ਆਕਲੈਂਡ, 18 ਅਗਸਤ – ਅਫ਼ਗ਼ਾਨਿਸਤਾਨ ਉੱਤੇ ਤਾਲਿਬਾਨੀ ਲੜਾਕਿਆਂ ਦੇ ਕਬਜ਼ੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਸਿੱਖ-ਹਿੰਦੂ ਭਾਈਚਾਰੇ ਦੇ ਲਈ ਆਵਾਜ਼ ਚੁੱਕਦੇ ਹੋਏ ਨੈਸ਼ਨਲ ਪਾਰਟੀ ਦੇ ਸਾਬਕਾ ਲਿਸਟ ਮੈਂਬਰ ਆਫ਼ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਨੇ ਪ੍ਰਧਾਨ ਮੰਤਰੀ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਅਫ਼ਗ਼ਾਨਿਸਤਾਨ ਰਹਿੰਦੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਕਮਿਊਨਿਟੀ ਸਪਾਂਸਰਡ ਰਿਫ਼ੂਜੀ ਰੈਜ਼ੀਡੈਂਟ ਵੀਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਨਿਊਜ਼ੀਲੈਂਡ ਲਿਆ ਜਾ ਸਕੇ।
ਸਾਬਕਾ ਸਾਂਸਦ ਸ. ਬਖਸ਼ੀ ਨੇ ਚਿੱਠੀ ਵਿੱਚ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੇ ਕੁੱਝ ਮਹੀਨੇ ਪਹਿਲਾਂ ਨਿਊਜ਼ੀਲੈਂਡ ਵਿਚਲੀਆਂ ਸਿੱਖ ਤੇ ਹਿੰਦੂ ਭਾਈਚਾਰੇ ਦੀਆਂ ਸੰਸਥਾਵਾਂ ਨਾਲ ਮਿਲ ਕੇ ਅਫ਼ਗ਼ਾਨਿਸਤਾਨ ਵਿੱਚ ਵੱਸਦੇ ਲਗਭਗ 250 ਪਰਿਵਾਰਾਂ ਦੇ ਮੁਸ਼ਕਲ ਭਰੇ ਹਾਲਾਤਾਂ ਦਾ ਬਿਆਨ ਕੀਤਾ ਸੀ ਅਤੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉੱਥੋਂ ਘੱਟ ਤੋਂ ਘੱਟ 10 ਪਰਿਵਾਰਾਂ ਨੂੰ ਕਮਿਊਨਿਟੀ ਸਪਾਂਸਰਡ ਰਿਫ਼ੂਜੀ ਰੈਜ਼ੀਡੈਂਟ ਵੀਜ਼ਾ ਕੈਟਾਗਰੀ ਦੇ ਤਹਿਤ ਨਿਊਜ਼ੀਲੈਂਡ ਆਉਣ ਦੀ ਆਗਿਆ ਦਿੱਤੀ ਜਾਣੀ ਚਾਹੀਦਾ ਹੈ। ਜਿਨ੍ਹਾਂ ਦਾ ਖ਼ਰਚਾ ਨਿਊਜ਼ੀਲੈਂਡ ਰਹਿੰਦਾ ਸਿੱਖ-ਹਿੰਦੂ ਭਾਈਚਾਰਾ ਦੇ ਸਹਿਯੋਗ ਨਾਲ ਉਹ ਨਿਊਜ਼ੀਲੈਂਡ ਟੈਕਸਪੇਅਰ ਉੱਤੇ ਬੋਝ ਨਹੀਂ ਪੈਣ ਦੇਣਗੇ। ਇਸ ਵਿੱਚ ਉਨ੍ਹਾਂ ਪਰਿਵਾਰਾਂ ਦੇ ਭੋਜਨ, ਰਹਿਣ-ਸਹਿਣ, ਲੋੜੀਂਦੀਆਂ ਵਸਤਾਂ ਅਤੇ ਉਨ੍ਹਾਂ ਦੀ ਸਕਿੱਲਜ਼ ਨੂੰ ਅੱਪਗ੍ਰੇਡ ਕਰਕੇ ਸਮਾਜ ਵਿੱਚ ਰਹਿਣ ਦੇ ਸਮਰੱਥ ਬਣਾਉਣ ਲਈ ਪੂਰਾ ਸਹਿਯੋਗ ਕਰੇਗਾ।
Home Page ਸ. ਕੰਵਲਜੀਤ ਸਿੰਘ ਬਖਸ਼ੀ ਨੇ ਅਫ਼ਗ਼ਾਨ ਸਿੱਖਾਂ ਤੇ ਹਿੰਦੂਆਂ ਦੇ ਮਾਮਲੇ ‘ਚ...