ਅੰਮ੍ਰਿਤਸਰ, 31 ਮਾਰਚ – ਸੱਭਿਆਚਾਰਕ ਸੱਥ ਪੰਜਾਬ ਵੱਲੋਂ ਪਿਛਲੇ ਦਿਨੀਂ ਕਰਵਾਏ ਗਏ ਬਾਰ੍ਹਵੇਂ ਮਿਸ ਵਰਲਡ ਪੰਜਾਬਣ 2015 ਮੁਕਾਬਲੇ ਦੀ ਜੇਤੂ ਮੁਟਿਆਰ ਬੀਬਾ ਮਨਪ੍ਰੀਤ ਕੌਰ ਸੱਗੂ ਅਜ ਸ੍ਰੀ ਹਰਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਰਮਾ ਕੀਤੀ, ਮਥਾ ਟੇਕਿਆ ਤੇ ਵਿਸ਼ਵ ਸ਼ਾਂਤੀ, ਆਪਸੀ ਭਾਈਚਾਰੇ ਅਤੇ ਪੰਜਾਬੀਅਤ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਇਸ ਸਮੇਂ ‘ਮਿਸ ਵਰਲਡ ਪੰਜਾਬਣ’ ਮੁਕਾਬਲਿਆਂ ਦੇ ਬਾਨੀ ਤੇ ਚੇਅਰਮੈਨ ਸ. ਜਸਮੇਰ ਸਿੰਘ ਢੱਟ ਤੇ ਬੀਬਾ ਮਨਪ੍ਰੀਤ ਦੇ ਪਿਤਾ ਬਲਜੀਤ ਸਿੰਘ ਸੱਗੂ ਤੇ ਮਾਤਾ ਜਸਬੀਰ ਕੌਰ ਵੀ ਨਾਲ ਸਨ ।ਇਸ ਉਪਰੰਤ ਬੀਬਾ ਮਨਪ੍ਰੀਤ ਸੱਗੂ ਨੇ ਪੱਤਰਕਾਰਾਂ ਨਾਲ ਗਲ ਕਰਦਿਆਂ ਦੱਸਿਆ ਕਿ ਉਹ ਅੰਮ੍ਰਿਤਸਰ ਸਾਹਿਬ ਦੀ ਹੀ ਰਹਿਣ ਵਾਲੀ ਹੈ ਅਤੇ ਹਮੇਸ਼ਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀ ਰਹਿੰਦੀ ਹੈ ਉਸ ਨੂੰ ਇਸ ਗਲ ਦੀ ਖ਼ੁਸ਼ੀ ਹੈ ਕਿ 23 ਸਾਲਾਂ ਵਿੱਚ ਪਹਿਲੀ ਵਾਰ ਉਹ ਗੁਰੁ ਨਗਰੀ ਦੇ ਨਿਵਾਸੀਆਂ ਲਈ ਪੰਜਾਬੀ ਮੁਟਿਆਰਾਂ ਦਾ ਸਭ ਤੋਂ ਵਡਾ ਸਨਮਾਨ ਜਿਤ ਕੇ ਲਿਆਈ ਹੈ। ਉਸ ਨੇ ਕਿਹਾ ਕਿ ਉਹ ਹੁਣ ਸੱਥ ਦੀ ਰਹਿਨੁਮਾਈ ਹੇਠ ਪੰਜਾਬ ਵਿਚੋਂ ਭਰੂਣ ਹੱਤਿਆ ਤੇ ਨਸ਼ਾ ਖੋਰੀ ਵਰਗੀਆਂ ਲਾਹਨਤਾਂ ਨੂੰ ਖ਼ਤਮ ਕਰਨ ਲਈ ਸਕੂਲਾਂ ਕਾਲਜਾਂ ਵਿੱਚ ਜਾ ਕੇ ਇਕ ਲਹਿਰ ਖੜੀ ਕਰੇਗੀ । ਗਰੀਬ ਬਚੀਆਂ ਨੂੰ ਪੜਾਈ ਵਿੱਚ ਮਦਦ ਕਰਨ, ਪੰਜਾਬੀ ਮੁਟਿਆਰਾਂ ਨੂੰ ਅਪਣਾ ਪਹਿਰਾਵਾ ਅਪਣਾਉਣ ਅਤੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਖ਼ੁਸ਼ਬੂ ਦੁਨੀਆਂ ਭਰ ਵਿੱਚ ਫੁਲਾਉਣ ਲਈ ਹਰ ਸੰਭਵ ਉਪਰਾਲੇ ਕਰੇਗੀ।
Indian News ਸ੍ਰੀ ਹਰਮੰਦਰ ਸਾਹਿਬ ਵਿਖੇ ਮਿਸ ਵਰਲਡ ਪੰਜਾਬਣ ਨਤਮਸਤਕ