ਭਾਰਤ ਦਾ ਦੱਖਣੀ ਕੋਰੀਆ ਨਾਲ ਹੋਵੇਗਾ ਪਹਿਲਾ ਮੁਕਾਬਲਾ
ਕੁਆਲਾਲੰਪੁਰ, 27 ਜੂਨ – ਭਾਰਤ ਐੱਫਆਈਐੱਚ ਜੂਨੀਅਰ ਹਾਕੀ ਵਰਲਡ ਕੱਪ-2023 ਟੂਰਨਾਮੈਂਟ 5 ਤੋਂ 16 ਦਸੰਬਰ ਤੱਕ ਮਲੇਸ਼ੀਆ ਦੇ ਬੁਕਤ ਜਲੀਲ ਕੌਮੀ ਹਾਕੀ ਸਟੇਡੀਅਮ ’ਚ ਹੋਵੇਗਾ। ਭਾਰਤ ਜੂਨੀਅਰ ਹਾਕੀ ਵਰਲਡ ਕੱਪ ਦੇ ਸ਼ੁਰੂਆਤੀ ਦਿਨ 5 ਦਸੰਬਰ ਨੂੰ ਗਰੁੱਪ ‘ਸੀ’ ਵਿੱਚ ਦੱਖਣੀ ਕੋਰੀਆ ਖ਼ਿਲਾਫ਼ ਆਪਣੀ ਮੁਹਿੰਮ ਦਾ ਆਗਾਜ਼ ਕਰੇਗਾ। ਭੁਵਨੇਸ਼ਵਰ ਵਿੱਚ 2021 ’ਚ ਖੇਡੇ ਗਏ ਪਿਛਲੇ ਵਰਲਡ ਕੱਪ ’ਚ ਚੌਥੇ ਸਥਾਨ ’ਤੇ ਰਹੀ ਭਾਰਤੀ ਟੀਮ ਨੂੰ ਟੂਰਨਾਮੈਂਟ ਵਿੱਚ ਗਰੁੱਪ ਗੇੜ ’ਚ ਸੌਖਾ ਡਰਾਅ ਮਿਲਿਆ ਹੈ।
ਡਰਾਅ ਮੁਤਾਬਕ ਗਰੁੱਪ ‘ਸੀ’ ਵਿੱਚ ਭਾਰਤ ਅਤੇ ਦੱਖਣੀ ਕੋਰੀਆ ਤੋਂ ਇਲਾਵਾ ਸਪੇਨ ਅਤੇ ਕੈਨੈਡਾ ਸ਼ਾਮਲ ਹਨ। ਭਾਰਤ ਦਾ ਸਪੇਨ ਨਾਲ ਮੁਕਾਬਲਾ 7 ਦਸੰਬਰ ਨੂੰ ਅਤੇ ਕੈਨੇਡਾ ਨਾਲ 9 ਦਸੰਬਰ ਨੂੰ ਹੋਵੇਗਾ।
ਅੱਜ ਇੱਥੇ ਪੁਤਰਜਯਾ ਦੇ ਮਰਕਰੀ ਲਿਵਿੰਗ ਹੋਟਲ ’ਚ ਸਮਾਗਮ ਦੌਰਾਨ ਅਧਿਕਾਰਤ ਤੌਰ ’ਤੇ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਐੱਫਆਈਐੱਚ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਗਰੁੱਪਾਂ ਦਾ ਵਰਗੀਕਰਨ ਐੱਫਆਈਐੱਚ ਜੂਨੀਅਰ ਵਰਲਡ ਦਰਜਾਬੰਦੀ ਦੇ ਆਧਾਰ ’ਤੇ ਕੀਤਾ ਗਿਆ ਹੈ।
ਜੂਨੀਅਰ ਹਾਕੀ ਵਰਲਡ ਕੱਪ ਦੇ ਜਾਰੀ ਸ਼ਡਿਊਲ ਮੁਤਾਬਕ :
ਗਰੁੱਪ ‘ਏ’ ਵਿੱਚ ਮੇਜ਼ਬਾਨ ਮਲੇਸ਼ੀਆ, ਅਰਜਨਟੀਨਾ, ਆਸਟਰੇਲੀਆ ਅਤੇ ਚਿੱਲੀ
ਗਰੁੱਪ ‘ਬੀ’ ਵਿੱਚ ਜਰਮਨੀ, ਫਰਾਂਸ, ਦੱਖਣੀ ਅਫਰੀਕਾ ਅਤੇ ਮਿਸਰ
ਗਰੁੱਪ ‘ਸੀ’ ਵਿੱਚ ਭਾਰਤ, ਦੱਖਣੀ ਕੋਰੀਆ, ਸਪੇਨ ਅਤੇ ਕੈਨੈਡਾ
ਗਰੁੱਪ ‘ਡੀ’ ਵਿੱਚ ਨੈਂਦਰਲੈਂਡਸ, ਬੈਲਜੀਅਮ, ਪਾਕਿਸਤਾਨ ਅਤੇ ਨਿਊਜ਼ੀਲੈਂਡ
Hockey ਹਾਕੀ ਜੂਨੀਅਰ ਵਰਲਡ ਕੱਪ: ਭਾਰਤ ਗਰੁੱਪ ‘ਸੀ’ ਅਤੇ ਨਿਊਜ਼ੀਲੈਂਡ ਗਰੁੱਪ ‘ਡੀ’ ਵਿੱਚ...