ਲੁਧਿਆਣਾ – 26 ਮਈ ਨੂੰ ਪੰਥ ਦੇ ਪ੍ਰਸਿੱਧ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੇ ਤੇ 17 ਮਈ ਨੂੰ ਆਪਣੇ ਤੇ ਜਥੇ ‘ਤੇ ਹੋਏ ਹਮਲੇ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਸੰਤ ਢੱਡਰੀਆਂ ਵਾਲਿਆਂ ਨੇ ਹਮਲੇ ਵਿੱਚ ਮਾਰੇ ਗਏ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦੇ ਪਿੰਡ ਖਾਸੀ ਕਲਾਂ ਵਿੱਚ ਕਰਵਾਏ ਭੋਗ ਸਮਾਗਮ ‘ਚ ਇਸ ਹਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੇ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਡੀਸੀਆਂ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੇ ਮੰਗ ਪੱਤਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਕਿਹਾ ਕਿ ਉਹ ਧਰਨੇ ਅਤੇ ਨਾਅਰੇ ਲਾਉਣ ਦੇ ਹੱਕ ਵਿੱਚ ਨਹੀਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦਾ ਜਥਾ ਹਰ ਮਹੀਨੇ ਸ਼ਹੀਦ ਭੁਪਿੰਦਰ ਸਿੰਘ ਢੱਕੀ ਵਾਲਿਆਂ ਦੇ ਨਾਂ ‘ਤੇ ਸਮਾਗਮ ਕਰਵਾਏਗਾ। ਸਮਾਗਮਾਂ ਦੌਰਾਨ ਲੋਕਾਂ ਨੂੰ ਹਮਲੇ ਦੀ ਸਾਰੀ ਕਹਾਣੀ ਦੱਸੀ ਜਾਏਗੀ ਅਤੇ ਨਾਲ ਹੀ ਇਹ ਦੱਸਿਆ ਜਾਏਗਾ ਕਿ ਕਿਵੇਂ ਸਰਕਾਰੀ ਦਬਾਅ ਕਾਰਨ ਪੁਲੀਸ ਇਸ ਕੇਸ ਸਬੰਧੀ ਕੁੱਝ ਨਹੀਂ ਕਰ ਸਕੀ। ਸੰਤ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਕਿਸੇ ਕੋਲੋਂ ਇਨਸਾਫ਼ ਮਿਲੇ ਨਾ ਮਿਲੇ ਪਰ ਸੰਗਤ ਦੀ ਕਚਹਿਰੀ ਵਿੱਚੋਂ ਇਨਸਾਫ਼ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਬੱਚੇ-ਬੱਚੇ ਨੂੰ ਪਤਾ ਹੈ ਕਿ ਹਮਲਾ ਕਰਨ ਵਾਲਾ ਕੌਣ ਹੈ, ਪਰ ਪੁਲੀਸ ਨੂੰ ਕੁੱਝ ਸਮਝ ਨਹੀਂ ਆ ਰਿਹਾ ਹੈ। ਇਸ ਮੌਕੇ ਐੱਸਜੀਪੀਸੀ ਵੱਲੋਂ ਬਰਤਰਫ਼ ਕੀਤੇ ਪੰਜ ਪਿਆਰਿਆਂ ਨੇ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿੱਤਾ।
Indian News ਸੰਤ ਢੱਡਰੀਆਂ ਵਾਲਿਆਂ ਆਪਣੇ ‘ਤੇ ਹੋਏ ਹਮਲੇ ਦੀ ਸੀਬੀਆਈ ਜਾਂਚ ਦੀ ਮੰਗ...