ਸ. ਕੁਲਵੰਤ ਸਿੰਘ “ਖੈਰਾਬਾਦੀ” ਦੇ ਕਹਾਣੀ ਸੰਗ੍ਰਹਿ ਦੀ ਘੁੰਡ ਚੁਕਾਈ ਹੋਈ

ਪਾਪਾਟੋਏਟੋਏ, 1 ਜੁਲਾਈ – ਨਿਊਜ਼ੀਲੈਂਡ ਵਾਸੀ ਕੀਰਤਨੀਏ ਤੇ ਲੇਖਕ ਸ. ਕੁਲਵੰਤ ਸਿੰਘ “ਖੈਰਾਬਾਦੀ” ਦਾ ਨਵਾਂ ਨਕੋਰ ਕਹਾਣੀ ਸੰਗ੍ਰਹਿ, ਜੋ ਬੀਤੇ ਦਿਨੀਂ ਉਨ੍ਹਾਂ ਵੱਲੋਂ ਇੰਟਰਨੈਟ ਰਾਹੀਂ ਪਾਠਕਾਂ ਦੀ ਝੋਲੀ ਪਾਇਆ ਗਿਆ ਹੈ। ਇੱਥੇ ਵਸਦੇ ਭਾਈਚਾਰੇ ਵਾਸਤੇ ਪੁਸਤਕ ਦੀ ਘੁੰਡ ਚੁਕਾਈ ਸੰਬੰਧੀ ਪੋਸਟਰ ਰੇਡੀਓ ਸਪਾਈਸ ਵਿਖੇ 1 ਜੁਲਾਈ ਦਿਨ ਸੋਮਵਾਰ ਨੂੰ 12 ਵਜੇ ਕੀਤੀ ਗਈ।