ਕੈਲੇਫੋਰਨੀਆ, (ਹੁਸਨ ਲੜੋਆ ਬੰਗਾ) – ਸੈਨ ਫਰਾਂਸਿਸਕੋ ਦੇ ਅਟਾਰਨੀ ਜਨਰਲ ਹਰਮੀਤ ਢਿੱਲੋਂ ਸਰਬਸੰਮਤੀ ਨਾਲ ਕੈਲੇਫੋਰਨੀਆ ਰਿਪਬਲਿਕਨ ਪਾਰਟੀ ਦੇ ਉਪ ਚੇਅਰਮੈਨ ਚੁਣੀ ਗਈ ਹੈ ਤੇ ਉਹ ਇਸ ਅਹੁਦੇ ‘ਤੇ ੨ ਸਾਲ ਲਈ ਰਹੇਗੀ। ਉਨ੍ਹਾਂ ਦੀ ਇਹ ਚੋਣ ਪਾਰਟੀ ਦੀ ਸਪਰਿੰਗ ਸੈਕਰਾਮੈਂਟੋ ਕਨਵੈੱਨਸ਼ਨ ਵਿੱਚ ੩ ਦਿਨਾਂ ਚਲੀ ਮੀਟਿੰਗ ਵਿੱਚ ਹੋਈ ਹੈ। ਆਪਣੇ ਇਸ ਚੋਣ ਬਾਰੇ ਢਿੱਲੋਂ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪਾਰਟੀ ਨੇ ਮੇਰੀ ਸਾਲਾਂ ਬੱਧੀ ਦੀ ਸੇਵਾ ਨੂੰ ਮਾਨਤਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਹੁਦਾ ਮੇਰੇ ਲਈ ਹੋਰ ਜ਼ਿੰਮੇਵਾਰੀ ਬਣ ਗਈ ਹੈ ਜਿਸ ਦੇਸ਼ ਨੇ ਮੈਨੂੰ….. ਇਨ੍ਹਾਂ ਕੁੱਝ ਦਿੱਤਾ ਮੈਂ ਵੀ ਉਸ ਲਈ ਕੁੱਝ ਕਰ ਸਕਾਂ। ਰਿਪਬਲਿਕਨ ਪਾਰਟੀ ਦੀ ਇਹ ਚੁਣੌਤੀ ਕੈਲੇਫੋਰਨੀਆ ਦੇ ਡੈਮੋਕਰੈਟ ਵੋਟਰਾਂ ਵਿੱਚ ਆਪਣੀ ਹੋਂਦ ਜਮਾਉਣਾ ਹੈ। ਇਸ ਸੂਬੇ ਵਿੱਚ ਰਿਪਬਲਿਕਨ ਦੀ ਪ੍ਰਤੀਨਿਧਤਾ ਕੇਵਲ ੨੮ ਫੀਸਦੀ ਹੈ ਜਦ ਕਿ ਡੈਮੋਕਰੈਟਿਕ ੪੩ ਫੀਸਦੀ ਹਨ। ਕੈਲੇਫੋਰਨੀਆ ਦੀ ਸੈਨ ਬਾਰਬਰਾ ਦੀ ਸੀਟ ਜਲਦ ਹੀ ਖਾਲੀ ਹੋਣ ਵਾਲੀ ਹੈ ਕਿਉਂਕਿ ੧੯੯੨ ਤੋਂ ਸੈਨੇਟ ਵਿੱਚ ਇਸ ਹਲਕੇ ਤੋਂ ਸੇਵਾ ਕਰ ਰਹੀ ਬਾਕਸਰ ਨੇ ਐਲਾਨ ਕਰ ਦਿੱਤਾ ਹੈ ਕਿ ਉਹ ੨੦੧੬ ਵਿੱਚ ਸੇਵਾ ਮੁਕਤ ਹੋ ਜਾਵੇਗੀ। ਇਸੇ ਦੌਰਾਨ ਕੈਲੇਫੋਰਨੀਆ ਦੀ
ਪ੍ਰਸਿੱਧ ਡੈਮੋਕਰੈਟ ਸਟੇਟ ਅਟਾਰਨੀ ਕਰਨਾਲਾ ਹੈਰਿਸ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਬਾਕਸਰ ਦੀ ਸੀਟ ਤੋਂ ਚੋਣ ਲੜੇਗੀ। ਰਿਪਬਲਿਕਨ ਦੇ ਦੋ ਸਾਬਕਾ ਚੇਅਰਮੈਨ ਟੌਮ ਡਿਲ ਬੇਕਾਰੋ ਅਤੇ ਡੱਫ ਸੰਡੈਮ ਨੇ ਵੀ ਸੈਨੇਟ ਸੀਟ ਲਈ ਚੋਣ ਲੜਨ ਦੀ ਇੱਛਾ ਜਤਾਈ ਹੈ।
International News ਹਰਮੀਤ ਢਿੱਲੋਂ ਕੈਲੇਫੋਰਨੀਆ ਰਿਪਬਲਿਕਨ ਪਾਰਟੀ ਦੇ ਮੁੜ ਉਪ ਚੇਅਰਮੈਨ ਚੁਣੀ ਗਈ