ਨਵੀਂ ਦਿੱਲੀ, 20 ਜੁਲਾਈ – ਸ੍ਰੀ ਰਾਮਨਾਥ ਕੋਵਿੰਦ ਭਾਰਤ ਦੇ ਅਗਲੇ ਨਵੇਂ ਰਾਸ਼ਟਰਪਤੀ ਚੁਣੇ ਗਏ। ਸ੍ਰੀ ਕੋਵਿੰਦ ਹੁਣ ਦੇਸ਼ ਦੇ 14ਵੇਂ ਰਾਸ਼ਟਰਪਤੀ ਹੋਣਗੇ। ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਵਿਰੋਧੀ ਪਾਰਟੀ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਲਗਭਗ 3 ਲੱਖ 34 ਹਜ਼ਾਰ ਵੋਟਾਂ ਦੇ ਅੰਤਰ ਨਾਲ ਹਰਾਇਆ। ਸ੍ਰੀ ਕੋਵਿੰਦ ਨੂੰ 65.65 ਫੀਸਦੀ ਵੋਟ ਹਾਸਲ ਹੋਏ ਹਨ। ਜਦੋਂ ਕਿ ਮੀਰਾ ਕੁਮਾਰ ਨੂੰ 35.34 ਫੀਸਦੀ ਵੋਟ ਮਿਲੇ।
ਰਾਸ਼ਟਰਪਤੀ ਚੋਣ ਜਿੱਤਣ ਦੇ ਬਾਅਦ ਸ੍ਰੀ ਰਾਮਨਾਥ ਕੋਵਿੰਦ ਮੀਡੀਆ ਨਾਲ ਮੁਖਾਤਬ ਹੋਏ। ਸ੍ਰੀ ਕੋਵਿੰਦ ਨੇ ਜਿੱਤ ਦੇ ਬਾਅਦ ਕਿਹਾ ਕਿ ਇਹ ਮੇਰੇ ਲਈ ਭਾਵੁਕ ਪਲ ਹੈ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਰਵੇ ਭਵੰਤੁ ਸੁਖਿਨ: ਦੇ ਭਾਵ ਦੇ ਨਾਲ ਲਗਾਤਾਰ ਲਗਾ ਰਹਾਂਗਾ। ਇਹ ਭਾਰਤੀ ਪਰੰਪਰਾ ਦੀ ਮਹਾਨਤਾ ਦਾ ਪ੍ਰਤੀਕ ਹੈ। ਮੈਨੂੰ ਇਹ ਜ਼ਿੰਮੇਦਾਰੀ ਦਿੱਤੀ ਜਾਣੀ ਉਸ ਹਰ ਵਿਅਕਤੀ ਲਈ ਉਦਾਹਰਣ ਹੈ ਜੋ ਇਮਾਨਦਾਰੀ ਨਾਲ ਮਿਹਨਤ ਕਰਦਾ ਹੈ। ਸ੍ਰੀ ਕੋਵਿੰਦ ਨੇ ਯੂਪੀਏ ਉਮੀਦਵਾਰ ਮੀਰਾ ਕੁਮਾਰ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀ।
aੁੱਥੇ ਹੀ ਮੀਰਾ ਕੁਮਾਰ ਨੇ ਸ੍ਰੀ ਰਾਮਨਾਥ ਕੋਵਿੰਦ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਮੈਂ ਕੋਵਿੰਦ ਜੀ ਨੂੰ ਸ਼ੁੱਭਕਾਮਨਾਵਾਂ ਦੇਣਾ ਚਾਹੁੰਦੀ ਹਾਂ ਕਿ ਉਹ ਚੁਣੌਤੀ ਭਰਪੂਰ ਸਮੇਂ ਵਿੱਚ ਸੰਵਿਧਾਨ ਦੀ ਗਰਿਮਾ ਨੂੰ ਬਣਾਈ ਰੱਖਣ। ਜਿਸ ਵਿਚਾਰਧਾਰਾ ਦੀ ਲੜਾਈ ਲਈ ਮੈਂ ਅੱਗੇ ਆਈ ਸੀ ਉਹ ਅੱਜ ਖ਼ਤਮ ਨਹੀਂ ਹੋਈ ਹੈ। ਤੁਸੀਂ ਸਭ ਨੇ ਹਮੇਸ਼ਾ ਸਾਥ ਦਿੱਤਾ ਹੈ, ਤੁਹਾਡਾ ਸਾਰਿਆਂ ਦਾ ਧੰਨਵਾਦ।
ਇਸ ਤੋਂ ਪਹਿਲਾਂ, ਰਿਟਰਨਿੰਗ ਆਫ਼ੀਸਰ ਅਨੂਪ ਮਿਸ਼ਰਾ ਨੇ ਸ੍ਰੀ ਰਾਮਨਾਥ ਕੋਵਿੰਦ ਦੀ ਜਿੱਤ ਦਾ ਰਸਮੀ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਰਾਮਨਾਥ ਕੋਵਿੰਦ ਨੂੰ 7,02,044 ਵੋਟ ਹਾਸਲ ਹੋਏ ਹਨ ਜਦੋਂ ਕਿ ਮੀਰਾ ਕੁਮਾਰ ਨੂੰ ਕੁਲ 3,67,318 ਮਿਲੇ ਹਨ।
ਸ੍ਰੀ ਕੋਵਿੰਦ ਦੀ ਜਿੱਤ ਦੇ ਐਲਾਨ ਦੇ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲੀਆਂ ਦਾ ਤਾਂਤਾ ਲੱਗ ਗਿਆ ਹੈ। ਸੱਤਾ ਪੱਖ ਤੋਂ ਲੈ ਕੇ ਵਿਰੋਧੀ ਦਲਾਂ ਦੇ ਆਗੂਆਂ ਨੇ ਵਧਾਈ ਸੁਨੇਹਾ ਭੇਜੇ। ਪੀਐਮ ਮੋਦੀ, ਅਮਿਤ ਸ਼ਾਹ ਸਮੇਤ ਸਾਰੇ ਆਗੂਆਂ ਨੇ ਸ੍ਰੀ ਕੋਵਿੰਦ ਨੂੰ ਜਿੱਤ ਦੀ ਵਧਾਈ ਦਿੱਤੀ ਹੈ।
Indian News ਸ੍ਰੀ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ