ਵੈਲਿੰਗਟਨ, 3 ਜੁਲਾਈ – 2 ਜੁਲਾਈ ਨੂੰ ਭਾਰਤ ਦੇ ਹਾਈ ਕਮਿਸ਼ਨਰ ਮੁਕਤੇਸ਼ ਪਰਦੇਸ਼ੀ ਨੇ ਅੱਜ ਸਵੇਰੇ ਹਾਈ ਕਮਿਸ਼ਨ ਦੇ ਨਵੇਂ ਕੰਪਲੈਕਸ ‘ਚ ਡਿਪਲੋਮੈਟਿਕ ਕੋਰਪਸ ਲਈ ਇੱਕ ਵਿਸ਼ੇਸ਼ ਯੋਗ ਸੈਸ਼ਨ ਦੀ ਸ਼ੁਰੂਆਤ ਕੀਤੀ। ਅੱਜ ਦੇ ਕਾਯਾਕਲਪ ਯੋਗਾ ਸੈਸ਼ਨ ਵਿੱਚ ਵੱਖ-ਵੱਖ ਦੂਤਾਵਾਸਾਂ ਤੋਂ ਡਿਪਲੋਮੈਟਿਕ ਕੋਰਪਸ ਦੇ ਮੈਂਬਰਾਂ ਨੇ ਭਾਗ ਲਿਆ।
ਹਾਈ ਕਮਿਸ਼ਨਰ ਮੁਕਤੇਸ਼ ਪਰਦੇਸ਼ੀ ਨੇ ਡਿਪਲੋਮੈਟਿਕ ਕੋਰਪਸ ਦੇ ਸਾਰੇ ਮੈਂਬਰਾਂ ਅਤੇ ਸਪਾਊਜ਼ ਦਾ ਹਰ ਸ਼ਨੀਵਾਰ ਸਵੇਰੇ 10.00 ਵਜੇ ਮੁਫ਼ਤ ਯੋਗਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਸਵਾਗਤ ਕੀਤਾ। ਇਹ ਯੋਗਾ ਸੈਸ਼ਨ ਯੋਗ ਐਕਸਪਰਟ ਅੰਕਿਤਾ ਸੂਦ ਦੀ ਦੇਖ-ਰੇਖ ਵਿੱਚ ਹੋਇਆ।
Home Page ਹਾਈ ਕਮਿਸ਼ਨ ਦੇ ਨਵੇਂ ਕੰਪਲੈਕਸ ‘ਚ ਡਿਪਲੋਮੈਟਿਕ ਕੋਰਪਸ ਲਈ ਇੱਕ ਵਿਸ਼ੇਸ਼ ਯੋਗ...