ਵੈਲਿੰਗਟਨ, 4 ਅਕਤੂਬਰ – ਇੱਥੇ ਸਥਿਤ ਹਾਈ ਕਮਿਸ਼ਨ ਆਫ਼ ਇੰਡੀਆ ਦੀ ਨਵੀਂ ਨਿਯੁਕਤ ਹੋਈ ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਪਿਛਲੇ ਦਿਨੀਂ ਨਿਊਜ਼ੀਲੈਂਡ ਪੁੱਜ ਗਈ ਸੀ। ਪਰ ਸਰਕਾਰੀ ਪ੍ਰਕ੍ਰਿਆ ਪੂਰੀ ਕਰਨ ਵਾਸਤੇ ਨਵੇਂ ਆਏ ਹਾਈ ਕਮਿਸ਼ਨਰ ਵੱਲੋਂ ਨਿਊਜ਼ੀਲੈਂਡ ਸਰਕਾਰ ਨੂੰ ਦੇਸ਼ ਦੀ ਗਵਰਨਰ ਜਨਰਲ ਰਾਹੀਂ ਆਪਣਾ ਕ੍ਰੈਡੈਂਸ਼ੀਅਲ (ਪ੍ਰਮਾਣ ਪੱਤਰ) ਪੇਸ਼ ਕਰਨਾ ਹੁੰਦਾ ਹੈ।
ਅੱਜ ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਨੇ ਨਿਊਜ਼ੀਲੈਂਡ ਦੀ ਗਵਰਨਰ ਜਨਰਲ ਮਾਣਯੋਗ ਡੇਮ ਸਿੰਡੀ ਕੀਰੋ ਨਾਲ ਗਵਰਨਰ ਹਾਊਸ ਵਿਖੇ ਮੁਲਾਕਾਤ ਕਰਕੇ ਆਪਣਾ ਪ੍ਰਮਾਣ ਪੱਤਰ ਪੇਸ਼ ਕੀਤਾ।
ਇਸ ਤੋਂ ਪਹਿਲਾ ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਨੂੰ ਫ਼ੌਜ ਦੀ ਟੁਕੜੀ ਨੇ ‘ਗਾਰਡ ਆਫ਼ ਆਨਰ’ ਦਿੱਤਾ ਅਤੇ ਮਾਓਰੀ ਰਸਮਾਂ ਮੁਤਾਬਿਕ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
Home Page ਭਾਰਤੀ ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਨੇ ਗਵਰਨਰ ਜਨਰਲ ਨੂੰ ਪ੍ਰਮਾਣ ਪੱਤਰ...