ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ‘ਚ ਰੂਸ ਖ਼ਿਲਾਫ਼ ਮਤਾ ਪਾਸ, ਭਾਰਤ ਤੇ ਚੀਨ ਰਹੇ ਗ਼ੈਰਹਾਜ਼ਰ

ਸੰਯੁਕਤ ਰਾਸ਼ਟਰ, 24 ਮਾਰਚ – ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਯੂਕਰੇਨ ਵਿੱਚ ਜਾਰੀ ਮਨੁੱਖੀ ਸੰਕਟ ਦਾ ਠੀਕਰਾ ਰੂਸ ਸਿਰ ਭੰਨਦੇ ਹੋਏ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੈਂਬਰ ਮੁਲਕਾਂ ਨੇ ਮਤੇ ਵਿੱਚ ਰੂਸ ਨੂੰ ਯੂਕਰੇਨ ਖ਼ਿਲਾਫ਼ ਫ਼ੌਰੀ ਗੋਲੀਬੰਦੀ ਦੀ ਅਪੀਲ ਕਰਦਿਆਂ ਲੱਖਾਂ ਲੋਕਾਂ, ਘਰਾਂ, ਸਕੂਲਾਂ ਤੇ ਹਸਪਤਾਲਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ। ਮਤੇ ਦੇ ਹੱਕ ਵਿੱਚ 140 ਤੇ ਵਿਰੋਧ ਵਿੱਚ 5 ਵੋਟਾਂ ਪਈਆਂ। ਬੇਲਾਰੂਸ, ਸੀਰੀਆ, ਉੱਤਰੀ ਕੋਰੀਆ, ਰੂਸ ਤੇ ਇਰੀਟ੍ਰੀਆ ਨੇ ਮਤੇ ਦੇ ਖ਼ਿਲਾਫ਼ ਵੋਟ ਪਾਈ ਜਦੋਂ ਕਿ ਭਾਰਤ ਤੇ ਚੀਨ ਸਮੇਤ 38 ਮੈਂਬਰ ਦੇਸ਼ ਗ਼ੈਰਹਾਜ਼ਰ ਰਹੇ।