ਮੁੰਬਈ, 5 ਸਤੰਬਰ (ਏਜੰਸੀ) – ਭਾਰਤੀ ਮੂਲ ਦੀ ਕੈਨਾਡੀਆਈ ਪਾਰਨ ਸਟਾਰ ਸਨੀ ਲਿਓਨ ਅਮਰੀਕਾ ਤੋਂ ਭਾਰਤ ਵਾਪਸ ਆਉਣ ਤੋਂ ਬਾਅਦ ਮੁੰਬਈ ਵਿੱਚ ਆਪਣੇ ਲਈ ਇਕ ਘਰ ਲੱਭ ਰਹੀ ਹੈ। ਸੰਨੀ ਨੇ ਮੁੰਬਈ ਵਿੱਚ ਕਈ ਬਿਲਡਰਾਂ ਨਾਲ ਗੱਲਬਾਤ ਕੀਤੀ ਹੈ, ਪਰ ਉਸ ਨੂੰ ਮਨਪਸੰਦ ਘਰ ਨਹੀਂ ਮਿਲ ਰਿਹਾ। ਹਾਲੇ ਘਰ ਮਿਲਿਆ ਵੀ ਨਹੀਂ ਕਿ ਸੰਨੀ ਨੇ ਆਪਣੇ ਨਵੇਂ ਘਰ ਲਈ ਸ਼ਾਪਿੰਗ ਵੀ ਸ਼ੁਰੂ ਕਰ ਦਿੱਤੀ ਹੈ। ਸੰਨੀ ਨੇ ਇਹ ਜਾਣਕਾਰੀ ਟਵਿਟਰ ਦੇ ਜ਼ਰੀਏ ਦਿੱਤੀ ਹੈ। ਸਨੀ ਨੇ ਆਪਣੇ ਅਕਾਊਂਟ ‘ਤੇ ਲਿਖਿਆ ਕਿ ਮੈਂ ਮੁੰਬਈ ਆ ਕੇ ਕਾਫ਼ੀ ਖੁਸ਼ ਹਾਂ। ਸਨੀ ਨੇ ਹਾਲ ਹੀ ਇਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਬਾਲੀਵੁੱਡ ਵਿੱਚ ਸਫ਼ਲ ਐਕਟਸ ਬਣਨਾ ਚਾਹੁੰਦੀ ਹਾਂ ਅਤੇ ਹੋਰ ਪੂਰਾ ਧਿਆਨ ਬਾਲੀਵੁੱਡ ਵੱਲ ਹੈ। ਇਸ ਨੂੰ ਦੇਖਦੇ ਹੋਏ ਸਨੀ ਮੁੰਬਈ ਵਿੱਚ ਆਪਣੇ ਲਈ ਘਰ ਲੱਭ ਰਹੀ ਹੈ ਤਾਂ ਕਿ ਇਥੇ ਰਹਿ ਰਹੇ ਬੀ ਟਾਊਨ ਵਿਚ ਪੂਰਾ ਸਮਾਂ ਦੇ ਸਕਣ।
Entertainment ਸੰਨੀ ਲਿਓਨ ਨੂੰ ਮੁੰਬਈ ‘ਚ ਘਰ ਦੀ ਭਾਲ