ਸ. ਦਲਜੀਤ ਸਿੰਘ ਨੂੰ ਐੱਸਜੀਪੀਸੀ ਨੇ ਨਿਊਜ਼ੀਲੈਂਡ ਤੋਂ ਐਨ.ਆਰ.ਆਈ. ਦੀ ਐਡਵਾਈਜ਼ਰੀ ਕਮੇਟੀ ਵਿੱਚ ਸ਼ਾਮਲ ਕੀਤਾ

ਆਕਲੈਂਡ, 4 ਅਪ੍ਰੈਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ‘ਚ ਰਹਿੰਦੇ ਸ. ਦਲਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਐਨ.ਆਰ.ਆਈ. ਦੀ ਐਡਵਾਈਜ਼ਰੀ ਕਮੇਟੀ ਵਿੱਚ ਰੱਖਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ 3 ਅਪ੍ਰੈਲ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਆਰਿਆਂ ਦੀ ਇੱਛਾ ਹੈ ਕਿ ਵਿਦੇਸ਼ਾਂ ਵਿੱਚ ਵੀ ਸਿੱਖ ਭਾਈਚਾਰੇ ਨਾਲ ਸਬੰਧਿਤ ਸਾਰੇ ਕਾਰਜ ਕੀਤੇ ਜਾਣ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਨ.ਆਰ.ਆਈ. ਦੀ ਐਡਵਾਈਜ਼ਰੀ ਕਮੇਟੀ ਬਣਾਈ ਗਈ ਹੈ, ਜਿਸ ‘ਚ ਨਿਊਜ਼ੀਲੈਂਡ ਤੋਂ ਸ. ਦਲਜੀਤ ਸਿੰਘ ਨੂੰ ਵਿੱਚ ਰੱਖਿਆ ਗਿਆ ਹੈ। ਪ੍ਰਧਾਨ ਧਾਮੀ ਨੇ ਦੱਸਿਆ ਕਿ ਸ. ਦਲਜੀਤ ਸਿੰਘ ਨੇ ਵਾਅਦਾ ਕੀਤਾ ਹੈ ਕਿ ਆਕਲੈਂਡ ਦੇ ਵਿੱਚ ਇੱਕ ਵੱਡਾ ਤੁਹਾਨੂੰ ਸਥਾਨ ਅਤੇ ਉਹ ਦੀ ਤਾਮੀਲ ਵੀ ਆਪਣੇ ਕੋਲੋਂ ਕਰਾ ਕੇ ਦੇਵਾਂਗੇ ਅਤੇ ਇਹ ਨੂੰ ਵੀ ਅਸੀਂ ਸਿਸਟਮ ਵਿੱਚ ਰੱਖਿਆ ਹੈ। ਨੂੰ ਐੱਸਜੀਪੀਸੀ ਦਾ ਅੰਤਰਰਾਸ਼ਟਰੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਕੁੱਝ ਹੋਰ ਮੁਲਕਾਂ ਤੋਂ ਵੀ ਉਕਤ ਨਿਯੁਕਤੀਆਂ ਹੋਣਗੀਆਂ। ਪ੍ਰਧਾਨ ਧਾਮੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੁੱਝ ਹੋਰ ਦੇਸ਼ਾਂ ਤੋਂ ਵੀ ਉਕਤ ਕਮੇਟੀ ਲਈ ਨਿਯੁਕਤੀਆਂ ਹੋਣਗੀਆਂ।