ਪਾਪਾਕੁਰਾ – ਬੀਤੀ 30 ਅਕਤੂਬਰ ਦਿਨ ਸੋਮਵਾਰ ਨੂੰ ਸ. ਹਰਜਿੰਦਰ ਸਿੰਘ ਬਸਿਆਲਾ ਨੇ ਆਪਣੇ ਨਾਲ ਜਸਟਿਸ ਆਫ਼ ਦਾ ਪੀਸ (ਜੇਪੀ) ਦਾ ਇੱਕ ਹੋਰ ਨਵਾਂ ਅਹੁਦਾ ਜੋੜ ਲਿਆ। ਪੁਕੀਕੋਹੀ ਅਦਾਲਤ ਵਿੱਚ ਜੱਜ ਜੀ.ਟੀ. ਵਿੰਟਰ ਨੇ ਸ. ਬਸਿਆਲਾ ਨੂੰ ਅਹੁਦੇ ਦੀ ਸਹੁੰ ਚੁਕਾਈ। ਸ. ਬਸਿਆਲਾ ਦੇ ਨਾਲ ਤਿੰਨ ਹੋਰ ਜੇਪੀਆਂ ਨੂੰ ਵੀ ਸਹੁੰ ਚੁਕਾਈ ਗਈ।
ਹੁਣ ਤੁਸੀਂ ਸ. ਹਰਜਿੰਦਰ ਸਿੰਘ ਬਸਿਆਲਾ ਪਾਸੋਂ ਜੇਪੀ ਦੀਆਂ ਸੇਵਾਵਾਂ ਲੈ ਸਕਦੇ ਹੋ। ਸ. ਬਸਿਆਲਾ ਪਿਛਲੇ 10 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਪਿਛੋਕੜ ਪਿੰਡ ਬਸਿਆਲਾ (ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ) ਹੈ। ਜਦੋਂ ਸ. ਹਰਜਿੰਦਰ ਸਿੰਘ ਬਸਿਆਲਾ ਨਿਊਜ਼ੀਲੈਂਡ ਆਏ ਤਾਂ ਇੱਥੋਂ ਦੇ ਪਹਿਲੇ ਪੰਜਾਬੀ ਅਖ਼ਬਾਰ “ਕੂਕ ਪੰਜਾਬੀ ਸਮਾਚਾਰ” ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਬਾਅਦ ‘ਚ ‘ਪੰਜਾਬੀ ਹੈਰਲਡ’ ਨਾਂ ਦਾ ਆਨ-ਲਾਈਨ ਅਖ਼ਬਾਰ ਸ਼ੁਰੂ ਕੀਤਾ। ਇਸ ਤੋਂ ਇਲਾਵਾ ਉਹ ਪੰਜਾਬੀ ਜਾਗਰਣ ਅਤੇ ਦੇਸ਼-ਵਿਦੇਸ਼ਾਂ ਦੀਆਂ ਕਈ ਅਖ਼ਬਾਰਾਂ ਨਾਲ ਜੁੜੇ ਹੋਏ ਹਨ। ਸ. ਹਰਜਿੰਦਰ ਸਿੰਘ ਬਸਿਆਲਾ ਦੀ ਇਸ ਪ੍ਰਾਪਤੀ ਉੱਤੇ “ਕੂਕ ਪੰਜਾਬੀ ਸਮਾਚਾਰ” ਦੇ ਅਦਾਰੇ ਵੱਲੋਂ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਜਾਂਦੀਆਂ ਹਨ।
Kuk Samachar Slider ਸ. ਹਰਜਿੰਦਰ ਸਿੰਘ ਬਸਿਆਲਾ ਨੇ ਜਸਟਿਸ ਆਫ਼ ਦਾ ਪੀਸ (ਜੇਪੀ) ਵਜੋਂ ਸਹੁੰ...