ਪੜ੍ਹਾਈ-ਲਿਖਾਈ ਵਿਚ ਮੋਹਰੀ ਰਹੇ ਬੱਚਿਆਂ ਨੂੰ ਕੀਤਾ ਸਨਮਾਨਿਤ
ਆਕਲੈਂਡ, 25 ਫਰਵਰੀ (ਹਰਜਿੰਦਰ ਸਿੰਘ ਬਸਿਆਲਾ) – ਅੱਜ ਸ੍ਰੀ ਗੁਰੂ ਰਵਿਦਾਸ ਟੈਂਪਲ ਬੰਬੇ ਹਿੱਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਸਬੰਧ ਵਿਚ ਲੜੀਵਾਰ ਸਮਾਗਮ 4 ਫਰਵਰੀ ਤੋਂ ਹੀ ਸ਼ੁਰੂ ਸਨ। ਅੱਜ ਆਖਰੀ ਸਮਾਗਮ ਦੇ ਵਿਚ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਸ੍ਰੀ ਲਾਲ ਚੰਦ ਦੇ ਪਰਿਵਾਰ ਵੱਲੋਂ ਕਰਵਾਈ ਗਈ। ਹਜ਼ੂਰੀ ਰਾਗੀ ਭਾਈ ਪਰਵਿੰਦਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਨੇ ਗੁਰੂ ਰਵਿਦਾਸ ਜੀ ਦੇ ਪਾਵਨ ਸਲੋਕਾਂ ਦਾ ਰਸਭਿੰਨਾ ਗਾਇਨ ਕੀਤਾ।
ਪ੍ਰਬੰਧਕ ਕਮੇਟੀ ਤੋਂ ਸ. ਮਲਕੀਅਤ ਸਿੰਘ ਸਹੋਤਾ ਨੇ ਇਕ ਸ਼ਬਦ ਨਾਲ, ਸ੍ਰੀ ਹੰਸ ਰਾਜ ਕਟਾਰੀਆ ਨੇ ਇਕ ਗੀਤ ਰਾਹੀਂ, ਭਾਈ ਕੁਲਵੰਤ ਸਿੰਘ ਖਹਿਰਬਾਦੀ ਨੇ ਇਕ ਸ਼ਬਦ ‘ਇਕੁ ਛਿਨੁ ਦਰਸੁ ਦਿਖਾਇ ਜੀ’ ਬਹੁਤ ਹੀ ਮਿੱਠਾਸ ਭਰੇ ਲਹਿਜ਼ੇ ਵਿਚ ਸਰਵਣ ਕਰਵਾਇਆ।
ਭਾਈ ਕੁਲਵੰਤ ਸਿੰਘ ਹੋਰਾਂ ਦਾ ਯੂ.ਟਿਊਬ ਉਤੇ ਆਇਆ ਨਵਾਂ ਸ਼ਬਦ ‘ਸਗਲ ਭਵਨ ਕੇ ਨਾਇਕਾ’ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਬੁਲਾਰਿਆਂ ਦੇ ਵਿਚ ਸ੍ਰੀ ਅਮਰਜੀਤ ਬੰਗੜ ਹੋਰਾਂ ਨੇ ਜੋਸ਼ਮਈ ਵਿਚਾਰ ਰੱਖਦਿਆਂ ਏਕੇ ਦੀ ਬਰਕਤ ਉਤੇ ਜ਼ੋਰ ਦਿੱਤਾ। ਸ. ਸਤਿੰਦਰ ਪੱਪੀ ਨੇ ਇਕ ਧਾਰਮਿਕ ਗੀਤ ਨਾਲ ਹਾਜ਼ਰੀ ਲਗਵਾਈ। ਸ੍ਰੀ ਹਰਦਿਆਲ ਅਤੇ ਸਥਾਨਿਕ ਗਾਇਕ ਬਿੱਲਾ ਮੁੱਗੋਵਾਲੀਆ ਨੇ ਬਹੁਤ ਸੁੰਦਰ ਗੀਤ ਸਰਵਣ ਕਰਵਾਇਆ। ਸ. ਤਾਰਾ ਸਿੰਘ ਬੈਂਸ, ਸ੍ਰੀ ਰੇਸ਼ਮ ਕਰੀਮਪੁਰੀ ਅਤੇ ਸ੍ਰੀ ਜਸਵਿੰਦਰ ਸੰਧੂ ਹੋਰਾਂ ਸੰਗਤ ਨੂੰ ਵਧਾਈ ਦਿੱਤੀ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ. ਨਰਿੰਦਰ ਸਿੰਘ ਸੋਹਤਾ ਅਤੇ ਪ੍ਰਧਾਨ ਸ. ਪਰਮਜੀਤ ਸਿੰਘ ਮਹਿਮੀ ਹੋਰਾਂ ਨੇ ਰਲ ਮਿਲ ਕੇ ਨਿਭਾਈ। ਮੈਨੇਜਮੈਂਟ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ। ਗੁਰੂ ਕੇ ਲੰਗਰ ਇੰਚਾਰਜ਼ ਸ੍ਰੀ ਰਾਮ ਸਿੰਘ ਚੌਂਕੜੀਆ ਨੇ ਵੀ ਸਾਰੇ ਸੇਵਾਦਾਰਾਂ ਨਾਲ ਰਲ ਕੇ ਸਾਰੇ ਕਾਰਜ ਨੂੰ ਬਹੁਤ ਸੋਹਣਾ ਸਿਰੇ ਚਾੜਿ੍ਹਆ। ਅੱਜ ਕਾਰ ਪਾਰਕਿੰਗ ਦੇ ਵਿਚ ਕਿਤੇ ਵੀ ਕੋਈ ਜਗ੍ਹਾ ਖਾਲੀ ਨਹੀਂ ਸੀ ਅਤੇ ਗੇ੍ਰਟ ਸਾਊਥ ਰੋਡ ਉਤੇ ਵੀ ਲੰਬੀਆਂ ਲਾਈਨਾਂ ਲੱਗੀਆਂ। ਬੱਚਿਆਂ ਦੇ ਮਨੋਰੰਜਨ ਲਈ ਬਾਉਂਸੀ ਕਾਸਟਲ (ਹਵਾ ਮਹਿਲ) ਵੀ ਰੱਖਿਆ ਗਿਆ।
ਬੱਚਿਆਂ ਨੂੰ ਸ਼ਾਬਾਸ਼ੀ: ਗੁਰਪੁਰਬ ਮੌਕੇ ਜਿੱਥੇ ਭਾਰੀ ਗਿਣਤੀ ਦੇ ਵਿਚ ਜੁੜੀ ਸੰਗਤ ਦੇ ਵਿਚ ਧਾਰਮਿਕ ਜਜ਼ਬਾ ਪ੍ਰਗਟ ਹੋ ਰਿਹਾ ਸੀ ਉਥੇ ਨਵੀਂ-ਪੀੜ੍ਹੀ ਦੇ ਪੜ੍ਹੇ-ਲਿਖੇ ਲਗਪਗ 30 ਬੱਚਿਆਂ ਨੂੰ ਸਟੇਜ ਉਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਬੱਚਿਆਂ ਦੇ ਵਿਚ ਪੰਜਾਬੀ ਸਕੂਲ ਦੇ ਅਧਿਆਪਕ ਅਤੇ ਬੱਚੇ ਵੀ ਸ਼ਾਮਿਲ ਸਨ। ਸਕੂਲ ਅਧਿਆਪਕਾ ਸਿਮਰਨ ਕੌਰ ਦੇ ਸਹਿਯੋਗ ਨਾਲ ਇਥੇ ਪੰਜਾਬੀ ਸਕੂਲ ਦੇ ਵਿਚ ਕਾਫੀ ਬੱਚੇ ਪਹੁੰਚਣੇ ਸ਼ੁਰੂ ਹੋ ਗਏ ਹਨ।
Home Page ਸ੍ਰੀ ਗੁਰੂ ਰਵਿਦਾਸ ਟੈਂਪਲ ਬੰਬੇ ਹਿੱਲ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼...