਲਿਆ। ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਿਰੋਪਾਓ ਵੀ ਦਿੱਤੇ ਗਏ। ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਪੜ੍ਹਦਿਆਂ ਆਖਿਆ ਕਿ ਸਾਕਾ ਨੀਲਾ ਤਾਰਾ ਨੂੰ 29 ਸਾਲ ਬੀਤ ਚੁੱਕੇ ਹਨ, ਪਰ ਇਹ ਸਾਕਾ ਅੱਜ ਵੀ ਤਰੋ-ਤਾਜ਼ਾ ਲੱਗਦਾ ਹੈ। ਇਸ ਕਾਰਨ ਮਿਲੇ ਜ਼ਖ਼ਮ ਅੱਜ ਵੀ ਅੱਲ੍ਹੇ ਹਨ। ਇਹ ਵਧੇਰੇ ਦੁਖਦਾਈ ਹੈ, ਇਹ ਫੌਜੀ ਹਮਲਾ ਉਨ੍ਹਾਂ ਹਾਕਮਾਂ ਨੇ ਕਰਵਾਇਆ, ਜਿਨ੍ਹਾਂ ਲਈ ਸਿੱਖ ਕੌਮ ਦੇ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ ਅਤੇ ਦੇਸ਼ ਆਜ਼ਾਦ ਕਰਾਇਆ। 15 ਅਗਸਤ ਦਾ ਦਿਨ ਜੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ ਤਾਂ ੬ ਜੂਨ ਸਿੱਖ ਕੌਮ ਲਈ ਦੁਖ ਦਾ ਦਿਨ ਹੈ। ਆਜ਼ਾਦ ਦੇਸ਼ ਵਿੱਚ ਸਿੱਖ ਕੌਮ ਨੂੰ ਜਿਵੇਂ ਕੁੱਟਿਆ, ਲੁੱਟਿਆ ਤੇ ਕਤਲ ਕੀਤਾ ਗਿਆ ਹੈ, ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਿੱਖ ਕਿਸੇ ਦੁਸ਼ਮਣ ਦੇਸ਼ ਦੇ ਬਾਸ਼ਿੰਦੇ ਹੋਣ। ਜੂਨ 1984 ਦਾ ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ‘ਚ ਹੋਏ ਸਿੱਖ ਕਤਲੇਆਮ ਇਤਿਹਾਸ ਦੇ ਉਹ ਕਾਲੇ ਦਿਨ ਹਨ, ਜੋ ਸਿੱਖਾਂ ਨੂੰ ਹਮੇਸ਼ਾ ਝੰਜੋੜਦੇ ਰਹਿਣਗੇ। ਦੇਸ਼ ਦਾ ਕਾਨੂੰਨ ਅਤੇ ਪ੍ਰਬੰਧਕੀ ਢਾਂਚਾ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਿਹਾ ਹੈ। ਇਕ ਪਾਸੇ ਬੇਕਸੂਰ ਸਿੱਖ ਨੌਜਵਾਨ ਜੇਲ੍ਹਾਂ ‘ਚ ਬੰਦ ਹਨ ਅਤੇ ਉਨ੍ਹਾਂ ਨੂੰ ਫਾਂਸੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਦੋਂ ਕਿ ਦੂਜੇ ਪਾਸੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕ ਸੈਂਕੜੇ ਗਵਾਹੀਆਂ ਹੋਣ ਦੇ ਬਾਵਜੂਦ ਵੀ ਅਦਾਲਤਾਂ ਵਲੋਂ ਬਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਤੰਤਰ ਅਤੇ ਮੀਡੀਆ ਨੇ ਦੂਜੇ ਧਰਮਾਂ ਅਤੇ ਦੂਜੇ ਸੂਬਿਆਂ ਵਿੱਚ ਸਿੱਖਾਂ ਦੀ ਗਲਤ ਤਸਵੀਰ ਪੇਸ਼ ਕੀਤੀ ਹੈ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਉਹ ਸਿੱਖ ਵਿਦਵਾਨਾਂ, ਇਤਿਹਾਸਕਾਰਾਂ ਤੇ ਹੋਰਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਹਰ ਭਾਸ਼ਾ ਵਿੱਚ ਕਿਤਾਬਚਾ ਛਾਪੇ, ਜਿਸ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਹੋਵੇ ਅਤੇ ਇਹ ਕਿਤਾਬਚੇ ਦੇਸ਼ ਭਰ ਵਿੱਚ ਵੰਡੇ ਜਾਣ। ਇਹ ਹੀ ਸ਼ਹੀਦਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।
ਇਸ ਸਮਾਗਮ ਸਮੇਂ ਭਾਈ ਈਸ਼ਰ ਸਿੰਘ ਸਪੁੱਤਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪਤਨੀ ਬੀਬੀ ਹਰਮੀਤ ਕੌਰ, ਭਰਾਤਾ ਭਾਈ ਮਨਜੀਤ ਸਿੰਘ ਅਤੇ ਸਪੁੱਤਰ ਭਾਈ ਤਰਲੋਚਨ ਸਿੰਘ, ਸ਼ਹੀਦ ਜਨਰਲ ਸ਼ੁਬੇਗ ਸਿੰਘ ਦੇ ਭਰਾਤਾ ਸ: ਬੇਅੰਤ ਸਿੰਘ, ਬਾਬਾ ਠਾਹਰਾ ਸਿੰਘ ਦੇ ਵਾਰਸਾਂ ਤੋਂ ਇਲਾਵਾ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਪਹਿਲਾਂ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਸਾਕਾ ਨੀਲਾ ਤਾਰਾ ਅਤੇ ਅੱਜ ਦੇ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਸਮੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ (ਬਿਹਾਰ) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਤੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੀ ਮੌਜੂਦ ਸਨ।
ਇਨ੍ਹਾਂ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਸਿਮਰਨਜੀਤ ਸਿੰਘ ਮਾਨ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਸ: ਗੁਰਬਚਨ ਸਿੰਘ ਕਰਮੂੰਵਾਲ, ਸ: ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਸ: ਹਰਜਾਪ ਸਿੰਘ ਸੁਲਤਾਨਵਿੰਡ, ਬਾਬਾ ਚਰਨਜੀਤ ਸਿੰਘ, ਸ. ਗੁਰਿੰਦਰਪਾਲ ਸਿੰਘ ਕਾਦੀਆਂ, ਸ: ਭੁਪਿੰਦਰ ਸਿੰਘ ਭਲਵਾਨ, ਸ: ਗੁਰਪ੍ਰੀਤ ਸਿੰਘ ਝੱਬਰ ਤੇ ਸ: ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਸ: ਹਰਦਲਬੀਰ ਸਿੰਘ ਸ਼ਾਹ, ਸ: ਕਸ਼ਮੀਰ ਸਿੰਘ ਬਰਿਆਰ ਤੇ ਸ: ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਮਹਿਤਾ ਚੌਕ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਸੰਗਰਾਵਾਂ, ਪ੍ਰੋ: ਵਿਰਸਾ ਸਿੰਘ ਵਲਟੋਹਾ, ਸ: ਤਰਲੋਚਨ ਸਿੰਘ, ਸ: ਰੂਪ ਸਿੰਘ ਤੇ ਸ: ਸਤਬੀਰ ਸਿੰਘ ਸਕੱਤਰ, ਸ: ਮਨਜੀਤ ਸਿੰਘ ਨਿੱਜੀ ਸਕੱਤਰ, ਸ: ਹਰਭਜਨ ਸਿੰਘ ਮਨਾਵਾਂ, ਸ: ਸੁਖਦੇਵ ਸਿੰਘ ਭੂਰਾਕੋਹਨਾ, ਸ: ਜਸਪਾਲ ਸਿੰਘ, ਸ: ਅੰਗਰੇਜ ਸਿੰਘ, ਸ: ਬਿਜੈ ਸਿੰਘ, ਮੇਜਰ ਸਿੰਘ ਖ਼ਾਲਸਾ, ਸ਼ੀਸ਼ਪਾਲ ਸਿੰਘ ਮੀਰਾਂਕੋਟ, ਬਲਜੀਤ ਸਿੰਘ, ਰਸ਼ਪਾਲ ਸਿੰਘ, ਸ: ਜਗਜੀਤ ਸਿੰਘ, ਸ: ਗੁਰਚਰਨ ਸਿੰਘ ਘਰਿੰਡਾ, ਸ: ਪਰਮਜੀਤ ਸਿੰਘ ਸਰੋਆ ਤੇ ਸ: ਭੁਪਿੰਦਰਪਾਲ ਸਿੰਘ, ਸ: ਪ੍ਰਤਾਪ ਸਿੰਘ, ਸ: ਕੁਲਵਿੰਦਰ ਸਿੰਘ ਰਮਦਾਸ, ਸ: ਹਰਮਿੰਦਰ ਸਿੰਘ ਮੂਧਲ, ਬਾਬਾ ਅਵਤਾਰ ਸਿੰਘ (ਬਿਧੀ ਚੰਦ ਸੰਪਰਦਾਇ) ਸੁਰਸਿੰਘ ਵਾਲੇ, ਬਾਬਾ ਮੇਜਰ ਸਿੰਘ , ਬਾਬਾ ਗੁਰਪਿੰਦਰ ਸਿੰਘ ਵਡਾਲਾ ਤੇ ਬਾਬਾ ਹਰੀਦੇਵ ਸਿੰਘ ਈਸਾਪੁਰ, ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ, ਸ: ਇਮਾਨ ਸਿੰਘ ਮਾਨ, ਸ: ਧਿਆਨ ਸਿੰਘ ਮੰਡ ਸਾਬਕਾ ਐਮ.ਪੀ., ਸ: ਅਜਾਇਬ ਸਿੰਘ ਅਭਿਆਸੀ, ਭਾਈ ਕੰਵਰਪਾਲ ਸਿੰਘ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ (ਦਲ ਖਾਲਸਾ), ਭਾਈ ਜਸਬੀਰ ਸਿੰਘ ਘੁੰਮਣ, ਭਾਈ ਮੋਹਕਮ ਸਿੰਘ, ਭਾਈ ਗੁਰਸੇਵਕ ਸਿੰਘ ਹਰਪਾਲਪੁਰ, ਸ: ਮਨਜੀਤ ਸਿੰਘ ਭੋਮਾਂ, ਸ: ਹਰਪਾਲ ਸਿੰਘ ਚੀਮਾਂ, ਸ: ਰਘਬੀਰ ਸਿੰਘ ਰਾਜਾਸਾਂਸੀ, ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸ਼ਖੀਰਾ, ਪ੍ਰੋ: ਮਹਿੰਦਰ ਸਿੰਘ, ਸ: ਅਮਰਜੀਤ ਸਿੰਘ ਕਿਲਾ ਹਕੀਮਾਂ, ਬੀਬੀ ਗੁਰਦੀਪ ਕੌਰ ਚੱਢਾ, ਗੁਰਜੰਟ ਸਿੰਘ, ਸਿਕੰਦਰ ਸਿੰਘ, ਅਮਰੀਕ ਸਿੰਘ ਨੰਗਲ, ਡਾ: ਕਾਰਜ ਸਿੰਘ ਧਰਮ ਸਿੰਘ ਵਾਲਾ, ਸਮਸ਼ੇਰ ਸਿੰਘ, ਗੁਰਮੁਖ ਸਿੰਘ ਸੰਧੂ, ਪਿੰ੍ਰ: ਸੂਬਾ ਸਿੰਘ, ਸੁਖਜਿੰਦਰ ਸਿੰਘ ਜੌੜਾ, ਸੁਖਰਾਜ ਸਿੰਘ ਵੇਰਕਾ, ਕੰਵਰਬੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਖ਼ਾਲਸਾ, ਬਲਵੰਤ ਸਿੰਘ ਗੋਪਾਲਾ, ਗੁਰਚਰਨ ਸਿੰਘ ਗਰੇਵਾਲ, ਪਰਮਜੀਤ ਸਿੰਘ ਖ਼ਾਲਸਾ, ਅਮਰਬੀਰ ਸਿੰਘ ਢੋਟ, ਮੇਜਰ ਸਿੰਘ ਲੁਧਿਆਣਾ, ਬਲਜੀਤ ਸਿੰਘ ਬੀਤਾ, ਗੁਰਬਖਸ਼ ਸਿੰਘ ਖਾਲਸਾ, ਕੰਵਲਜੀਤ ਸਿੰਘ ਲਾਲੀ, ਮਹਿਲ ਸਿੰਘ ਢੱਡਰੀਆਂ, ਦਿਸ਼ਾ ਦੀਪ ਸਿੰਘ ਵਾਰਿਸ, ਕੁਲਤਾਰ ਸਿੰਘ ਲਾਲੀ, ਅਮਨਦੀਪ ਸਿੰਘ ਧੰਜੂ, ਜਸਪਾਲ ਸਿੰਘ ਸਲਾਮ ਗੰਜ, ਜਥੇਦਾਰ ਕੁਲਵੰਤ ਸਿੰਘ, ਬਲਜੀਤ ਸਿੰਘ ਸੱਗੂ ਹੋਰ ਕਰਮਚਾਰੀ ਤੇ ਵੱਡੀ ਗਿੱਣਤੀ ‘ਚ ਸਿੱਖ ਸੰਗਤਾਂ ਮੌਜੂਦ ਸਨ
ਇਸ ਮੌਕੇ ਅਰਦਾਸ ਮਗਰੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਸਮਰਥਕਾਂ ਤੇ ਹੋਰਨਾਂ ਵਲੋਂ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ ਅਤੇ ਅਕਾਲ ਤਖ਼ਤ ਸਾਹਿਬ ‘ਤੇ ਜਾਣ ਤੋਂ ਰੋਕੇ ਜਾਣ ‘ਤੇ ਟਾਸਕ ਫੋਰਸ ਅਤੇ ਸ੍ਰੀ ਮਾਨ ਦੇ ਸਮਰਥਕਾਂ ‘ਚ ਧੱਕਾ-ਮੁੱਕੀ ਵੀ ਹੋਈ, ਜਿਸ ਵਿੱਚ ਸਾਬਕਾ ਸੰਸਦ ਮੈਂਬਰ ਧਿਆਨ ਸਿੰਘ ਮੰਡ ਨੂੰ ਮਾਮੂਲੀ ਸੱਟ ਵੀ ਲੱਗੀ ਹੈ। ਜਦੋਂ ਸ੍ਰੀ ਮਾਨ ਅਤੇ ਉਨ੍ਹਾਂ ਦੇ ਸਮਰਥਕ ਸ਼ਹੀਦੀ ਯਾਦਗਾਰ ਵਿਖੇ ਮੱਥਾ ਟੇਕਣ ਲਈ ਗਏ ਤਾਂ ਉਨ੍ਹਾਂ ਉਥੇ ਸੰਤ ਭਿੰਡਰਾਂਵਾਲਿਆਂ ਦੇ ਨਾਂ ਵਾਲੀ ਗੋਲਕ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਉਲਟਾ ਕਰਕੇ ਰੱਖ ਦਿੱਤਾ ਸੀ, ਨੂੰ ਮੁੜ ਪਹਿਲਾਂ ਵਾਲੀ ਸਥਿਤੀ ਵਿਚ ਰੱਖ ਦਿੱਤਾ ਅਤੇ ਨਾਅਰੇਬਾਜ਼ੀ ਕਰਦੇ ਹੋਏ ਹੇਠਾਂ ਉਤਰ ਆਏ। ਤੁਰੰਤ ਬਾਅਦ ਹੀ ਸ਼੍ਰੋਮਣੀ ਕਮੇਟੀ ਦੇ ਕਾਰਕੁਨਾਂ ਨੇ ਇਸ ਗੋਲਕ ਨੂੰ ਮੁੜ ਉਲਟਾ ਕਰ ਦਿੱਤਾ। ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲੇ ਦੇ ਕਾਰਕੁਨਾਂ ਵੱਲੋਂ ਪ੍ਰਧਾਨ ਬਲਵੰਤ ਸਿੰਘ ਗੋਪਾਲਾ ਅਤੇ ਮੀਤ ਪ੍ਰਧਾਨ ਡਾ. ਗੁਰਜਿੰਦਰ ਸਿੰਘ ਦੀ ਅਗਵਾਈ ਹੇਠ ਨੰਗੀਆਂ ਕਿਰਪਾਨਾਂ ਨਾਲ ਸਲਾਮੀ ਦਿੱਤੀ ਗਈ।
Indian News ਸ੍ਰੀ ਅਕਾਲ ਤਖਤ ਸਾਹਿਬ ਵਿਖੇ ‘ਘੱਲੂਘਾਰਾ ਦਿਵਸ’ ਮਨਾਇਆ ਗਿਆ