ਹਿਜਾਬ ਵਿਵਾਦ ਮਾਮਲਾ: ਸਿੰਗਲ ਜੱਜ ਨੇ ਕੇਸ ਕਰਨਾਟਕ ਹਾਈਕੋਰਟ ਦੇ ਚੀਫ਼ ਜਸਟਿਸ ਕੋਲ ਸਪੁਰਦ

ਜਸਟਿਸ ਅਵਸਥੀ ਅਧਾਰਿਤ ਤਿੰਨ ਜੱਜਾਂ ਦੀ ਬੈਂਚ ਦਾ ਗਠਨ
ਬੈਂਗਲੁਰੂ, 9 ਫਰਵਰੀ – ਸਕੂਲ ਤੇ ਕਾਲਜ ਕੈਂਪਸਾਂ ‘ਚ ਹਿਜਾਬ ‘ਤੇ ਪਾਬੰਦੀ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਕਰਨ ਵਾਲੇ ਕਰਨਾਟਕ ਹਾਈਕੋਰਟ ਦੇ ਸਿੰਗਲ ਜੱਜ ਨੇ ਸੰਵਿਧਾਨਕ ਸਵਾਲਾਂ ਦਾ ਹਵਾਲਾ ਦਿੰਦਿਆਂ ਹੋਇਆ ਕੇਸ ਨੂੰ ਕਰਨਾਟਕ ਹਾਈਕੋਰਟ ਦੇ ਚੀਫ਼ ਜਸਟਿਸ ਰਿਤੂ ਰਾਜ ਅਵਸਥੀ ਦੇ ਸਪੁਰਦ ਕਰ ਦਿੱਤਾ। ਜਿਸ ਦੇ ਬਾਅਦ ਚੀਫ਼ ਜਸਟਿਸ ਰਿਤੂ ਰਾਜ ਅਵਸਥੀ ਨੇ ਤਿੰਨ ਜੱਜਾਂ ਦੇ ਪੈਨਲ ਦਾ ਗਠਨ ਕਰ ਦਿੱਤਾ, ਜਿਸ ‘ਚ ਉਨ੍ਹਾਂ ਤੋਂ ਇਲਾਵਾ ਜਸਟਿਸ ਕ੍ਰਿਸ਼ਨਾ ਐੱਸ. ਦੀਕਸ਼ਤ ਅਤੇ ਜਸਟਿਸ ਜੇ.ਐਮ. ਖਾਜ਼ੀ ਸ਼ਾਮਿਲ ਹਨ। ਜਮਾਤਾਂ ‘ਚ ਹਿਜਾਬ ‘ਤੇ ਪਾਬੰਦੀ ਖ਼ਿਲਾਫ਼ ਕਈ ਪਟੀਸ਼ਨਾਂ ‘ਤੇ ਮੰਗਲਵਾਰ ਤੋਂ ਸੁਣਵਾਈ ਕਰ ਰਹੇ ਜਸਟਿਸ ਕ੍ਰਿਸ਼ਨਾ ਐੱਸ. ਦੀਕਸ਼ਿਤ ਨੇ ਕਿਹਾ ਕਿ ਇਹ ਮਾਮਲੇ ਨਿੱਜੀ ਕਾਨੂੰਨ ਦੇ ਕੁੱਝ ਪਹਿਲੂਆਂ ਦੇ ਮੱਦੇਨਜ਼ਰ ਮੌਲਿਕ ਅਹਿਮੀਅਤ ਵਾਲੇ ਕੁੱਝ ਸੰਵਿਧਾਨਕ ਸਵਾਲਾਂ ਨੂੰ ਜਨਮ ਦਿੰਦੇ ਹਨ। ਜਸਟਿਸ ਦੀਕਸ਼ਿਤ ਨੇ ਕਿਹਾ ਕਿ ਅਹਿਮੀਅਤ ਦੇ ਸਵਾਲਾਂ, ਜਿਸ ‘ਤੇ ਬਹਿਸ ਹੋਈ ਹੈ, ਦੀ ਵਿਸ਼ਾਲਤਾ ਨੂੰ ਵੇਖਦਿਆਂ ਹੋਇਆਂ ਇਕ ਬੈਂਚ ਦੇ ਗਠਨ ਦੀ ਜ਼ਰੂਰਤ ਸੀ।