ਆਕਲੈਂਡ, 24 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) – ਪੰਜਾਬੀ ਭਾਈਚਾਰੇ ਲਈ ਖ਼ੁਸ਼ੀ ਭਰੀ ਖ਼ਬਰ ਹੈ ਕਿ ਹੈਂਡਰਸਨ ਹਾਈਟਸ ‘ਤੇ ਰਹਿੰਦੇ ਸ. ਸਤਿੰਦਰ ਸਿੰਘ ਚੌਹਾਨ (ਜੇ.ਪੀ.) ਹੁਣ ਮੈਰਿਜ ਸੈਲਬ੍ਰਾਂਟ ਵੀ ਬਣ ਗਏ ਹਨ। ਬੀਤੇ ਦਿਨੀਂ ਇੰਟਰਨਲ ਵਿਭਾਗ ਵੱਲੋਂ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਸ. ਸਤਿੰਦਰ ਸਿੰਘ ਚੌਹਾਨ ਬੰਗਾ ਸ਼ਹਿਰ ਨਾਲ ਸਬੰਧਿਤ ਹਨ ਅਤੇ ਨਵਾਂਸ਼ਹਿਰ ਵਿਖੇ ਵਕਾਲਤ ਕਰਦੇ ਰਹੇ ਹਨ। ਸਾਲ 2003 ਤੋਂ ਉਹ ਨਿਊਜ਼ੀਲੈਂਡ ਆਏ ਹੋਏ ਹਨ। ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਉਹ ਟਰੱਸਟੀ ਹਨ ਅਤੇ ਅਕਸਰ ਸਟੇਜ ਸੰਚਾਲਨ ਕਰਦੇ ਹਨ।
ਮੈਰਿਜ ਸੈਲੀਬ੍ਰਾਂਟ ਦੀ ਇਹ ਨਿਯੁਕਤੀ ਮੈਰਿਜ ਐਕਟ 1955 ਦੇ ਸੈਕਸ਼ਨ 11 ਅਧੀਨ ਹੁੰਦੀ ਹੈ ਸਿਵਲ ਯੂਨੀਅਨ ਐਕਟ 2004 ਦੇ ਸੈਕਸ਼ਨ 26 ਅਧੀਨ ਕੀਤੀ ਜਾਂਦੀ ਹੀ। ਨਿਊਜ਼ੀਲੈਂਡ ‘ਚ ਕਾਨੂੰਨੀ ਵਿਆਹ ਸ਼ਾਦੀ ਦੇ ਲਈ ਇੰਟਰਨਲ ਵਿਭਾਗ ਨਾਲ ਸੰਪਰਕ ਕਰਨਾ ਹੁੰਦਾ ਹੈ ਅਤੇ ਮੈਰਿਜ ਸੈਲੀਬ੍ਰਾਂਟ ਇਸ ਵਿਆਹ ਨੂੰ ਦੋ ਗਵਾਹੀਆਂ ਦੇ ਅਧਾਰ ਉੱਤੇ ਤਸਦੀਕ ਕਰਕੇ ਸਹੀ ਪਾਉਂਦਾ ਹੈ। ਮੈਰਿਜ ਸੈਲੀਬ੍ਰਾਂਟ ਦੋਹਾਂ ਪਾਰਟੀਆਂ ਦੇ ਨਾਵਾਂ ਆਦਿ ਦੀ ਸੰਤੁਸ਼ਟੀ ਤੋਂ ਬਾਅਦ ਵਿਆਹ ਵਾਲੇ ਫਾਰਮਾਂ ਉੱਤੇ ਆਪਣੇ ਦਸਤਖ਼ਤ ਕਰਦਾ ਹੈ ਅਤੇ ਵਿਆਹ ਕਾਨੂੰਨੀ ਰੂਪ ਲੈ ਲੈਂਦਾ ਹੈ। ਮੈਰਿਜ ਸੈਲੀਬ੍ਰਾਂਟ ਇਨ੍ਹਾਂ ਸ਼ਾਦੀ ਵਿਆਹਾਂ ਦੀ ਰਜਿਸਟ੍ਰੇਸ਼ਨ ‘ਬਰਥ, ਡੈੱਥ ਅਤੇ ਮੈਰਿਜ’ ਵਿਭਾਗ ਨੂੰ ਕਰਾਉਣ ਲਈ ਜ਼ਰੂਰੀ ਕਦਮ ਪੂਰੇ ਕਰਦਾ ਹੈ।
Home Page ਸ. ਸਤਿੰਦਰ ਸਿੰਘ ਚੌਹਾਨ ਆਜ਼ਾਦ ਰੂਪ ‘ਚ ਮੈਰਿਜ ਸੈਲੀਬ੍ਰਾਂਟ ਨਿਯੁਕਤ